Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਨੇਪਾਲੀ ਸ਼ੇਰਪਾ ਔਰਤ ਨੇ ਆਪਣਾ ਰਿਕਾਰਡ ਤੋੜਿਆ

May 14, 2022 03:18 AM

ਕਾਠਮੰਡੂ, 13 ਮਈ (ਪੋਸਟ ਬਿਊਰੋ)- ਇੱਕ ਨੇਪਾਲੀ ਸ਼ੇਰਪਾ ਔਰਤ ਨੇ ਦੁਨੀਆ ਦੀ ਸੱਭ ਤੋਂ ਉਚੀ ਚੋਟੀ ਐਵਰੈਸਟ ਨੂੰ ਸਭ ਤੋਂ ਜ਼ਿਆਦਾ ਵਾਰ ਫ਼ਤਿਹ ਕਰਨ ਵਿੱਚ ਆਪਣਾ ਹੀ ਰਿਕਾਰਡ ਤੋੜ ਦਿੱਤਾ ਹੈ।
ਸ਼ੇਰਪਾ ਦੇ ਭਰਾ ਅਤੇ ਮੁਹਿੰਮ ਦੇ ਪ੍ਰਬੰਧਕ ਮਿੰਗਮਾ ਗੇਲੂ ਨੇ ਕਿਹਾ ਕਿ ਲਕਪਾ ਸ਼ੇਰਪਾ ਅਤੇ ਕਈ ਹੋਰ ਪਰਬਤਅਰੋਹੀਆਂ ਨੇ 8,849 ਮੀਟਰ (29,032 ਫੁੱਟ) ਉਚੀ ਚੋਟੀ ਉੱਤੇਜਾਣ ਲਈ ਅਨੁਕੂਲ ਮੌਸਮ ਦਾ ਲਾਭ ਉਠਾਇਆ। ਉਨ੍ਹਾਂ ਦੱਸਿਆ ਕਿ ਸ਼ੇਰਪਾ ਸਿਹਤਮੰਦ ਹੈ ਅਤੇ ਸੁਰੱਖਿਅਤ ਹੇਠਾਂ ਉਤਰ ਰਹੀ ਹੈ।ਲਕਪਾ ਸ਼ੇਰਪਾ (48 ਸਾਲ) ਨੂੰ ਕਦੇ ਵੀ ਰਸਮੀ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਨਹੀਂ ਮਿਲਿਆ, ਕਿਉਂਕਿ ਉਸ ਨੂੰ ਚੜ੍ਹਾਈ ਕਰਨ ਲਈ ਗੇਅਰ ਤੇ ਟੈ੍ਰਕਰਾਂ ਦੀ ਸਪਲਾਈ ਕਰ ਕੇ ਰੋਜ਼ੀ-ਰੋਟੀ ਕਮਾਉਣੀ ਪੈਂਦੀ ਸੀ। ਕੱਲ੍ਹ ਦੀ ਸਫ਼ਲ ਚੜ੍ਹਾਈ ਉਸਦੀ 10ਵੀਂ ਚੜ੍ਹਾਈ ਸੀ। ਸ਼ੇਰਪਾ ਨੇ ਹਮੇਸ਼ਾ ਕਿਹਾ ਕਿ ਉਹ ਸਾਰੀਆਂ ਔਰਤਾਂ ਨੂੰ ਪ੍ਰੇਰਤ ਕਰਨਾ ਚਾਹੁੰਦੀ ਹੈ, ਤਾਂ ਜੋ ਉਹ ਵੀ ਸੁਪਨੇ ਸਾਕਾਰ ਕਰ ਸਕਣ।ਨੇਪਾਲ ਦੀ ਵਸਨੀਕ ਸ਼ੇਰਪਾ ਆਪਣੇ ਤਿੰਨ ਬੱਚਿਆਂ ਨਾਲ ਵੈਸਟ ਹਾਰਟਫ਼ੋਰਡ, ਕਨੈਕਟੀਕਟ, ਅਮਰੀਕਾ ਵਿੱਚ ਰਹਿੰਦੀ ਹੈ। ਇੱਕ ਹੋਰ ਨੇਪਾਲੀ ਸ਼ੇਰਪਾ ਗਾਈਡ, ਕਾਮੀ ਰੀਤਾ, ਕੱਲ੍ਹ 26ਵੀਂ ਵਾਰ ਸਿਖਰ ਉੱਤੇ ਪੁੱਜੀ। ਉਸ ਨੇ ਵੀ ਐਵਰੈਸਟ ਦੀ ਸਭ ਤੋਂ ਉਚੀ ਚੜ੍ਹਾਈ ਦਾ ਆਪਣਾ ਹੀ ਰਿਕਾਰਡ ਤੋੜ ਦਿੱਤਾ। ਰੀਟਾ ਨੇ ਸ਼ੇਰਪਾ ਪਰਬਤ ਅਰੋਹੀਆਂ ਦੇ ਇੱਕ ਗਰੁੱਪ ਦੀ ਅਗਵਾਈ ਕੀਤੀ, ਜਿਸ ਨੇ ਰਸਤੇ ਵਿੱਚ ਰੱਸੀਆਂ ਲਗਾਈਆਂ ਤਾਂਕਿ ਸੈਂਕੜੇ ਹੋਰ ਪਰਬਤ ਅਰੋਹੀ ਮਹੀਨੇ ਦੇ ਅੰਤ ਤਕ ਸਿਖਰ ਉੱਤੇ ਪਹੁੰਚ ਸਕਣ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ