Welcome to Canadian Punjabi Post
Follow us on

30

June 2022
ਟੋਰਾਂਟੋ/ਜੀਟੀਏ

82 ਸਾਲ ਦੀ ਉਮਰ ਵਿੱਚ ਪੂਰਾ ਕੈਨੇਡਾ ਦੇਖਣ ਦੀ ਇੱਛਾ ਕੀਤੀ ਪੂਰੀ

May 19, 2022 02:08 AM

ਬਰੈਂਪਟਨ, 18 ਮਈ (ਪੋਸਟ ਬਿਊਰੋ)- ਬਰੈਂਪਟਨ ਨਿਵਾਸੀ ਲਖਵੀਰ ਸਿੰਘ ਮੁੰਡੀਆਂ, ਜਿਨ੍ਹਾਂ ਦਾ ਪਿੰਡ ਹੁਸ਼ਿਆਰਪੁਰ ਮੁੰਡੀਆਂ ਜੱਟਾਂ ਹੈ, ਜੋ 1991 ਵਿੱਚ ਕੈਨੇਡਾ ਆ ਕੇ ਵਸੇ ਸਨ, ਉਦੋਂ ਤੋਂ ਉਨ੍ਹਾਂ ਦੇ ਦਿਲ ਵਿਚ ਇੱਛਾ ਸੀ ਕਿ ਪੂਰੀ ਕੈਨੇਡਾ ਦਾ ਕੋਸਟ ਟੂ ਕੋਸਟ ਇਕ ਟੂਰ ਕੀਤਾ ਜਾਵੇ। ਪਰ ਉਨ੍ਹਾਂ ਦੀ ਇਹ ਇੱਛਾ ਸਾਲ 2021 ਵਿੱਚ ਆ ਕੇ ਪੂਰੀ ਹੋਈ। ਇਸ ਸਮੇਂ ਉਨ੍ਹਾਂ ਦੀ ਉਮਰ 82 ਦੀ ਸੀ ਅਤੇ ਅਚਾਨਕ ਉਨ੍ਹਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਪ੍ਰੋਗਰਾਮ ਬਣਾਇਆ ਜਾਵੇ ਅਤੇ ਪੂਰੇ ਕੈਨੇਡਾ ਦਾ ਸਫ਼ਰ ਕੀਤਾ ਜਾਵੇ।
ਉਨ੍ਹਾਂ ਇਕ ਦਿਨ ਪਹਿਲਾਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸਿਆ ਕਿ ਕੱਲ੍ਹ ਨੂੰ ਅਸੀਂ ਆਪਣੀ ਕਾਰ ਰਾਹੀਂ ਕੈਨੇਡਾ ਦੇ ਟੂਰ ਉਤੇ ਨਿਕਲ ਰਹੇ ਹਾਂ। ਇਸ ਸਫ਼ਰ ਲਈ ਪਹਿਲਾਂ ਉਨ੍ਹਾਂ ਸੋਚਿਆ ਕਿ ਕੋਈ ਨਵੀਂ ਕਾਰ ਰੈਂਟ ਕਰ ਲਈ ਜਾਵੇ, ਪਰ ਬਾਅਦ ਵਿਚ ਉਨ੍ਹਾਂ ਆਪਣੀ ਹੀ ਕਾਰ, ਜੋ ਕਿ ਕੁਝ ਸਾਲ ਪਾਣੀ ਸੀ ਨਿਸਾਨ ਰੋਗ, ਉਸ ਨੂੰ ਚੈੱਕਅੱਪ ਕਰਵਾਇਆ ਤੇ ਅਗਲੇ ਦਿਨ ਆਪਣੀ ਪਤਨੀ ਪਰਮਜੀਤ ਕੌਰ ਮੁੰਡਿਆਂ ਦੇ ਨਾਲ ਇਸ ਟੂਰ ਦੇ ਉੱਤੇ ਨਿਕਲ ਤੁਰੇ।
ਉਨ੍ਹਾਂ ਨੇ ਰਾਹ ਵਿੱਚ ਪਹਿਲਾ ਪੜਾਅ ਸੂ ਸੇਂਟ ਮਰੀ ਲਾਇਆ, ਜਿੱਥੇ ਉਨ੍ਹਾਂ ਦਾ ਇੱਕ ਦਿਨ ਦਾ ਪੂਰਾ ਸਫ਼ਰ ਸੀ ਤੇ ਉਸ ਤੋਂ ਬਾਅਦ ਫੇਰ ਚਾਰ ਰਾਤਾਂ ਵੱਖ-ਵੱਖ ਸ਼ਹਿਰਾਂ ਵਿੱਚ ਠਹਿਰਦੇ ਹੋਏ ਵੈਨਕੂਵਰ ਪਹੁੰਚੇ। ਉਨ੍ਹਾਂ ਦੱਸਿਆ ਕਿ ਸਾਰਾ ਸਫ਼ਰ ਬਹੁਤ ਹੀ ਸੁਹਾਵਣਾ ਰਿਹਾ ਅਤੇ ਜਿੱਥੇ ਉਨ੍ਹਾਂ ਕੈਨੇਡਾ ਦੀਆਂ ਖੁੱਲ੍ਹੀਆਂ ਵਾਦੀਆਂ ਦਾ ਆਨੰਦ ਮਾਣਿਆ ਉਸ ਦੇ ਨਾਲ ਨਾਲ ਕੈਨੇਡਾ ਦੇ ਖੁੱਲ੍ਹੇ ਮੈਦਾਨ ਮੈਨੀਟੋਬਾ, ਸਸਕੈਚਵਨ ਅਤੇ ਅਲਬਰਟਾ ਦਾ ਵੀ ਆਨੰਦ ਮਾਣਿਆ।
ਪੰਜਾਬ ਵਿੱਚ ਇਨ੍ਹਾਂ ਨੇ ਸਿਵਲ ਇੰਜਨੀਅਰਿੰਗ ਕੀਤੀ ਹੋਈ ਸੀ ਤੇ ਉਥੋਂ ਬਤੌਰ ਇੰਜਨੀਅਰ ਆਪਣੀ ਜੌਬ ਛੱਡ ਕੇ ਇੱਥੇ ਕੈਨੇਡਾ ਵਿਚ ਆਏ ਸਨ ਤੇ ਇੱਥੇ ਇਕ ਡਾਟਾ ਡਾਇਰੈਕਟ ਨਾਮ ਦੀ ਕੰਪਨੀ ਨਾਲ ਕੰਮ ਕਰਦੇ ਰਹੇ। ਪਰ ਉਨ੍ਹਾਂ ਦੀ ਇੱਛਾ ਆਪ ਡਰਾਈਵ ਕਰਕੇ ਕੈਨੇਡਾ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤਕ ਜਾਣ ਦੀ ਸੀ। ਇਹ ਇੱਛਾ ਉਨ੍ਹਾਂ ਨੇ ਆਪਣੇ ਜੀਵਨ ਸਾਥੀ ਨਾਲ 82 ਸਾਲ ਦੀ ਉਮਰ ਦੇ ਵਿਚ ਦਸ ਹਜ਼ਾਰ ਕਿਲੋਮੀਟਰ ਆਉਣ ਜਾਣ ਦਾ ਸਫ਼ਰ ਤੈਅ ਕਰਕੇ ਪੂਰੀ ਕੀਤੀ ਅਤੇ ਉਹ ਆਪਣੇ ਇਸ ਸਫ਼ਰ ਤੋਂ ਖੁਸ਼ ਹਨ। ਉਨ੍ਹਾਂ ਵਲੋਂ ਕੀਤੇ ਗਏ ਇਸ ਸਫ਼ਰ ਦੇ ਬਾਰੇ ਵਿਚ ਇੰਟਰਨੈਸ਼ਨਲ ਸੀਨੀਅਰ ਕਲੱਬ ਬਰੈਂਪਟਨ ਦੇ ਮੈਂਬਰਾਂ ਨੇ ਵੀ ਖੁਸ਼ੀ ਮਨਾਈ ਅਤੇ ਉਨ੍ਹਾਂ ਨੂੰ ਵੀ ਹੌਸਲਾ ਹੋਇਆ ਕਿ ਇਸ ਉਮਰ ਦੇ ਵਿੱਚ ਵੀ ਜੇਕਰ ਅਸੀਂ ਆਪਣੀ ਕੋਈ ਇੱਛਾ ਪੂਰੀ ਕਰਨਾ ਚਾਹੁੰਦੇ ਹਾਂ, ਤਾਂ ਕਰ ਸਕਦੇ ਹਾਂ।

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਲਾਇਆ ਪੈਰੀ ਸਾਊਂਡ 30,000 ਆਈਲੈਂਡਜ਼ ਲੇਕ ਦਾ ਟੂਰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਟੋਰਾਂਟੋ ਹਾਈ ਪਾਰਕ ਦਾ ਟੂਰ ਲਾਇਆ ਗੁਰਦੁਆਰਾ ਸਾਹਿਬ ਦੀ ਪੰਜਵੀ ਵਰ੍ਹੇ ਗੰਢ ਸਬੰਧੀ ਸਮਾਗਮ ਕਰਵਾਏ ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਬਰਸੀ 10 ਜੁਲਾਈ ਨੂੰ ਪੀਟਰ ਟੈਬੰਸ ਨੂੰ ਚੁਣਿਆ ਗਿਆ ਓਨਟਾਰੀਓ ਐਨਡੀਪੀ ਦਾ ਅੰਤਰਿਮ ਆਗੂ ਈਟਨ ਸੈਂਟਰ ਦੇ ਬਾਹਰ ਛੁਰੇਬਾਜ਼ੀ ਵਿੱਚ ਇੱਕ ਗੰਭੀਰ ਜ਼ਖ਼ਮੀ ਗਰਮ ਗੱਡੀ ਵਿੱਚ ਬੰਦ ਰਹਿਣ ਕਾਰਨ ਬੱਚੇ ਦੀ ਹੋਈ ਮੌਤ ਹੁਣ ਸਿਰਫ 75 ਡਾਲਰ ਵਿੱਚ ਕਰਵਾਓ ਵਿਆਹ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਨ ਮਨਾਇਆ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੂਨ ਸਮਾਗ਼ਮ 'ਪਿਤਾ-ਦਿਵਸ' ਨੂੰ ਕੀਤਾ ਸਮਰਪਿਤ