Welcome to Canadian Punjabi Post
Follow us on

30

June 2022
ਭਾਰਤ

ਰੈਫਰੀ ਉਤੇ ਹਮਲਾ: ਪਹਿਲਵਾਨ ਸਤੇਂਦਰ ਮਲਿਕ ਉਤੇ ਸਾਰੀ ਉਮਰ ਦੀ ਪਾਬੰਦੀ

May 18, 2022 05:10 PM

ਨਵੀਂ ਦਿੱਲੀ, 18 ਮਈ (ਪੋਸਟ ਬਿਊਰੋ)- ਭਾਰਤ ਦੀ ਕੌਮੀ ਕੁਸ਼ਤੀ ਫੈਡਰੇਸ਼ਨ ਨੇ ਸਰਵਸਿਜ਼ ਦੇ ਪਹਿਲਵਾਨ ਸਤੇਂਦਰ ਮਲਿਕ ਵੱਲੋਂ ਕਾਮਨਵੈੱਲਥ ਖੇਡਾਂ ਦੇ ਟਰਾਇਲ ਮੌਕੇ ਸੀਨੀਅਰ ਰੈਫਰੀ ਜਗਬੀਰ ਸਿੰਘ ਉੱਤੇ ਕੀਤੇ ਗਏ ਹਮਲੇ ਲਈ ਪਹਿਲਵਾਨ ਉੱਤੇ ਸਾਰੀ ਉਮਰ ਦੀ ਪਾਬੰਦੀ ਲਾ ਦਿੱਤੀ ਹੈ।
ਹਵਾਈ ਫੌਜ ਦਾ ਪਹਿਲਵਾਨ ਸਤੇਂਦਰ ਮਲਿਕ ਫਾਈਨਲ ਵਿੱਚ ਫੈਸਲਾਕੁੰਨ ਮੁਕਾਬਲੇ ਦੌਰਾਨ 3-0 ਨਾਲ ਅੱਗੇ ਸੀ ਕਿ ਮੈਚ ਖਤਮ ਹੋਣ ਤੋਂ ਮਸਾਂ 18 ਸਕਿੰਟ ਪਹਿਲਾਂ ਵਿਰੋਧੀ ਖਿਡਾਰੀ ਮੋਹਿਤ ਨੇ ਉਸ ਨੂੰ ਧੋਬੀ ਪਟਕਾ ਦਿੱਤਾ ਤੇ ਨਾਲ ਹੀ ਇੱਕ ਹੋਰ ਪੁਆਇੰਟ ਲਈ ਸਤੇਂਦਰ ਨੂੰ ਮੈਟ ਦੇ ਘੇਰੇ ਤੋਂ ਬਾਹਰ ਕਰ ਦਿੱਤਾ। ਰੈਫਰੀ ਵੀਰੇਂਦਰ ਮਲਿਕ ਨੇ ਮੋਹਿਤ ਨੂੰ ਧੋਬੀ ਪਟਕਾ ਦੇਣ ਲਈ ਦੋ ਪੁਆਇੰਟ ਨਾ ਦੇ ਕੇ ਸਿਰਫ ਮੈਟ ਤੋਂ ਬਾਹਰ ਧੱਕਣ ਦਾ ਇੱਕ ਪੁਆਇੰਟਦਿੱਤਾ। ਇਸ ਫੈਸਲੇ ਤੋਂ ਨਿਰਾਸ਼ ਮੋਹਿਤ ਨੇ ਨਤੀਜੇ ਨੂੰ ਚੁਣੌਤੀ ਦਿੱਤੀ। ਇਸ ਮੁਕਾਬਲੇ ਦੇ ਜਿਊਰੀ ਸਤਿਆਦੇਵ ਮਲਿਕ ਨੇ ਕਿਸੇ ਤਰ੍ਹਾਂ ਦੇ ਪੱਖਪਾਤ ਤੋਂ ਬਚਣ ਲਈ ਖੁਦ ਨੂੰ ਇਸ ਫੈਸਲੇ ਤੋਂ ਇਹ ਕਹਿ ਕੇ ਲਾਂਭੇ ਕਰ ਲਿਆ ਕਿ ਉਹ ਅਤੇ ਸਤੇਂਦਰ ਇੱਕੋ ਪਿੰਡ (ਮੋਖਰਾ) ਨਾਲ ਸਬੰਧਤ ਹਨ। ਇਸ ਮਗਰੋਂ ਸੀਨੀਅਰ ਰੈਫਰੀ ਜਗਬੀਰ ਸਿੰਘ ਨੂੰ ਗੁਜਾਰਿਸ਼ ਕੀਤੀ ਗਈ ਕਿ ਉਹ ਮੋਹਿਤ ਵੱਲੋਂ ਦਿੱਤੀ ਚੁਣੌਤੀ ਦਾ ਨਿਬੇੜਾ ਕਰਨ।ਜਗਬੀਰ ਸਿੰਘ ਨੇ ਟੀ ਵੀ ਰਿਪਲੇਅ ਵੇਖਣ ਮਗਰੋਂ ਮੋਹਿਤ ਨੂੰ ਤਿੰਨ ਪੁਆਇੰਟਦੇਣ ਦਾ ਫੈਸਲਾ ਸੁਣਾ ਦਿੱਤਾ। ਇਸ ਤਰ੍ਹਾਂ ਮੁਕਾਬਲੇ ਦਾ ਸਕੋਰ ਤਿੰਨ-ਤਿੰਨ ਨਾਲ ਬਰਾਬਰ ਹੋ ਗਿਆ, ਪਰ ਮੁਕਾਬਲੇ ਦੇ ਆਖਰੀ ਪੁਆਇੰਟਮੋਹਿਤ ਨੇ ਲਏ ਹੋਣ ਕਾਰਨ ਉਸ ਨੂੰ ਜੇਤੂ ਐਲਾਨ ਦਿੱਤਾ ਗਿਆ। ਇਸ ਤੋਂ ਗੁੱਸੇ ਹੋ ਕੇ ਸਤੇਂਦਰ, ਰਵੀ ਦਹੀਆ ਤੇ ਅਮਨ ਵਿਚਾਲੇ ਖੇਡੇ ਜਾ ਰਹੇ 57 ਕਿਲੋ ਫਾਈਨਲ ਮੁਕਾਬਲੇ ਦੀ ਨਿਗਰਾਨੀ ਕਰ ਰਹੇ ਰੈਫਰੀ ਜਗਬੀਰ ਕੋਲ ਗਿਆ ਤੇ ਉਸ ਉੱਤੇ ਹਮਲਾ ਕਰ ਦਿੱਤਾ। ਉਸ ਨੇ ਜਗਬੀਰ ਨੂੰ ਪਹਿਲਾਂ ਗਾਲ੍ਹਾਂ ਕੱਢੀਆਂ ਤੇ ਮਗਰੋਂ ਥੱਪੜ ਮਾਰਿਆ। ਜਗਬੀਰ ਸੰਤੁਲਨ ਗੁਆਉਣ ਕਰ ਕੇ ਜ਼ਮੀਨ ਉੱਤੇ ਡਿੱਗ ਗਿਆ। ਡਬਲਯੂ ਐਫ ਆਈ ਅਨੁਸਾਰ ਉਨਾਂ੍ਹਨੇ ਸਤੇਂਦਰ ਮਲਿਕ ਉੱਤੇ ਸਾਰੀ ਉਮਰ ਦ ਪਾਬੰਦੀ ਲਾ ਦਿੱਤੀ ਹੈ। ਇਹ ਫੈਸਲਾ ਡਬਲਯੂ ਐਫ ਆਈ ਪ੍ਰਧਾਨ ਨੇ ਲਿਆ ਹੈ।''

Have something to say? Post your comment