Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਨਿਊਜ਼ੀਲੈਂਡ `ਚ ਇਤਿਹਾਸਕ ਸਮਝੌਤਾ: ਮਰਦ ਤੇ ਔਰਤ ਕੰਮ ਮੁਤਾਬਕ ਬਰਾਬਰ ਤਨਖ਼ਾਹ ਦੇ ਹੱਕਦਾਰ ਹੋਣਗੇ

May 18, 2022 05:03 PM

ਔਕਲੈਂਡ, 18 ਮਈ (ਪੋਸਟ ਬਿਊਰੋ)- ਨਿਊਜ਼ੀਲੈਂਡ ਸਰਕਾਰ ਦੇ ਸਿਹਤ ਮੰਤਰੀ ਐਂਡਰੀਊ ਲਿਟਲ ਨੇ ਕੱਲ੍ਹ ਇੱਕ ਇਤਿਹਾਸਕ ਨੇਪਰੇ ਚੜ੍ਹੇ ਸਮਝੌਤੇ ਦਾ ਸਵਾਗਤ ਕੀਤਾ ਹੈ ਜਿਸ ਅਨੁਸਾਰ ਸਿਹਤ ਖੇਤਰ ਵਿੱਚ ਕੰਮ ਕਰਦੇ ਕਿਸੇ ਮਰਦ ਜਾਂ ਔਰਤ ਉਸਦੇ ਕੰਮ ਦੀ ਬਰਾਬਰ ਮਹੱਤਤਾ ਮੁਤਾਬਕ ਬਰਾਬਰ ਤਨਖ਼ਾਹ ਦਾ ਹੱਕਦਾਰ ਮੰਨੇ ਜਾਣਗੇ।
‘ਪੇਅ ਇਕੁਇਲਿਟੀ' (ਬਰਾਬਰ ਤਨਖ਼ਾਹ-ਬਰਾਬਰ ਮਹੱਤਤਾ ਵਾਲਾ ਕੰਮ) ਦੇ ਸਮਝੌਤੇ ਉਪਰੰਤ ਸਿਹਤ ਖੇਤਰ ਦੇ ਵਿੱਚ ਕੰਮ ਕਰਦੇ ਪ੍ਰਸ਼ਾਸ਼ਨਕ ਕਾਮਿਆਂ ਜਿਵੇਂ ਕਲਰਕ, ਕਲੀਨਿਕ ਕੈਡਰ, ਹੈਲਥ ਰਿਕਾਰਡ ਕਲਰਕ ਆਦਿ ਦੇ ਵਿੱਚ ਕਾਫੀ ਖੁਸ਼ੀ ਪਾਈ ਜਾ ਰਹੀ ਹੈ।ਸਿਹਤ ਮੰਤਰੀ ਨੇ ਕਿਹਾ ਕਿ 21ਵੀਂ ਸਦੀ ਦੇ ਨਿਊਜ਼ੀਲੈਂਡ ਵਿੱਚ 1950 ਦੇ ਦਹਾਕੇ ਵਾਲੇ ਤੌਰ ਤਰੀਕਿਆਂ ਦੀ ਅੱਜ ਕੋਈ ਥਾਂ ਨਹੀਂ ਹੈ। ‘‘ਇਹ ਸਰਕਾਰ ਕਰਮਚਾਰੀਆਂ ਨੂੰ ਉਚਿਤ ਤਨਖ਼ਾਹ ਦੇਣ ਲਈ ਵਚਨਬੱਧ ਹੈ।ਇਹੀ ਕਾਰਨ ਹੈ ਕਿ 2020 ਵਿੱਚ ਅਸੀਂ ਇਸ ਨੂੰ ਅਸਲੀ ਰੂਪ ਦੇਣ ਲਈ ਬਰਾਬਰ ਤਨਖ਼ਾਹ ਐਕਟ ਨੂੰ ਬਦਲ ਦਿੱਤਾ ਹੈ। ਇਹ ਸਮਝੌਤਾ ਉਸੇ ਦਾ ਸਿੱਧਾ ਨਤੀਜਾ ਹੈ। ਲੱਗਭਗ 10,000 ਲੋਕਾਂ ਨੂੰ ਇਸ ਦਾ ਲਾਭ ਹੋਵੇਗਾ। ਸਿਹਤ ਖੇਤਰ ਦੇ ਪ੍ਰਸ਼ਾਸ਼ਨਿਕ ਕੰਮਾਂ ਵਿੱਚ 90 ਫ਼ੀਸਦੀ ਔਰਤਾਂ ਕੰਮ ਕਰਦੀਆਂ ਹਨ। ਤਨਖ਼ਾਹ ਦਾ ਕਿੰਨਾ ਵਾਧਾ ਹੋਵੇਗਾ, ਉਦਾਹਰਣ ਵੱਜੋਂ ਦੱਖਣੀ ਟਾਪੂ ਵਿੱਚ ਵਾਰਡ ਕਲਰਕ ਨੂੰ ਸਲਾਨਾ 48,740 ਡਾਲਰ ਮਿਲਦੇ ਸਨ, ਅੱਗੇ ਤੋਂ 68,340 ਡਾਲਰ ਮਿਲਣਗੇ, ਜੋ 40 ਫ਼ੀਸਦੀ ਤਕ ਵਾਧਾ ਹੈ। ਔਕਲੈਂਡ ਦੇ ਕਲੀਨਿਕ ਹੁਣ 51,753 ਡਾਲਰ ਦੀ ਥਾਂ 69,340 ਡਾਲਰ ਲੈਣਗੇ ਜੋ 34 ਫ਼ੀਸਦੀ ਵਾਧਾ ਹੈ। ਹੈਲਥ ਰਿਕਾਰਡ ਕਲਰਕ 50,840 ਦੀ ਥਾਂ 57,630 ਡਾਲਰ ਤਕ ਲੈਣਗੇ। ਇਸ ਨਵੀਂ ਬਰਾਬਰ ਮਿਹਨਤਾਨਾ ਪ੍ਰਣਾਲੀ ਵਿੱਚ ਆ ਰਹੇ ਹਰ ਵਿਅਕਤੀ ਨੂੰ 2500 ਡਾਲਰ ਅਲੱਗ ਤੋਂ ਇਕਮੁਸ਼ਤ ਰਾਸ਼ੀ ਵੀ ਮਿਲੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ