Welcome to Canadian Punjabi Post
Follow us on

19

March 2024
 
ਟੋਰਾਂਟੋ/ਜੀਟੀਏ

ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਸਾਈਕਲਿਸਟ ਦੀ ਹੋਈ ਮੌਤ

May 19, 2022 11:05 PM

ਓਸ਼ਵਾ, 19 ਮਈ (ਪੋਸਟ ਬਿਊਰੋ) : ਵੀਰਵਾਰ ਸ਼ਾਮ ਨੂੰ ਓਸ਼ਵਾ ਵਿੱਚ ਇੱਕ ਗੱਡੀ ਵੱਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਇੱਕ ਸਾਈਕਲਿਸਟ ਦੀ ਮੌਤ ਹੋ ਗਈ। ਇਹ ਜਾਣਕਾਰੀ ਦਰਹਾਮ ਪੁਲਿਸ ਨੇ ਦਿੱਤੀ।
ਗੱਡੀ ਵੱਲੋਂ ਸਾਈਕਲਿਸਟ ਨੂੰ ਟੱਕਰ ਮਾਰੇ ਜਾਣ ਤੋਂ ਬਾਅਦ ਐਮਰਜੰਸੀ ਅਮਲਾ ਵੈਂਟਵਰਥ ਤੇ ਸਿਮਕੋ ਸਟਰੀਟਸ ਦੇ ਲਾਂਘੇ ਉੱਤੇ ਪਹੁੰਚਿਆ। ਪੁਲਿਸ ਨੇ ਦੱਸਿਆ ਕਿ ਸਾਈਕਲਿਸਟ ਨੂੰ ਕਾਫੀ ਸੱਟਾਂ ਲੱਗੀਆਂ ਸਨ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਮਾਮਲੇ ਦੀ ਜਾਂਚ ਲਈ ਪੁਲਿਸ ਨੇ ਇਸ ਇਲਾਕੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ