Welcome to Canadian Punjabi Post
Follow us on

25

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਪੰਜਾਬ ਦੇ ਵਜੂਦ ਦਾ ਸੰਕਟ : ਕੀ ਕਰਨਾ ਲੋੜੀਏ

May 18, 2022 05:21 PM

-ਦੇਵੇਂਦਰ ਪਾਲ
ਗੁਰਬਾਣੀ ਦੇ ਫਰਮਾਨ, ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਵਿੱਚ ਆਸਥਾ ਰੱਖਣ ਵਾਲੇ ਪੰਜਾਬੀਆਂ ਲਈ ਵਿਗਿਆਨੀਆਂ ਨੇ ਦੋ ਸਾਲ ਪਹਿਲਾਂ ਹੀ ਭਵਿੱਖਬਾਣੀ ਕਰ ਦਿੱਤੀ ਸੀ ਕਿ 2025 ਤੱਕ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਸਰੋਤ ਸੁੱਕ ਜਾਣਗੇ ਤੇ ਅਗਲੇ ਕੁਝ ਸਾਲਾਂ ਵਿੱਚ ਪੰਜਾਬ ਰੇਗਿਸਤਾਨ ਵਿੱਚ ਬਦਲ ਜਾਵੇਗਾ। ਇਸ ਚਿਤਾਵਨੀ ਵੱਲ ਨਾ ਕਿਸੇ ਸ਼ਾਸਤ-ਸੰਗਤ ਨੇ ਧਿਆਨ ਦਿੱਤਾ ਤੇ ਨਾ ਕਿਸੇ ਸ਼ਾਸਕ-ਸਰਕਾਰ ਨੇ। ਸਮੱਸਿਆ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਸੰਕਟ ਦਾ ਰੂਪ ਧਾਰ ਲੈਂਦੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਿਰ ਜੋ ਅਨੇਕਾਂ ਸੰਕਟ ਦੋ-ਧਾਰੀ ਤਲਵਾਰ ਬਣੇ ਲਮਕ ਰਹੇ ਨੇ, ਉਨ੍ਹਾਂ ਵਿੱਚੋਂ ਪਾਣੀ ਦਾ ਸੰਕਟ ਸਭ ਤੋਂ ਵੱਡੀ ਚੁਣੌਤੀ ਹੈ। ਪਾਣੀ ਸਾਰੀ ਸ੍ਰਿਸ਼ਟੀ ਨੂੰ ਜੀਵਨ ਦੇਣ ਵਾਲਾ ਐਸਾ ਤੱਤ ਹੈ, ਜਿਸ ਨਾਲ ਜੀਵ-ਜੰਤੂਆਂ, ਬਨਸਪਤੀ ਆਦਿ ਵਿੱਚ ਜੀਵਨ ਦੀ ਰੌਂਅ ਚੱਲਦੀ ਰਹਿੰਦੀ ਹੈ ਅਤੇ ਪਾਣੀ ਦੀ ਅਣਹੋਂਦ ਵਿੱਚ ਸੰਭਵ ਨਹੀਂ ਹੋ ਸਕਦੀ। ਮਾਨ ਸਰਕਾਰ ਇਹ ਗੱਲ ਜਿੰਨੀ ਜਲਦੀ ਸਮਝੇ, ਚੰਗਾ ਹੈ ਕਿ ਪਾਣੀ ਦੀ ਅਣਹੋਂਦ ਕੰਢੇ ਪਹੁੰਚ ਚੁੱਕੇ ਪੰਜਾਬ ਦੇ ਲੋਕਾਂ ਦਾ ਵਜੂਦ ਬਚਾਉਣ ਦਾ ਟੀਚਾ ਪਹਿਲੇ ਸਥਾਨ ਉਤੇ ਮਿੱਥ ਕੇ ਹੀ ਪੰਜਾਬ ਦੀ ਸ਼ਾਨ ਬਹਾਲ ਕੀਤੀ ਜਾ ਸਕਦੀ ਹੈ।
ਪੰਜਾਬ ਵਿੱਚ ਇੱਕ ਤਾਂ ਧਰਤੀ ਹੇਠ ਪਾਣੀ ਘਟ ਰਿਹਾ ਹੈ, ਦੂਜਾ ਪਲੀਤ ਹੋ ਰਿਹਾ ਹੈ। ਜਿਨ੍ਹਾਂ ਦਰਿਆਵਾਂ ਨੂੰ ਅਸੀਂ ਪਵਿੱਤਰ ਕਹਿੰਦੇ ਹਾਂ, ਉਨ੍ਹਾਂ ਦਾ ਪਾਣੀ ਪੀਣ ਲਾਇਕ ਨਹੀਂ ਰਿਹਾ। ਸਭ ਖੂਹਾਂ ਸਰੋਵਰਾਂ ਦਾ ਪਾਣੀ ਪ੍ਰਦੂਸ਼ਿਤ ਹੋ ਚੁੱਕਾ ਹੈ। ਪਾਣੀਆਂ ਨੂੰ ਪਲੀਤ ਕਰਨ ਲਈ ਜਿੰਨੇ ਕੁ ਜ਼ਿੰਮੇਵਾਰ ਪੰਜਾਬ ਦੇ ਕਾਰਖਾਨੇ ਹਨ, ਓਨੀਆਂ ਹੀ ਜ਼ਿੰਮੇਵਾਰ ਉਹ ਸਰਕਾਰਾਂ ਅਤੇ ਵਿਗਿਆਨੀ, ਵਪਾਰੀ ਹਨ, ਜਿਨ੍ਹਾਂ ਨੇ ਹਰੇ ਇਨਕਲਾਬ ਦੇ ਨਾਂਅ ਹੇਠ ਪੰਜਾਬ ਨੂੰ ਪ੍ਰਯੋਗਸ਼ਾਲਾ ਵਾਂਗ ਵਰਤਿਆ ਤੇ ਕਿਸਾਨਾਂ ਨੂੰ ਰਸਾਇਣਕ ਖਾਦਾਂ ਤੇ ਕੀਟਨਾਸ਼ਕਾਂ ਦੇ ਚੱਕਰਵਿਊ ਵਿੱਚ ਫਸਾਇਆ। ਇਸ ਪ੍ਰਯੋਗ ਨੇ ਨਾ ਸਿਰਫ ਧਰਤੀ ਹੇਠਲਾ ਪਾਣੀ ਪੀ ਲਿਆ, ਸਗੋਂ ਦਰਿਆ, ਚੋਅ, ਵੇਂਈਆਂ, ਛੱਪੜ, ਢਾਬ, ਡਿੱਗੀਆਂ, ਖੂਹ ਤੇ ਹੋਰ ਸਭ ਕੁਦਰਤੀ ਸੋਮਿਆਂ ਦਾ ਵਜੂਦ ਜਾਂ ਮੇਟ ਦਿੱਤਾ ਜਾਂ ਉਨ੍ਹਾਂ ਵਿੱਚ ਜ਼ਹਿਰ ਘੋਲ ਦਿੱਤਾ ਹੈ। ਪੰਜਾਬ ਅਧੀਨ ਹਿੰਦੋਸਤਾਨ ਦਾ ਡੇਢ ਫੀਸਦੀ ਰਕਬਾ ਹੈ, ਪਰ ਇੱਥੇ ਕੀਟਨਾਸ਼ਕਾਂ ਦੀ ਖਪਤ ਦੇਸ਼ ਵਿੱਚੋਂ 18 ਫੀਸਦੀ ਅਤੇ ਕੈਮੀਕਲ ਖਾਦਾਂ ਦੀ ਵਰਤੋਂ 14 ਫੀਸਦੀ ਹੈ।
ਇਸ ਤੱਥ ਦਾ ਸਭ ਤੋਂ ਦਿਲਚਸਪ ਪੱਖ ਇਹ ਹੈ ਕਿ ਪੰਜਾਬ ਦੇ ਕਰੀਬ 36 ਹਜ਼ਾਰ ਹੈਕਟੇਅਰ ਖੇਤਰ ਵਿੱਚ 10 ਹਜ਼ਾਰ ਮੈਟਿ੍ਰਕ ਟਨ ਜ਼ਹਿਰ ਰਲਾ ਦੇਣ ਦਾ ਪ੍ਰਬੰਧ ਪੰਜਾਬ ਸਰਕਾਰ ਕਰਦੀ ਹੈ। ਏਜੰਸੀ, ਕੋਆਪਰੇਟਿਵ ਸੁਸਾਇਟੀਜ਼ ਤੇ ਰਜਿਸਟਰਡ ਡੀਲਰਾਂ ਨੂੰ ਮਿਲਾ ਕੇ 11990 ਵਿਕਰੀ ਕੇਂਦਰਾਂ ਵਿੱਚੋਂ 270 ਖੇਤੀਬਾੜੀ ਵਿਭਾਗ, 909 ਸਹਿਕਾਰੀ ਅਤੇ 10811 ਪ੍ਰਾਈਵੇਟ ਸੈਕਟਰ ਦੇ ਹਨ। ਅੱਜ ਇੱਕ ਪਾਸੇ ਕਰੀਬ 67 ਕੀਟਨਾਸ਼ਕ, ਜਿਨ੍ਹਾਂ ਦੇ ਵੇਚਣ ਉੱਤੇ ਵੀ ਪਾਬੰਦੀ ਹੈ, ਪੰਜਾਬ ਵਿੱਚ ਧੜਾਧੜ ਵਿਕ ਰਹੇ ਹਨ, ਦੂਜੇ ਪਾਸੇੇ ‘ਮਾਤਾ ਧਰਤਿ’ ਦੀ ਛਾਤੀ ਥਾਂ-ਥਾਂ ਤੇ ਵਿੰਨ੍ਹ ਕੇ 16 ਲੱਖ ਟਿਊਬਵੈੱਲ ਅਜੇ ਵੀ ਬਚਿਆ-ਖੁਚਿਆ ਪਾਣੀ ਕੱਢ ਰਹੇ ਹਨ। ਪੰਜਾਬ ਦੇ ਸ਼ਹਿਰਾਂ ਦੇ ਮਲ-ਮੂਤਰ ਸਮੇਤ ਸਾਰੀ ਗੰਦਗੀ ਦਾ ਨਿਕਾਸ ਪ੍ਰਬੰਧ ਵੀ ਅਜਿਹਾ ਹੈ ਕਿ ਸਾਰਾ ਗੰਦ ‘ਪਾਣੀ ਪਿਤਾ’ ਦੀ ਦੇਹ ਉੱਤੇ ਜਾ ਕੇ ਡਿੱਗਦਾ ਹੈ ਤੇ ਦਰਿਆਵਾਂ ਨੂੰ ਸ਼ਾਸਕਾਂ ਨੇ ਗੰਦ ਢੋਣ ਵਾਲੇ ਨਾਲਿਆਂ ਵਿੱਚ ਬਦਲ ਦਿੱਤਾ ਹੈ। ਜਿਸ ਸਤਲੁਜ ਦੇ ਕੰਢੇ ਦਸ਼ਮੇਸ ਪਿਤਾ ਨੇ ਚਿੜੀਆਂ ਸੰਗ ਬਾਜ਼ ਲੜਾਉਣ ਦੀ ਸਹੁੰ ਖਾਧੀ ਸੀ, ਉਹ ਜਗਰਾਵਾਂ ਤੱਕ ਪਹੁੰਚ ਕੇ ਗਾਰੇ ਦੇ ਵਿਸ਼ਾਲ ਭੰਡਾਰ ਵਿੱਚ ਬਦਲ ਕੇ ਦਮ ਤੋੜ ਗਿਆ ਹੈ। ਪੰਜਾਬ ਦੇ ਸਾਰੇ ਦਰਿਆਵਾਂ ਦਾ ਲਗਭਗ ਇੱਕੋ ਜਿਹੀ ਤ੍ਰਾਸਦੀ ਵਾਪਰਦੀ ਹੈ।
ਪੰਜਾਬ ਦੇ ਸਰਕਾਰੀ ਜਾਂ ਪ੍ਰਾਈਵੇਟੇ ਕਾਰਖਾਨੇ ਆਪਣਾ ਕੈਮੀਕਲ ਵਾਲਾ ਜ਼ਹਿਰੀਲਾ ਪਾਣੀ ਦਰਿਆਵਾਂ ਵਿੱਚ ਸੁੱਟ ਰਹੇ ਹਨ। ਲੁਧਿਆਣਾ ਸ਼ਹਿਰ ਨੇ ਆਪਣੀ ਗੰਦਗੀ ਤੇ ਰੰਗਾਈ ਦੇ ਕਾਰਖਾਨਿਆਂ ਨੇ ਜ਼ਹਿਰੀਲਾ ਪਾਣੀ ਵਹਾ ਵਹਾ ਕੇ ਬੁੱਢੇ ਦਰਿਆ ਨੂੰ ਬੁੱਢੇ ਨਾਲੇ ਦੀ ਸ਼ਕਲ ਦੇ ਦਿੱਤੀ ਹੈ। ਕ੍ਰੋਮ ਪਲੇਟਿੰਗ ਕਰਨ ਵਾਲੇ ਕਾਰਖਾਨੇ ਆਪਣਾ ਸਾਰਾ ਜ਼ਹਿਰੀਲਾ ਪਾਣੀ ਕਾਰਖਾਨੇ ਅੰਦਰ ਪੁੱਟੇ ਖੂਹਾਂ ਵਿੱਚ ਸੁੱਟਦੇ ਹਨ। ਇਹ ਜ਼ਹਿਰ ਧਰਤੀ ਅੰਦਰਲੇ ਪਾਣੀ ਵਿੱਚ ਘੁਲ ਗਿਆ ਹੈ। ਆਰਸਨਿਕ, ਯਰੇਨੀਅਮ ਤੇ ਲੈਡ ਵਰਗੇ ਭਾਰੀ ਧਾਤਾਂ ਵਾਲਾ ਇਹ ਪਾਣੀ, ਜਿਹਨੂੰ ਰਿਵਰਸ ਓਸਮੋਸਿਸ (੍ਰ ੌ) ਦੀ ਮਦਦ ਨਾਲ ਸਾਫ ਨਹੀਂ ਕੀਤਾ ਜਾ ਸਕਦਾ, ਆਮ ਆਦਮੀ ਦੇ ਲਹੂ ਵਿੱਚ ਜ਼ਹਿਰ ਬਣ ਕੇ ਦੌੜਦਾ ਹੈ। ਪੰਜਾਬ ਦੇ 14 ਥਰਮਲ ਪਲਾਂਟਾਂ ਵਿੱਚੋਂ ਕੁੱਲ ਕੋਲੇ ਦੀ 25 ਫੀਸਦੀ ਯੂਰੇਨੀਅਮ ਮਿਲੀ ਸੁਆਹ ਵਾਤਾਵਰਣ ਨੂੰ ਵੱਖ ਪ੍ਰਦੂਸ਼ਿਤ ਕਰ ਰਹੀ ਹੈ।
ਪਾਣੀ ਦੇ ਕੋਲਡ ਡ੍ਰਿੰਕਸ ਦੀ ਸਨਅਤ ਤੇਜ਼ੀ ਨਾਲ ਵਧ ਰਹੀ ਹੈ। ਘਰ ਵਿੱਚ ਛੋਟਾ-ਮੋਟਾ ਫੰਕਸ਼ਨ ਹੋਵੇ, ਵਿਆਹ-ਸ਼ਾਦੀ, ਕਾਨਫਰੰਸ, ਅਖੰਡ ਪਾਠ ਦੇ ਭੋਗ ਜਾਂ ਹਰ ਸਿਆਸੀ ਇਕੱਠ ਵਿੱਚ ਪਾਣੀ ਤੇ ਠੰਢੇ ਦੀਆਂ ਬੋਤਲਾਂ ਦੇਖੀਆਂ ਜਾ ਸਕਦੀਆਂ ਹਨ। ਬੋਤਲਬੰਦ ਪਾਣੀ ਉੱਤੇ ਸਾਫਟ ਡਰਿੰਕ ਦੇ ਯੂਨਿਟ ਧਰਤੀ ਹੇਠਲਾ ਪਾਣੀ ਕਿੰਨਾ ਬਰਬਾਦ ਕਰਦੇ ਹਨ, ਇਸ ਦਾ ਅੰਦਾਜ਼ਾ ਇਸ ਤੋਂ ਲੱਗ ਸਕਦਾ ਹੈ ਕਿ ਅੱਧਾ ਲੀਟਰ ਪਾਣੀ ਤਿਆਰ ਕਰਨ ਵਿੱਚ ਕਰੀਬ ਦੋ ਸੌ ਲੀਟਰ ਪਾਣੀ ਬਰਬਾਦ ਹੁੰਦਾ ਹੈ। ਜਿਨ੍ਹਾਂ ਇਲਾਕਿਆਂ ਵਿੱਚ ਸਾਫਟ ਡਰਿੰਕ ਬਣਾਉਣ ਦੇ ਪਲਾਂਟ ਹਨ, ਉਥੇ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ ਜਿਸ ਦਾ ਖਮਿਆਜ਼ਾ ਉਨ੍ਹਾਂ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਧੁੱਪ ਮਨੁੱਖੀ ਸਿਹਤ ਲਈ ਜਿੰਨੀ ਫਾਇਦੇਮੰਦ ਹੈ, ਓਨੀ ਹੀ ਬੋਤਲਬੰਦ ਪਾਣੀ ਲਈ ਨੁਕਸਾਨਦੇਹ ਹੈ। ਸਿੱਧੀ ਗਰਮੀ ਦੇ ਸੰਪਰਕ ਵਿੱਚ ਆਉਣ ਉੱਤੇ ਕੁਝ ਪਲਾਸਟਿਕ ਪਾਣੀ ਵਿੱਚ ਏਂਟੀਮਨੀ, ਬਿਸਫੇਨੋਲ-ਏ ਜਾਂ ਬੀ ਪੀ ਏ ਨਾਮਕ ਰਸਾਇਣ ਛੱਡਦੇ ਹਨ। ਇੱਕ ਗਰਾਮ ਬੀ ਪੀ ਏ ਦਾ ਇੱਕ ਖਰਬਵਾਂ ਹਿੱਸਾ ਵੀ ਤੁਹਾਡੇ ਸੈੱਲਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਦਲ ਸਕਦਾ ਹੈ ਜਿਸ ਨਾਲ ਤੁਹਾਨੂੰ ਛਾਤੀ ਦਾ ਕੈਂਸਰ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ, ਦਿਮਾਗ ਦੀ ਪਰਤ ਨੂੰ ਨੁਕਸਾਨ ਹੋ ਸਕਦਾ ਹੈ, ਮਰਦਾਂ ਵਿੱਚ ਨਿਪੁੰਸਕਤਾ ਅਤੇ ਦਿਲ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।
ਪੰਜਾਬ ਹਿੰਦੋਸਤਾਨ ਦਾ ਇਕਲੌਤਾ ਸੂਬਾ ਹੈ ਜਿੱਥੇ ਕਿਸੇ ਗੱਡੀ ਦਾ ਨਾਂਅ ਹੀ ਲੋਕਾਂ ਨੇ ਕੈਂਸਰ ਟਰੇਨ ਰੱਖ ਦਿੱਤਾ ਹੈ ਕਿਉਂਕਿ ਪੰਜਾਬ ਵਿੱਚ ਮਾੜੀ ਮੁਸਤਫਾ ਵਰਗੇ ਅਨੇਕਾਂ ਪਿੰਡਾਂ ਵਿੱਚ ਹਰ ਤੀਜਾ ਬੰਦਾ ਕੈਂਸਰ ਨਾਲ ਜੂਝ ਰਿਹਾ ਹੈ ਤੇ ਕਈ ਇਲਾਕੇ ਅਜਿਹੇ ਨੇ, ਜਿਸ ਵਿੱਚ ਹਰ ਪੰਜਵਾਂ ਬੰਦਾ ਕਾਲੇ ਪੀਲੀਆ ਦਾ ਮਰੀਜ਼ ਹੈ। ਦੇਹਾਂ ਵਿੱਚ ਜ਼ਹਿਰ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਜੋ ਵੀ ਮਾਤਾ ਆਪਣੇ ਬੱਚੇ ਨੂੰ ਦੁੱਧ ਪਿਆ ਰਹੀ ਹੈ, ਉਹ ਦਰਅਸਲ ਦੁੱਧ ਨਹੀਂ ਜ਼ਹਿਰ (ਇੰਡੋਸਲਫਾਨ ਤੇ ਕਲੋਰੋਪਾਈਰੋਫੌਂਸ) ਹੈ। ਮਾਂ ਦੇ ਦੁੱਧ ਵਿੱਚ ਇਹ ਜ਼ਹਿਰ ਉਨ੍ਹਾਂ ਫਲ-ਸਬਜ਼ੀਆਂ, ਚੌਲ-ਆਟੇ ਅਤੇ ਪਾਣੀ-ਦੁੱਧ ਰਾਹੀਂ ਘੁਲਦਾ ਹੈ, ਜੋ ਖਾਂਦੀਆਂ ਹਨ। ਕੀਟਨਾਸ਼ਕਾਂ ਦੇ ਪ੍ਰਭਾਵ ਨਾਲ ਦਮਾ, ਓਟੀਜਮ, ਡਾਇਬਟੀਜ਼, ਪਾਰਕਿੰਸਨ, ਅਲਜ਼ਾਇਮਰ, ਪ੍ਰਜਣਨ ਸੰਬੰਧੀ ਕਮਜ਼ੋਰੀ ਅਤੇ ਕਈ ਤਰ੍ਹਾਂ ਦੇ ਕੈਂਸਰ ਲੋਕਾਂ ਵਿੱਚ ਤੇਜ਼ੀ ਨਾਲ ਫੈਲ ਰਹੇ ਹਨ। ਵੱਡੀ ਗਿਣਤੀ ਵਿੱਚ ਸਰੀਰਕ ਤੇ ਦਿਮਾਗੀ ਤੌਰ ਉੱਤੇ ਅਪੰਗ ਬੱਚਿਆਂ ਦਾ ਜਨਮ ਹੋ ਰਿਹਾ ਹੈ। ਬੱਚੇ ਨਾ ਹੋਣ ਦੀ ਸਮੱਸਿਆ ਵਧਦੀ ਹੈ। ਗੈਰ ਕੁਦਰਤੀ ਤੌਰ ਉੱਤੇ ਬੱਚਾ ਪੈਦਾ ਕਰਨ ਲਈ ਆਈ ਵੀ ਐਫ ਕੇਂਦਰਾਂ ਦੀ ਗਿਣਤੀ ਧੜਾਧੜ ਵਧ ਰਹੀ ਹੈ। ਜਾਣਕਾਰਾਂ ਮੁਤਾਬਕ 2050 ਤੱਕ ਪੰਜਾਬ ਕੁਦਰਤੀ ਤੌਰ ਉੱਤੇ ਬੱਚੇ ਪੈਦਾ ਕਰਨ ਦੇ ਲਾਇਕ ਨਹੀਂ ਰਹੇਗਾ।
ਮਨੁੱਖ ਨੇ ਜਿੰਨੇ ਵੀ ਸੰਕਟ ਆਪ ਖੜ੍ਹੇ ਕੀਤੇ ਹਨ, ਉਨ੍ਹਾਂ ਦਾ ਹੱਲ ਮਨੁੱਖ ਦੇ ਹੱਥ ਹੈ, ਪਰ ਇਹ ਸਰਕਾਰਾਂ ਦੀ ਨੇਕ ਨੀਤੀ ਤੋਂ ਬਿਨਾਂ ਸੰਭਵ ਨਹੀਂ। ਇਸ ਲਈ ਬਿਨਾਂ ਇੱਕ ਦਿਨ ਵੀ ਗੁਆਏ ਜੰਗੀ ਪੱਧਰ ਉੱਤੇ ਯਤਨ ਕਰਨ ਦੀ ਲੋੜ ਹੈ। ਭਾਰਤ ਵਿੱਚ ਸਿਆਣੇ ਤੇ ਹਿੰਮਤੀ ਬੰਦਿਆਂ ਦੀ ਘਾਟ ਨਹੀਂ। 2001 ਵਿੱਚ ਜਦੋਂ ਤਾਮਿਲ ਨਾਡੂ ਦੇ ਚੇਨਈ ਸ਼ਹਿਰ ਵਿੱਚ ਪਾਣੀ ਦੀ ਆਖਰੀ ਬੂੰਦ ਵੀ ਖਤਮ ਹੋ ਗਈ ਸੀ, ਉਦੋਂ ਆਈ ਏ ਐੱਸ ਅਫਸਰ ਸ਼ਾਂਤਾ ਸ਼ੀਲਾ ਨਾਇਰ ਨੇ ਤਤਕਾਲੀ ਮੁੱਖ ਮੰਤਰੀ ਜੈਲਲਿਤਾ ਦੀ ਮਦਦ ਨਾਲ ਕੁਝ ਹੀ ਦਿਨਾਂ ਵਿੱਚ ਜੋ ਚਮਤਕਾਰ ਕੀਤਾ, ਉਸ ਤੋਂ ਸਬਕ ਲਿਆ ਜਾ ਸਕਦਾ ਹੈ। ਰਾਜਸਥਾਨ ਵਿੱਚੋਂ ਅਰਾਵਤੀ ਨਦੀ ਗਾਇਬ ਹੋ ਗਈ ਸੀ, ਵਾਤਾਵਰਣ ਕਾਰਕੁਨ ਰਾਜਿੰਦਰ ਸਿੰਘ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਆਪ ਇਸ ਨੂੰ ਸੁਰਜੀਤ ਕੀਤਾ। ਇਸ ਦੇਸ਼ ਵਿੱਚ 45 ਦਿਨਾਂ ਵਿੱਚ ਕਿਸੇ ‘ਡਾਰਕ ਜ਼ੋਨ' ਨੂੰ ਪਾਣੀ ਨਾਲ ਨੱਕੋ-ਨੱਕ ਭਰ ਦੇਣ ਦੀਆਂ ਮਿਸਾਲਾਂ ਹਨ। ਸਿੱਕਮ 100 ਫੀਸਦੀ ਜੈਵਿਕ ਸੂਬਾ ਕਿਵੇਂ ਬਣਿਆ, ਇਸ ਤੋਂ ਸਬਕ ਲੈਣ ਦੀ ਲੋੜ ਹੈ। ਮੀਂਹ ਦਾ ਪਾਣੀ ਸੰਭਾਲਣ (ਰੇਨ-ਵਾਟਰ ਹਾਰਵੈਸਟਿੰਗ) ਦਾ ਕੰਮ ਜੰਗੀ ਪੱਧਰ ਉੱਤੇ ਸ਼ੁਰੂ ਕਰ ਕੇ ਸੰਭਵ ਹੈ।
ਪੰਜਾਬ ਦੇ ਲੋਕ ਭਗਵੰਤ ਮਾਨ ਤੋਂ ਆਸ ਕਰਦੇ ਨੇ ਕਿ ਉਹ ਕੁਝ ਜ਼ਰੂਰ ਕਰੇਗਾ। ਲੋਕ ਹਰ ਥਾਈਂ ‘ਕਾਰਸੇਵਾ' ਲਈ ਵੀ ਤਿਆਰ ਹੋ ਜਾਣਗੇ, ਪਰ ਪਹਿਲਾ ਕਦਮ ਮੁੱਖ ਮੰਤਰੀ ਨੂੰ ਹੀ ਚੁੱਕਣਾ ਪੈਣਾ ਹੈ।

Have something to say? Post your comment