Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਸਿਆਸਤ ਦੀ ਭੇਟ ਚੜ੍ਹ ਗਈ ਭਾਰਤੀ ਕਿਸਾਨ ਯੂਨੀਅਨ

May 22, 2022 05:25 PM

-ਰਾਜੇਸ਼ ਮਾਹੇਸ਼ਵਰੀ
ਦੇਸ਼ ਵਿੱਚ ਕਿਸਾਨਾਂ ਦੇ ਵੱਡੇ ਨੇਤਾ ਸਵਰਗੀ ਮਹਿੰਦਰ ਸਿੰਘ ਟਿਕੈਤ ਦੀ 11ਵੀਂ ਬਰਸੀ ਉੱਤੇ ਉਨ੍ਹਾਂ ਦੀ ਬਣਾਈ ਭਾਰਤੀ ਕਿਸਾਨ ਯੂਨੀਅਨ ਦੋ ਧੜਿਆਂ ਵਿੱਚ ਵੰਡੀ ਗਈ। ਸਭ ਤੋਂ ਵੱਡੀ ਗੱਲ ਇਹ ਹੋਈ ਕਿ ਕਿਸਾਨ ਅੰਦੋਲਨ ਦਾ ਸਭ ਤੋਂ ਵੱਡਾ ਚਿਹਰਾ ਬਣ ਕੇ ਉਭਰੇ ਬਾਬਾ ਟਿਕੈਤ ਦੇ ਦੋਹਾਂ ਬੇਟਿਆਂ ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਨੂੰ ਭਾਰਤੀ ਕਿਸਾਨ ਯੂਨੀਅਨ ਵਿੱਚੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਫਤਿਹਪੁਰ ਜ਼ਿਲ੍ਹੇ ਦਾ ਰਾਜੇਸ਼ ਸਿੰਘ ਨੂੰ ਭਾਰਤੀ ਕਿਸਾਨ ਯੂਨੀਅਨ (ਅਰਾਜਨੈਤਿਕ) ਦਾ ਨਵਾਂ ਪ੍ਰਧਾਨ ਬਣਾਇਆ ਗਿਆ। ਅਸਲ ਵਿੱਚ ਕਿਸਾਨ ਅੰਦੋਲਨ ਨੂੰ ਸਿਆਸੀ ਰੰਗ ਦੇਣ ਅਤੇ ਯੂ ਪੀ ਸਮੇਤ ਸਭ ਰਾਜਾਂ ਵਿੱਚ ਭਾਜਪਾ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਟਿਕੈਤ ਭਰਾਵਾਂ ਦੇ ਕੰਮ ਕਰਨ ਦੇ ਢੰਗ ਬਾਰੇ ਸੰਗਠਨ ਦੇ ਆਗੂਆਂ ਵਿੱਚ ਅਣਬਣ ਅਤੇ ਮਤਭੇਦ ਕਾਫੀ ਸਮੇਂ ਤੋਂ ਜਾਰੀ ਸੀ।
ਇਤਿਹਾਸ ਦੇ ਪੰਨੇ ਪਲਟੀਏ ਤਾਂ 1 ਮਾਰਚ 1987 ਨੂੰ ਮਹਿੰਦਰ ਸਿੰਘ ਟਿਕੈਤ ਨੇ ਕਿਸਾਨਾਂ ਦੇ ਮੁੱਦੇ ਬਾਰੇ ਭਾਰਤੀ ਕਿਸਾਨ ਯੂਨੀਅਨ ਦਾ ਗਠਨ ਕੀਤਾ ਸੀ। ਉਸੇ ਦਿਨ ਕਰਮੂਖੇੜੀ ਬਿਜਲੀ ਘਰ ਵਿਖੇ ਪਹਿਲਾ ਧਰਨਾ ਦਿੱਤਾ ਗਿਆ। ਇਸ ਧਰਨੇ ਦੌਰਾਨ ਹਿੰਸਾ ਹੋਈ ਸੀ। ਕਿਸਾਨ ਅੰਦੋਲਨ ਭੜਕ ਉਠਿਆ। ਪੀ ਏ ਸੀ (ਉਤਰ ਪ੍ਰਦੇਸ਼ ਦੀ ਪ੍ਰੋਵਿੰਸ਼ੀਅਲ ਆਰਮਡ ਕਾਂਸਟੇਬੁਲਰੀ) ਦੇ ਇੱਕ ਸਿਪਾਹੀ ਅਤੇ ਇੱਕ ਕਿਸਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਸ ਦੀ ਮੋਟਰਗੱਡੀ ਨੂੰ ਸਾੜ ਦਿੱਤਾ ਗਿਆ। ਬਾਅਦ ਵਿੱਚ ਬਿਨਾਂ ਕਿਸੇ ਹੱਲ ਦੇ ਧਰਨਾ ਖਤਮ ਕਰਨਾ ਪਿਆ।
17 ਮਾਰਚ 1987 ਨੂੰ ਭਾਰਤੀ ਕਿਸਾਨ ਯੂਨੀਅਨਦੀ ਪਹਿਲੀ ਬੈਠਕ ਹੋਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਇਹ ਯੂਨੀਅਨ ਕਿਸਾਨਾਂ ਦੀ ਲੜਾਈ ਲੜੇਗੀ ਤੇ ਹਮੇਸ਼ਾ ਗੈਰ-ਸਿਆਸੀ ਰਹੇਗੀ। ਉਸ ਪਿੱਛੋਂ ਪੱਛਮੀ ਉਤਰ ਪ੍ਰਦੇਸ਼ ਵਿੱਚਇਹ ਯੂਨੀਅਨ ਕਿਸਾਨਾਂ ਦੇ ਮੁੱਦੇ ਚੁੱਕਣ ਲੱਗੀ, ਪਰ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਵਿੱਚ ਭਾਰਤੀ ਕਿਸਾਨ ਯੂਨੀਅਨ ਕੇਂਦਰੀ ਭੂਮਿਕਾ ਵਿੱਚ ਰਹੀ ਅਤੇ ਉਸ ਦੇ ਆਗੂ ਰਾਕੇਸ਼ ਟਿਕੈਤ ਵੱਡਾ ਚਿਹਰਾ ਬਣ ਕੇ ਉਭਰੇ।
ਇਸ ਵਿੱਚ ਕੋਈ ਦੋ-ਰਾਵਾਂ ਨਹੀਂ ਕਿ ਕਿਸਾਨ ਅੰਦੋਲਨ ਦੇ ਨੇਤਾ ਸਰਕਾਰ ਕੋਲ ਗੱਲਬਾਤ ਦਾ ਪ੍ਰਸਤਾਵ ਭੇਜ ਕੇ ਅੰਦੋਲਨ ਨੂੰ ਜ਼ਿੰਦਾ ਰੱਖਣ ਅਤੇ ਇਸ ਨੂੰ ਟੁੱਟਣ ਤੋਂ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗੇ ਰਹੇ ਸਨ। ਅੰਦੋਲਨ ਦੇ ਸਮੇਂ ਸਭ ਕਿਸਾਨ ਆਪਣੇ ਆਗੂਆਂ ਨੂੰ ਪੁੱਛਦੇ ਸਨ ਕਿ ਜੇ ਸਰਕਾਰ ਨਾਲ ਗੱਲਬਾਤ ਨਾ ਹੋਵੇਗੀ ਤਾਂ ਰਾਹ ਕਿਵੇਂ ਨਿਕਲੇਗਾ? ਕਦੋਂ ਤੱਕ ਕਿਸਾਨ ਅੰਦੋਲਨ ਖਿੱਚਿਆ ਜਾ ਸਕਦਾ ਹੈ? ਕੋਰੋਨਾ ਮਹਾਮਾਰੀ ਦੇ ਸਮੇਂ ਅੰਦੋਲਨ ਜਾਰੀ ਰੱਖਣ ਉੱਤੇ ਕਿਸਾਨ ਨੇਤਾ ਵੰਡੇ ਹੋਏ ਸਨ। ਅੰਦੋਲਨ ਦੇ ਨਾਂ ਉੱਤੇ ਭਾਜਪਾ ਨੂੰ ਹਰਾਉਣ ਲਈ ਚੋਣ ਵਾਲੇ ਰਾਜਾਂ ਵਿੱਚ ਵੀ ਕਿਸਾਨ ਅੰਦੋਲਨ ਦੇ ਨੇਤਾ ਪਹੁੰਚ ਗਏ। ਇਸ ਤੋਂ ਲੱਗਣ ਲੱਗਾ ਕਿ ਕਿਸਾਨ ਆਗੂਆਂ ਦਾ ਮਕਸਦ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਾਉਣਾ ਨਹੀਂ, ਸਗੋਂ ਕੇਂਦਰ ਸਰਕਾਰ ਨੂੰ ਝੁਕਾਉਣਾ ਹੈ। ਇਸੇ ਕਾਰਨ ਕੁਝ ਕਿਸਾਨ ਸੰਗਠਨਾਂ ਨੇ ਅੰਦੋਲਨ ਤੋਂ ਦੂਰੀ ਬਣਾ ਲਈ। ਕੁਝ ਕਿਸਾਨ ਨੇਤਾ ਕੋਰੋਨਾ ਮਹਾਮਾਰੀ ਦਾ ਮਜ਼ਾਕ ਉਡਾ ਕੇ ਕਦੇ ਕਹਿੰਦੇ ਸਨ ਕਿ ਟੀਕੇ ਨਹੀਂ ਲਗਵਾਵਾਂਗੇ। ਕਦੇ ਕਹਿੰਦੇ ਸਨ ਅੱਧੇ ਟੀਕੇ ਧਰਨੇ ਵਾਲੀ ਥਾਂ ਉੱਤੇ ਡਿਊਟੀ ਦੇ ਰਹੇ ਪੁਲਸ ਮੁਲਾਜ਼ਮਾਂ ਨੂੰ ਲਾਏ ਜਾਣ ਤਾਂ ਜੋ ਸਾਨੂੰ ਭਰੋਸਾ ਹੋ ਜਾਵੇ ਕਿ ਸਰਕਾਰ ਸਾਡੇ ਨਾਲ ਕੁਝ ਗਲਤ ਨਹੀਂ ਕਰ ਰਹੀ।
ਦਿੱਲੀ ਵਿੱਚ 26 ਜਨਵਰੀ ਦੀ ਹਿੰਸਾ ਪਿੱਛੋਂ ਜਦੋਂ ਕਿਸਾਨ ਅੰਦੋਲਨ ਖਤਮ ਹੋਣ ਦੇ ਕੰਢੇ ਉੱਤੇ ਸੀ ਤਾਂ ਰਾਕੇਸ਼ ਟਿਕੈਤ ਦੇ ਅੱਥਰੂਆਂ ਨੇ ਕਮਾਲ ਕਰ ਦਿੱਤੀ। ਵੇਖਦੇ ਹੀ ਵੇਖਦੇ ਕਿਸਾਨਾਂ ਦਾ ਹਜੂਮ ਨਵੇਂ ਜੋਸ਼ ਨਾਲ ਮੁੜ ਤੋਂ ਉਠ ਖੜਾ ਹੋਇਆ। ਪੂਰੇ ਕਿਸਾਨ ਅੰਦੋਲਨ ਦੀ ਕਮਾਨ ਰਾਕੇਸ਼ ਟਿਕੈਤ ਦੇ ਹੱਥਆ ਗਈ। ਰਾਕੇਸ਼ ਟਿਕੈਤ ਪੰਜਾਬ, ਹਰਿਆਣਾ, ਯੂ ਪੀ, ਉਤਰਾਖੰਡ, ਪੱਛਮੀ ਬੰਗਾਲ ਅਤੇ ਦੱਖਣੀ ਭਾਰਤ ਤੱਕ ਦੌਰੇ ਕਰਨ ਲੱਗੇ। ਇੱਕ ਵਾਰ ਤਾਂ ਅਜਿਹਾ ਲੱਗਣ ਲੱਗਾ ਕਿ ਰਾਕੇਸ਼ ਟਿਕੈਤ ਅਤੇ ਉਨ੍ਹਾਂ ਦੇ ਸਾਥੀ ਆਗੂਆਂ ਦਾ ਇਰਾਦਾ ਕਿਸਾਨਾਂ ਦੇ ਮੁੱਦੇ ਹੱਲ ਕਰਨ ਦੀ ਥਾਂ ਸਿਆਸਤ ਚਮਕਾਉਣ ਵੱਲ ਵੱਧ ਹੈ। ਯੂ ਪੀ ਅਤੇ ਉਤਰਾਖੰਡ ਅਸੈਂਬਲੀ ਚੋਣਾਂ ਵਿੱਚ ਟਿਕੈਤ ਭਰਾਵਾਂ ਦੀ ਭੂਮਿਕਾ ਚਰਚਾ ਵਿੱਚ ਰਹੀ ਹੈ। ਕਿਸਾਨ ਮਹਾਪੰਚਾਇਤ ਵਿੱਚ ‘ਵੋਟ ਕੀ ਚੋਟ' ਸਬੰਧੀ ਰਾਕੇਸ਼ ਟਿਕੈਤ ਦੇ ਐਲਾਨ ਨੂੰ ਦੇਸ਼ਵਾਸੀਆਂ ਨੇ ਸੁਣਿਆ।
ਖੇਤੀਬਾੜੀ ਕਾਨੂੰਨਾਂ ਵਿਰੁੱਧ ਕੀਤੇ ਅੰਦੋਲਨ ਨੂੰ ਜਦੋਂ 383 ਦਿਨਾਂ ਬਾਅਦ ਖਤਮ ਕੀਤਾ ਤਾਂ ਵੱਡਾ ਸਵਾਲ ਜਿਹੜਾ ਦਿਮਾਗ ਵਿੱਚ ਆਇਆ, ਉਹ ਇਹ ਸੀ ਕਿ ਇਸ ਅੰਦੋਲਨ ਵਿੱਚ ਹੀਰੋ ਵਾਂਗ ਉਭਰੇ ਰਾਕੇਸ਼ ਟਿਕੈਤ ਦਾ ਅਗਲਾ ਕਦਮ ਕੀ ਹੋਵੇਗਾ।ਉਤਰ ਪ੍ਰਦੇਸ਼ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਰਾਕੇਸ਼ ਟਿਕੈਤ ਨੇ ਸਮਾਜਵਾਦੀ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਦੀ ਹਮਾਇਤ ਕੀਤੀ। ਯੂ ਪੀ ਦੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਵੀ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨਰੇਸ਼ ਟਿਕੈਤ ਅਤੇ ਰਾਕੇਸ਼ ਟਿਕੈਤ ਨੇ ਪੂਰੇ ਯੂ ਪੀ ਦਾ ਦੌਰਾ ਕੀਤਾ ਅਤੇ ਪੱਛਮੀ ਬੰਗਾਲ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਵੀ ਉਥੇ ਗਏ। ਦਿੱਲੀ ਦੀ ਹੱਦ ਉੱਤੇ ਪੂਰਾ ਇੱਕ ਸਾਲ ਚੱਲੇ ਕਿਸਾਨ ਅੰਦੋਲਨ ਦੀ ਸਿਆਸੀ ਫਸਲ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਸਮੇਂ ਵੀ ਸਾਹਮਣੇ ਆਈ। ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਪਾਰਟੀ ਬਣਾਉਣ ਦਾ ਐਲਾਨ ਵੀ ਕਰ ਦਿੱਤਾ।
ਭਾਰਤੀ ਕਿਸਾਨ ਯੂਨੀਅਨ ਦੇ ਨਵੇਂ ਮੁਖੀ ਰਾਜੇਸ਼ ਸਿੰਘ ਚੌਹਾਨ ਯੂ ਪੀ ਦੇ ਫਤਿਹਪੁਰ ਜ਼ਿਲ੍ਹੇ ਦੀ ਖਾਗਾ ਤਹਿਸੀਲ ਖੇਤਰ ਦੇ ਸਿਠੌਰਾ ਪਿੰਡ ਦੇ ਰਹਿਣ ਵਾਲੇ ਹਨ। ਉਹ ਭਾਰਤੀ ਕਿਸਾਨ ਯੂਨੀਅਨ ਦੇ ਗਠਨ ਤੋਂ ਉਸ ਦੇ ਨਾਲ ਹਨ। 1990 ਵਿੱਚ ਰਾਜੇਸ਼ ਸਿੰਘ ਗੈ੍ਰਜੂਏਸ਼ਨ ਕਰਨ ਪਿੱਛੋਂ ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਦੇ ਸੰਪਰਕ ਵਿੱਚ ਆਏ ਸਨ। ਉਦੋਂ ਬਾਬਾ ਟਿਕੈਤ ਹਥਗਾਮ ਵਿਖੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆਏ ਸਨ। ਬਾਬਾ ਟਿਕੈਤ ਨੇ ਹਥਗਾਮ ਦੌਰੇ ਦੌਰਾਨ ਰਾਜੇਸ਼ ਸਿੰਘ ਦੇ ਜੁਝਾਰੂਪਣ ਨੂੰ ਭਾਂਪ ਲਿਆ ਸੀ।ਰਾਜੇਸ਼ ਸਿੰਘ ਚੌਹਾਨ ਨੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਨਹੀਂ ਜੁੜਨਗੇ, ਕਿਸਾਨ ਆਗੂ ਮਹਿੰਦਰ ਸਿੰਘ ਟਿਕੈਤ ਦੇ ਰਾਹ ਉੱਤੇ ਚੱਲਣਗੇ ਅਤੇ ਆਪਣੇ ਸਿਧਾਂਤਾਂ ਦੇ ਉਲਟ ਨਹੀਂ ਜਾਣਗੇ। ਇਹ ਵੇਖਣਾ ਹੋਵੇਗਾ ਕਿ ਭਾਰਤੀ ਕਿਸਾਨ ਯੂਨੀਅਨ ਖੁਦ ਨੂੰ ਸਿਆਸਤ ਤੋਂ ਕਿਵੇਂ ਵੱਖ ਰੱਖ ਕੇ ਕਿਸਾਨਾਂ ਦੀ ਆਵਾਜ਼ ਬਣਦੀ ਹੈ। ਕਿਸਾਨ ਅੰਦੋਲਨ ਦੇ ਸਮੇਂ ਸਰਕਾਰ ਅਤੇ ਕਿਸਾਨਾਂ ਦਰਮਿਆਨ ਜਿਨ੍ਹਾਂ ਨੁਕਤਿਆਂ ਬਾਰੇ ਸਮਝੌਤੇ ਹੋਏ ਸਨ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਦੀ ਜ਼ਿੰਮੇਵਾਰੀ ਵੀ ਨਵੇਂ ਸੰਗਠਨ ਦੇ ਮੋਢਿਆਂ ਉੱਤੇ ਹੋਵੇਗੀ।

Have something to say? Post your comment