Welcome to Canadian Punjabi Post
Follow us on

30

June 2022
ਭਾਰਤ

ਬਸਤਾੜਾ ਟੋਲ ਪਲਾਜ਼ਾ ਕੇਸ ਵਿੱਚ ਪੰਜਾਬ ਦਾ ਸੰਦੀਪ ਗ੍ਰਿਫਤਾਰ ਅਤੇ ਨਿਤਿਨ ਨੂੰ ਜੇਲ੍ਹ

May 18, 2022 05:12 PM

ਕਰਨਾਲ, 18 ਮਈ (ਪੋਸਟ ਬਿਊਰੋ)- ਹਰਿਆਣਾ ਦੇ ਬਸਤਾੜਾ ਟੋਲ ਪਲਾਜ਼ਾਂ ਉੱਤੇ ਪੰਜ ਮਈ ਨੂੰ ਫੜੇ ਗਏ ਖਾੜਕੂਆਂ ਤੋਂ ਮਿਲੀ ਫਰਜ਼ੀ ਆਰਸੀ (ਰਜਿਸਟਰੇਸ਼ਨ ਸਰਟੀਫਿਕੇਟ) ਦੇ ਕੇਸ ਵਿੱਚ ਪੁਲਸ ਲਗਾਤਾਰ ਕੜੀਆਂ ਜੋੜਦੀ ਜਾ ਰਹੀ ਹੈ। ਅੰਬਾਲਾ ਦੇ ਮਹਿਮੂਦਪੁਰ ਦੇ ਨਿਤਿਨ ਸ਼ਰਮਾ ਨੂੰ ਤਿੰਨ ਦਿਨਾਂ ਦਾ ਰਿਮਾਂਡ ਖਤਮ ਹੋਣ ਉੱਤੇ ਕੱਲ੍ਹ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਥੋਂ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਇਸ ਦੌਰਾਨ ਪੁਲਸ ਨੇ ਮੋਹਾਲੀ ਦੇ ਖਰੜ ਵਿੱਚ ਰਹਿਣ ਵਾਲੇ ਸੰਨੀ ਉਰਫ ਸੰਦੀਪ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
ਇਸ ਕੇਸ ਵਿੱਚ ਮੁੱਖ ਦੋਸ਼ੀ ਮੰਨੇ ਜਾਂਦੇ ਮੇਰਠ ਵਾਸੀ ਪਵਨ ਕੁਮਾਰ ਨੂੰ ਹਾਲੇ ਪੁਲਸ ਫੜ ਨਹੀਂ ਸਕੀ। ਪੁਲਸ ਉਸ ਦੀ ਭਾਲ ਵਿੱਚ ਲਗਾਤਾਰ ਛਾਪੇਮਾਰ ਰਹੀ ਹੈ। ਦੋਸ਼ੀ ਪਵਨ ਮੇਰਠ ਵਿੱਚ ਵਰਕਸ਼ਾਪ ਚਲਾਉਂਦਾ ਹੈ ਤੇ ਉਹੀ ਫਰਜ਼ੀ ਆਰਸੀ ਬਣਾਉਣ ਦਾ ਮਾਸਟਰ ਮਾਈਂਡ ਮੰਨਿਆ ਜਾਂਦਾ ਹੈ। ਉਹ ਫਰਜ਼ੀ ਆਰਸੀਜ਼ ਬਣਵਾ ਕੇ ਗੱਡੀਆਂ ਵਿਕਵਾਉਂਦਾ ਹੈ।ਪੁਲਸ ਨੇ ਪੰਜ ਮਈ ਨੂੰ ਫੜੇ ਗਏ ਖਾੜਕੂਆਂ ਤੋਂ ਦੋ ਫਰਜ਼ੀ ਆਰਸੀਜ਼ ਮਿਲੀਆਂ ਸਨ। ਉਹ ਜਮਨਾਨਗਰ ਦੇ ਨੰਬਰ ਦੀ ਸਕਾਰਪੀਓ ਤੇ ਪਾਣੀਪਤ ਦੇ ਨੰਬਰ ਦੀ ਬਰੇਜ਼ਾ ਕਾਰ ਦੀਆਂ ਆਰਸੀਜ਼ ਸਨ।ਇਨ੍ਹਾਂ ਫਰਜ਼ੀ ਆਰਸੀਜ਼ ਦੇ ਨਾਲ ਪੰਜਾਬ ਵਿੱਚ ਗੱਡੀਆਂ ਚਲਾਈਆਂ ਜਾ ਰਹੀਆਂ ਸਨ। ਭੇਦ ਖੁੱਲ੍ਹੁਣ ਉੱਤੇ ਪੰਜਾਬ ਪੁਲਸ ਨੇ ਸਕਾਰਪੀਓਬਰਾਮਦ ਕਰ ਲਈ ਸੀ, ਪਰ ਬ੍ਰੇਜ਼ਾ ਦੀ ਤਲਾਸ਼ ਸੀ। ਨਿਤਿਨ ਦੇ ਤਿੰਨ ਦਿਨਾਂ ਦੇ ਰਿਮਾਂਡ ਦੌਰਾਨ ਪੁਲਸ ਨੇ ਬਰੇਜ਼ਾ ਕਾਰ ਵੀ ਬਰਾਮਦ ਕਰ ਲਈ ਹੈ। ਇਹ ਗੱਡੀ ਫਿਰੋਜ਼ਪੁਰ ਦੇ ਮੱਖੂ ਵਿੱਚ ਇੱਕ ਪਾਰਕਿੰਗ ਵਿੱਚ ਖੜ੍ਹੀ ਸੀ।

Have something to say? Post your comment