ਬਰੈਂਪਟਨ, 16 ਮਈ (ਪੋਸਟ ਬਿਊਰੋ) : ਐਤਵਾਰ ਦੇਰ ਰਾਤ ਨੂੰ ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਮਹਿਲਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ। ਇਹ ਜਾਣਕਾਰੀ ਲੋਕਲ ਪੁਲਿਸ ਨੇ ਦਿੱਤੀ।
ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਐਤਵਾਰ ਨੂੰ ਰਾਤੀਂ 11:19 ਵਜੇ ਸਟੀਲਜ਼ ਐਵਨਿਊ ਵੈਸਟ ਤੇ ਹੈਰੀਟੇਜ ਰੋਡ ਦੇ ਕਿਨਾਰੇ ਉੱਤੇ ਵਾਪਰੀ ਇਸ ਘਟਨਾ ਤੋਂ ਬਾਅਦ ਪੀਲ ਰੀਜਨਲ ਪੁਲਿਸ ਨੂੰ ਸੱਦਿਆ ਗਿਆ।ਹਾਦਸਾ ਸੇਡਾਨ ਤੇ ਜੀਪ ਦਰਮਿਆਨ ਹੋਈ ਟੱਕਰ ਕਾਰਨ ਵਾਪਰਿਆ।
ਲਾਂਘੇ ਨੂੰ ਬੰਦ ਕੀਤੇ ਜਾਣ ਤੋਂ ਬਾਅਦ ਸੋਮਵਾਰ ਨੂੰ ਸਵੇਰੇ 5:00 ਵਜੇ ਟਰੈਫਿਕ ਮੁੜ ਸ਼ੁਰੂ ਕਰ ਦਿੱਤਾ ਗਿਆ।ਜਾਂਚਕਾਰ ਇਹ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਹਾਦਸਾ ਕਿਸ ਕਾਰਨ ਵਾਪਰਿਆ।