Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਰੂਸ-ਯੂਕਰੇਨ ਜੰਗ ਦੇ ਅਣਕਿਆਸੇ ਨਤੀਜੇ

May 23, 2022 04:45 PM

-ਮਨੀਸ਼ ਤਿਵਾੜੀ
ਤੁਸੀਂ ਜੰਗ ਸ਼ੁਰੂ ਕਰ ਸਕਦੇ ਹੋ, ਪਰ ਨਿਸ਼ਚਿੰਤ ਰਹੋ ਕਿ ਕੋਈ ਹੋਰ ਇਸ ਨੂੰ ਤੁਹਾਡੇ ਲਈ ਖਤਮ ਕਰ ਦੇਵੇਗਾ ਅਤੇ ਨਿਸ਼ਚਿਤ ਤੌਰ ਉੱਤੇ ਤੁਹਾਡੀਆਂ ਸ਼ਰਤਾਂ ਉੱਤੇ ਨਹੀਂ। ਇਹ ਉਹ ਸਥਿਤੀ ਹੈ, ਜਿਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਮਣਾ ਕਰ ਰਹੇ ਹਨ, ਕਿਉਂਕਿ ਯੂਕਰੇਨ ਉੱਤੇ ਰੂਸੀ ਹਮਲਾ 24 ਮਈ 2022 ਨੂੰ ਤਿੰਨ ਮਹੀਨੇ ਪੂਰੇ ਕਰ ਰਿਹਾ ਹੈ।ਰਾਸ਼ਟਰਪਤੀ ਪੁਤਿਨ ਨੇ ਸਾਫ ਤੌਰ ਉੱਤੇ ਨਹੀਂ ਪੜ੍ਹਿਆ ਜਾਂ ਉਸ ਕੇਸ ਵਿੱਚ ਚੀਨੀ ਮਾਹਰ ਰਣਨੀਤੀਕਾਰ ਸਨ ਤਜੂ ਦੇ ਡੂੰਘੇ ਗਿਆਨ ਨੂੰ ਸਮਝਿਆ, ਜਿਨ੍ਹਾਂ ਨੇ ਪੰਜਵੀਂ ਸ਼ਤਾਬਦੀ ਈਸਾ ਪੂਰਬ ਵਿੱਚ ਆਪਣੇ ਗ੍ਰੰਥ ਵਿੱਚ ਜੰਗੀ ਕਲਾ ਦੇ ਬਾਰੇ ਲਿਖਿਆ ਸੀ ਕਿ ‘ਸਭ ਤੋਂ ਵੱਡੀ ਜਿੱਤ ਉਹ ਹੈ, ਜਿਸ ਲਈ ਜੰਗ ਦੀ ਲੋੜ ਨਹੀਂ’ ਅਤੇ ‘ਸਿਆਣਾ ਯੋਧਾ ਲੜਾਈ ਤੋਂ ਬਚਦਾ ਹੈ।’ ਜੇ ਰਾਸ਼ਟਰਪਤੀ ਪੁਤਿਨ ਦਾ ਯੂਕਰੇਨ ਉੱਤੇ ਹਮਲਾ ਕਰਨ ਦਾ ਮਕਸਦ ਉੱਤਰੀ ਅਟਲਾਂਟਿਕ ਸੰਧੀ ਗੱਠਜੋੜ (ਨਾਟੋ) ਦੇ ਪੂਰਬ ਵੱਲ ਵਧਣ ਨੂੰ ਰੋਕਣਾ ਅਤੇ ਰੂਸ ਦੇ ਲਾਭ ਲਈ ਯੂਰਪੀ ਸੁਰੱਖਿਆ ਵਾਸਤੂਕਲਾ ਨੂੰ ਮੁੜ ਤੋਂ ਸਥਾਪਤ ਕਰਨਾ ਸੀ, ਤਾਂ ਉਨ੍ਹਾਂ ਨੇ ਬਿਲਕੁਲ ਉਲਟ ਸਿੱਟਾ ਹਾਸਲ ਕੀਤਾ ਹੈ।
ਸਾਲ 2007 ਵਿੱਚ ਮਿਊਨਿਖ ਸੁਰੱਖਿਆ ਸਿਖਰ ਸੰਮੇਲਨ ਵਿੱਚ ਪੁਤਿਨ ਨੇ ਨਾਟੋ ਦੇ ਪੂਰਬ ਵੱਲ ਵਿਸਥਾਰ ਬਾਰੇ ਸਪੱਸ਼ਟ ਤੌਰ ਉੱਤੇ ਇਤਰਾਜ਼ ਕੀਤਾ ਸੀ ਕਿ ‘‘ਨਾਟੋ ਦੇ ਵਿਸਥਾਰ ਦਾ ਗੱਠਜੋੜ ਦੇ ਆਧੁਨਿਕੀਕਰਨ ਜਾਂ ਯੂਰਪ ਵਿੱਚ ਸੁਰੱਖਿਆ ਯਕੀਨੀ ਬਣਾਉਣ ਨਾਲ ਕੋਈ ਸੰਬੰਧ ਨਹੀਂ। ਇਸ ਦੇ ਉਲਟ ਇਹਗੰਭੀਰ ਉਤੇਜਨਾ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਆਪਸੀ ਵਿਸ਼ਵਾਸ ਦੇ ਪੱਧਰ ਨੂੰ ਘਟਾਉਂਦੀ ਹੈ।
ਯੂ ਐੱਨ ਦੇ ਉਲਟ ਨਾਟੋ ਇੱਕ ਯੂਨੀਵਰਸਲ ਸੰਗਠਨ ਨਹੀਂ, ਇਹ ਸਭ ਤੋਂ ਪਹਿਲ ਅਤੇ ਸਭ ਤੋਂ ਮਹੱਤਵਪੂਰਨ ਫੌਜੀ ਅਤੇ ਸਿਆਸੀ ਗੱਠਜੋੜ ਹੈ, ਫੌਜੀ ਅਤੇ ਸਿਆਸੀ। ਆਪਣੀ ਸੁਰੱਖਿਆ ਯਕੀਨੀ ਬਣਾਉਣਾ ਕਿਸੇ ਵੀ ਪ੍ਰਭੂਸੱਤਾ ਵਾਲੇ ਦੇਸ਼ ਦਾ ਅਧਿਕਾਰ ਹੈ। ਅਸੀਂ ਇਸ ਦੇ ਵਿਰੁੱਧਬਹਿਸ ਨਹੀਂ ਕਰ ਰਹੇ। ਬੇਸ਼ੱਕ ਅਸੀਂ ਇਸ ਉੱਤੇ ਇਤਰਾਜ਼ ਨਹੀਂ ਕਰ ਰਹੇ, ਪਰ ਇਸ ਵਿਸਥਾਰ ਦੌਰਾਨ ਸਾਡੀਆਂ ਸਰਹੱਦਾਂ ਉੱਤੇ ਫੌਜੀ ਮੁੱਢਲੇ ਢਾਂਚੇ ਨੂੰ ਰੱਖਣਾ ਕਿਉਂ ਜ਼ਰੂਰੀ ਹੈ?”
ਪੁਤਿਨ ਦਾ ਇੱਹ 2007 ਦਾ ਭਾਸ਼ਣ ਅਮਰੀਕਾ ਦੀ ਅਗਵਾਈ ਵਾਲੀ ਇੱਕ ਧਰੁਵੀ ਪ੍ਰਣਾਲੀ ਦੇ ਸਭ ਤੋਂ ਸਖਤ ਖੰਡਨ ਦੀ ਪ੍ਰਤੀਨਿਧਤਾ ਕਰਦਾ ਹੈ, ਜੋ 1989 ਵਿੱਚ ਬਰਲਿਨ ਜੰਗ ਦੇ ਪਤਨ ਪਿੱਛੋਂ ਕੌਮਾਂਤਰੀ ਵਿਵਸਥਾ ਦਾ ਕੇਂਦਰਬਿੰਦੂ ਬਣ ਗਿਆ ਸੀ। ਉਸ ਪਿੱਛੋਂ ਦੇ ਕਾਰਜਾਂ ਵਿੱਚ ਅਗਸਤ 2008 ਵਿੱਚ ਜਾਰਜੀਆ ਉੱਤੇ ਹਮਲਾ ਜਾਂ ਛੇ ਸਾਲ ਬਾਅਦ ਯੂਕਰੇਨ ਵਿਰੁੱਧ ਵਿਆਪਕ ਫੌਜੀ ਮੁਹਿੰਮ, ਜਿਸ ਨਾਲ ਰੂਸ ਨੇ ਕ੍ਰੀਮੀਆ ਅਤੇ ਪੂਰਬੀ ਯੂਕਰੇਨ ਦੇ ਡੋਨਬਾਸ ਇਲਾਕੇ ਦੇ ਵੱਡੇ ਇਲਾਕਿਆਂ ਉੱਤੇ ਕਬਜ਼ਾ ਕਰ ਲਿਆ ਤੇ ਇਸ ਉੱਤੇ ਪ੍ਰਿਡਨੇਸਟ੍ਰੋਵੀਅਨ ਰਿਪਬਲਿਕ (ਪੀ ਐੱਮ ਆਰ) ਵਿੱਚ ਵਧ ਗਈ। ਇਹ ਸਾਰੇ ਪੱਛਮੀ ਗੱਠਜੋੜ ਦੀ ‘ਲਾਲ ਰੇਖਾ’ ਦਾ ਪ੍ਰੀਖਣ ਕਰਨ ਲਈ ਡਿਜ਼ਾਈਨ ਕੀਤੇ ਗਏ ਸਨ।ਪੱਛਮ ਨੇ ਮਾਸਕੋ ਵੱਲੋਂ ਭੂਮੀ ਹੜੱਪਣ ਦੀ ਇਸ ਕਾਰਵਾਈ ਉੱਤੇ ਪ੍ਰਤੀਕਿਰਿਆ ਨਾ ਕਰਨ ਦਾ ਫੈਸਲਾ ਕੀਤਾ।
ਸੀਰੀਆ ਵਿੱਚ ਰੂਸੀ ਸਫਲਤਾਵਾਂ ਨੇ ਇਹ ਯਕੀਨੀ ਕਰਨ ਵਿੱਚ ਕਿ ਅਸਦ ਸ਼ਾਸਨ ਸੱਤਾ ਵਿੱਚ ਰਹਿੰਦਾ ਹੈ, ਨਾਲ ਹੀ ਅਗਸਤ 2021 ਵਿੱਚ ਅਫਗਾਨਿਸਤਾਨ ਵਿੱਚੋਂ ਨਿਰਾਦਰਯੋਗ ਅਮਰੀਕੀ ਵਾਪਸੀ ਨੇ ਕ੍ਰੈਮਲਿਨ ਵਿੱਚ ਭਾਸ਼ਣ ਨੂੰ ਉਸ ਦੇ ਅਗਲੇ ਘਟੀਆ ਖਾਰੇ ਲਈ ਮੰਚ ਤਿਆਰ ਕਰਨ ਨੂੰ ਪ੍ਰੇਰਿਤ ਕੀਤਾ।ਹਾਲਾਂਕਿ ਇਹ ਉਹ ਥਾਂ ਹੈ ਜਿੱਥੇ ਪੁਤਿਨ ਨੇ ਬਲ ਪ੍ਰਦਰਸ਼ਨ ਲਈ ਗਲਤ ਗਣਨਾ ਕੀਤੀ। ਜੇ ਪੁਤਿਨ ਨੇ ਯੂਕਰੇਨ ਦੀਆਂ ਸਰਹੱਦਾਂ ਉੱਤੇ ਆਪਣੀ ਫੌਜ ਦਾ ਕੈਂਪ ਰੱਖਿਆ ਹੁੰਦਾ ਤੇ ਆਪਣੇ ਜ਼ਮੀਨੀ ਪੱਧਰ ਦੇ ਕਮਾਂਡਰਾਂ ਨੂੰ ਯੂਕਰੇਨ ਵਿੱਚ ਉਥਲ-ਪੁਥਲ ਕਰਨ ਦੀ ਇਜਾਜ਼ਤ ਦਿੱਤੀ ਹੁੰਦੀ, ਜਿਸ ਨਾਲ ਇਰਾਦੇ ਅਤੇ ਸੰਕਲਪ ਦੋਵਾਂ ਦਾ ਪ੍ਰਦਰਸ਼ਨ ਹੁੰਦਾ ਤਾਂ ਉਹ ਮੌਜੂਦਾ ਤਬਾਹੀ ਦੀ ਤੁਲਨਾ ਵਿੱਚ ਯੂਰਪੀ ਸੁਰੱਖਿਆ ਵਾਸਤੂਕਲਾ ਨੂੰ ਆਪਣੇ ਲਾਭ ਲਈ ਵੱਧ ਨਿਪੁੰਨਤਾ ਨਾਲ ਮੁੜ ਸਥਾਪਤ ਕਰਨ ਵਿੱਚ ਸਫਲ ਹੋ ਸਕਦੇ ਸਨ।
ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਯੂਕਰੇਨ ਇੱਕ ਸ਼ਤਰੰਜ ਦੇ ਟੁਕੜੇ ਤੋਂ ਵੱਧ ਕੁਝ ਨਹੀਂ ਤੇ ਉਹ ਵੀ ਇੱਕ ਧਰੁਵੀ ਵਿਸ਼ਵ ਵਿਵਸਥਾ ਨੂੰ ਆਕਾਰ ਦੇਣ ਲਈ ਵੱਡੀ ਰਣਨੀਤਕ ਮੁਕਾਬਲੇਬਾਜ਼ੀ ਵਿੱਚ ਮੋਹਰਾ ਹੈ, ਜੋ ਘੱਟ ਤੋਂ ਘੱਟ 2008 ਤੋਂ ਕੰਮ ਕਰ ਰਿਹਾ ਹੈ, ਉਹ ਸਾਲ ਜਦੋਂ ਮਹਾਨ ਆਰਥਿਕ ਮੰਦੀ ਆਈ ਸੀ। ਯੂਕਰੇਨ ਦੇ ਹਿੱਤਾਂ ਦੀ ਕੁਰਬਾਨੀ, ਜਿਸ ਦੀ ਕਿਸਮਤ ਕਿਸੇ ਵੀ ਕੇਸ ਵਿੱਚ ਪੱਛਮ ਵੱਲ ਦੀ ਨਹੀਂ, ਬੇਸ਼ੱਕ ਮੌਜੂਦਾ ਜੰਗ ਦਾ ਨਤੀਜਾ ਜੋ ਵੀ ਹੋਵੇ, ਪੱਛਮੀ ਸਹਿਯੋਗੀਆਂ ਲਈ ਇੱਕ ਪਲਕ ਝਪਕਣ ਤੋਂ ਵੱਧ ਨਹੀਂ ਹੋਵੇਗਾ। ਕਿਸੇ ਵੀ ਕੇਸ ਵਿੱਚ ਅੱਜ ਪੱਛਮੀ ਗੱਠਜੋੜ ਨੇ ਰੂਸੀਆਂ ਨਾਲ ਅੰਤਿਮ ਯੂਕਰੇਨ ਰਹਿਣ ਤੱਕ ਲੜਨ ਦਾ ਫੈਸਲਾ ਕੀਤਾ ਹੈ।
ਯੂਕਰੇਨ ਉੱਤੇ ਇਸ ਘਟੀਆ ਕਾਰੇ ਨੂੰ ਸ਼ੁਰੂ ਕਰ ਕੇ ਪੁਤਿਨ ਨੇ ਯੂਰਪੀ ਕਬੂਤਰਾਂ ਵਿਚਾਲੇ ਬਿੱਲੀ ਨੂੰ ਛੱਡ ਦਿੱਤਾ ਹੈ। 2022 ਦੀ ਫਰਵਰੀ ਵਿੱਚ ਕਿਸੇ ਨੂੰ ਯਕੀਨ ਨਹੀਂ ਸੀ ਕਿ ਯੂਕਰੇਨ ਲਈ ਇਹ ਬਾਜ਼ੀਗਰੀ ਕਿੱਥੇ ਜਾ ਕੇ ਰੁਕੇਗੀ ਜਿਸ ਦੇ ਤਾਸ਼ ਦੇ ਪੱਤੇ ਵਾਂਗ ਖਿੱਲਰਨ ਦੀ ਆਸ ਸੀ। ਇਸ ਨੇ ਯੂਰਪ ਨੂੰ ਪਹਿਲਾਂ ਵਾਂਗ ਇਕਜੁੱਟ ਕੀਤਾ, ਜਿਵੇਂ 1939 ਪਿੱਛੋਂ ਹਿਟਲਰ ਦੇ ਹਮਲੇ ਦੇ ਵਿਰੋਧ ਲਈ ਉਹ ਇਕੱਠੇ ਹੋਏ ਸਨ।ਇਸ ਦਾ ਨਤੀਜਾ ਨਿਰਪੱਖ ਤੇ ਰੂਸ ਲਈ ਮਿੱਤਰਤਾਪੂਰਨ ਦੇਸ਼ਾਂ ਨੂੰ ਵੀ ਨਾਟੋ ਦੀ ਜਮਾਤ ਵਿੱਚ ਧੱਕਣ ਦੇ ਰੂਪ ਵਿੱਚ ਨਿਕਲ ਰਿਹਾ ਹੈ। ਸਿਧਾਂਤਕ ਤੌਰ ਉੱਤੇ ਫਿਨਲੈਂਡ, ਜਿਸ ਨੇ ਛੇ ਅਪ੍ਰੈਲ 1948 ਨੂੰ ਓਦੋਂ ਦੇ ਸੋਵੀਅਤ ਯੂਨੀਅਨ ਨਾਲ ਇੱਕ ਸ਼ਾਂਤੀ ਸੰਧੀ ਉੱਤੇ ਦਸਤਖਤ ਕੀਤੇ ਸਨ, ਜਿਸ ਨੇ ਮਾਸਕੋ ਨੂੰ ਹੇਲਿੰਸਕੀ ਦੀਆਂ ਵਿਦੇਸ਼ ਅਤੇ ਸੁਰੱਖਿਆ ਨੀਤੀਆਂ ਨੂੰ ਨਿਰਦੇਸ਼ਿਤ ਕਰਨ ਦਾ ਅਧਿਕਾਰ ਦਿੱਤਾ ਸੀ, ਅਖੀਰ 20 ਜਨਵਰੀ 1992 ਨੂੰ ਕੀਤੀ ਇੱਕ ਹੋਰ ਸੰਧੀ ਨਾਲ ਰੂਸ ਦੇ ਚੁੰਗਲ ਵਿੱਚੋਂ ਖੁਦ ਨੂੰ ਕੱਢਣ ਵਿੱਚ ਸਫਲ ਰਿਹਾ। ਪਹਿਲਾਂ ਦੀ ਅਧੀਨਗੀ ਨੂੰ ਨਕਾਰਦੇ ਹੋਏ, ਪਰ ਵਿਹਾਰਕ ਤੌਰ ਉੱਤੇ ਫਿਨਲੈਂਡ ਵਿੱਚ ਸ਼ਾਮਲ ਹੋਣ ਲਈ ਅਪਲਾਈ ਕਰਨ ਲਈ ਤਿਆਰ ਨਾਟੋ ਨੂੰ ਆਪਣੀਆਂ ਸਰਹੱਦਾਂ ਤੋਂ ਦੂਰ ਧੱਕਣ ਦੇ ਰੂਸ ਦੇ ਯਤਨਾਂ ਦੇ ਰੂਪ ਵਿੱਚ ਜੋ ਸ਼ੁਰੂ ਹੋਇਆ, ਉਹ ਸਿਰਫ ਨਾਟੋ ਨੂੰ ਪਹਿਲਾਂ ਦੀ ਤੁਲਨਾ ਵਿੱਚ ਹੋਰ ਵੀ ਨੇੜੇ ਲਿਆ ਰਿਹਾ ਹੈ।

 

Have something to say? Post your comment