* ਮੰਤਰੀ ਕਹਿੰਦਾ: ਕਰਜ਼ਾ ਮੁਆਫੀ ਨਹੀਂ, ਕਿਸਾਨਾਂ ਨੂੰ ਕਰਜ਼ਾ ਮੁਕਤ ਕਰਾਂਗੇ
ਚੰਡੀਗੜ੍ਹ, 18 ਮਈ, (ਪੋਸਟ ਬਿਊਰੋ)- ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇਮੋਹਾਲੀ ਬਾਰਡਰ ਉੱਤੇ ਅੰਦੋਲਨ ਕਰਨ ਦੇ ਲਈ ਡਟੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸਹਿਮਤੀ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ। ਲਗਭਗ ਤਿੰਨ ਘੰਟੇ ਚੱਲੀ ਮੀਟਿੰਗ ਪਿੱਛੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੋਹਾਲੀ ਵਿੱਚ ਕਿਸਾਨਾਂ ਦੇ ਧਰਨੇ ਵਿੱਚ ਪਹੁੰਚੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਗਣ ਬਾਰੇ ਸਹਿਮਤੀ ਹੋਣ ਦਾ ਐਲਾਨ ਕਰ ਕੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਅਤੇ ਕਿਸਾਨਾਂ ਦੀ ਸਰਕਾਰ ਹੈ।
ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੇ ਮੰਨ ਲਈਆਂ ਹਨ ਤੇ ਇਸ ਉੱਤੇ ਕਿਸਾਨ ਆਗੂਆਂ ਨੇ ਸਹਿਮਤੀ ਦਿੱਤੀ ਹੈ।ਉਨ੍ਹਾ ਕਿਹਾ ਕਿ ਉਹ ਕਿਸਾਨਾਂ ਦਾ ਦਰਦ ਜਾਣਦੇ ਹਨ, ਉਹ ਵੀ ਕਿਸਾਨ ਪਰਿਵਾਰ ਤੋਂ ਹਨ, ਸਰਕਾਰ ਆਮ ਲੋਕਾਂ ਦੀ ਹੈ ਅਤੇ ਕਿਸਾਨਾਂ ਨੂੰ ਧਰਨੇ ਲਾਉਣ ਦੀ ਲੋੜ ਨਹੀਂ ਪਵੇਗੀ, ਜਿਹੜੀ ਮੰਗ ਉਹਲੈ ਕੇ ਆਉਣਗੇ, ਮਾਨ ਸਰਕਾਰ ਪੂਰੀ ਕਰੇਗੀ। ਧਾਲੀਵਾਲ ਨੇ ਕਿਹਾ ਕਿ ਰਾਜ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਦੀ ਥਾਂਕਿਸਾਨਾਂ ਨੂੰ ਕਰਜ਼ਾ ਮੁਕਤ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਬਿਜਾਈ ਬਾਰੇ ਕਿਸਾਨਾਂ ਵੱਲੋਂ ਕੀਤੀ ਮੰਗ ਮੰਨ ਕੇ ਸਰਕਾਰ ਨੇ ਪੰਜਾਬ ਨੂੰ ਦੋ ਜ਼ੋਨਾਂ ਵਿਚ ਵੰਡਿਆ ਹੈ। ਜ਼ੋਨ ਕਿਸਾਨ ਖੁਦ ਬਨਾਉਣਗੇ ਤੇ ਇਕ ਦੋ ਦਿਨ ਵਿੱਚ ਇਸ ਬਾਰੇ ਸਰਕਾਰ ਨੂੰ ਦੱਸਣਗੇ। ਇਨ੍ਹਾਂ ਜ਼ੋਨਾਂ ਵਿੱਚ ਬਿਜਾਈ 14 ਤੇ 17 ਤੋਂ ਸ਼ੁਰੂ ਹੋਵੇਗੀ। ਬਾਰਡਰ ਅਤੇ ਸੇਮ ਵਾਲੇਇਲਾਕੇ ਦੇ ਕਿਸਾਨ 10 ਜੂਨਪਿੱਛੋਂ ਝੋਨਾ ਲਾ ਸਕਣਗੇ। ਬਿਜਲੀ ਤਿੰਨ ਦਿਨ ਪਹਿਲਾਂ ਮਿਲਣ ਲੱਗੇਗੀ। ਮੂੰਗੀ ਉੱਤੇ ਐੱਮ ਐੱਸ ਪੀ ਦਾ ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ ਹੈ ਅਤੇ ਕਣਕਦੇ ਬੋਨਸ ਲਈ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣਗੇ।ਇਸ ਨਾਲ ਬਾਸਮਤੀ ਅਤੇ ਮੱਕੀ ਦੀ ਐੱਮ ਐੱਸ ਪੀ ਹਰ ਹਾਲ ਵਿਚ ਦਿੱਤੀ ਜਾਵੇਗੀ। ਮੰਤਰੀ ਨੇ ਕਿਹਾ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੂੰ ਕਿਸਾਨਾਂ ਨੇ ਆਬਾਦ ਕੀਤਾ ਹੈ, ਉਨ੍ਹਾਂਦੇ ਕਬਜ਼ੇ ਬਾਰੇ 23 ਮਈ ਨੂੰ ਕਿਸਾਨ ਆਗੂਆਂ ਨਾਲ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਖੁਦ ਮੀਟਿੰਗ ਕਰਨਗੇ ਤੇ ਕੋਈ ਵੀ ਅਫਸਰ ਕਿਸਾਨਾਂ ਦੀ ਜ਼ਮੀਨ ਕੁਰਕੀ ਨਹੀਂ ਜਾਵੇਗਾ।ਉਨ੍ਹਾਂ ਕਿਹਾ ਕਿ ਬਾਸਮਤੀ ਦਾ ਇੱਕ-ਇੱਕ ਦਾਣਾ ਮੰਡੀਆਂ ਵਿੱਚੋਂ ਪੰਜਾਬ ਸਰਕਾਰ ਵਧੀਆ ਰੇਟਾਂ ਉੱਤੇਚੁੱਕੇਗੀ।