ਮੁਰਾਦਾਬਾਦ, 13 ਮਈ (ਪੋਸਟ ਬਿਊਰੋ)- ਅਦਾਲਤ ਤੋਂ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਹੋਣ ਪਿੱਛੋਂ ਸ਼ਹਿਰ ਦੇ ਵਿਧਾਇਕ ਅਬਦੁੱਲਾ ਆਪਣੀ ਮਾਂ ਸਾਬਕਾ ਐਮ ਪੀ ਡਾ. ਤਜ਼ੀਨ ਫ਼ਾਤਮਾ ਦੇ ਨਾਲ ਅਦਾਲਤ ਵਿੱਚ ਪੇਸ਼ ਹੋਏ ਅਤੇ ਵਕੀਲ ਰਾਹੀਂ ਵਾਰੰਟ ਵਾਪਸ ਲੈਣ ਲਈ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਪ੍ਰਵਾਨ ਕਰ ਲਈ। ਇਸ ਦੌਰਾਨ ਮਾਂ-ਪੁੱਤ ਕਰੀਬ ਤਿੰਨ ਘੰਟੇ ਨਿਆਂਇਕ ਹਿਰਾਸਤ ਵਿੱਚ ਰਹੇ।
ਵਿਸ਼ੇਸ਼ ਅਦਾਲਤ ਨੇ ਕੱਲ੍ਹ ਦੋਵਾਂ ਵਿਰੁੱਧ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ। ਅਬਦੁੱਲਾ ਦੇ ਸਰਟੀਫਿਕੇਟਾਂ ਨਾਲ ਜੁੜੇ ਤਿੰਨ ਕੇਸ ਭਾਜਪਾ ਨੇਤਾ ਆਕਾਸ਼ ਸਕਸੈਨਾ ਨੇ ਕੀਤੇ ਸਨ। ਦੋਸ਼ ਹੈ ਕਿ ਅਬਦੁੱਲਾ ਨੇ ਵੱਖ-ਵੱਖ ਜਨਮ ਮਿਤੀਆਂ ਵਾਲੇ ਦੋ ਜਨਮ ਸਰਟੀਫਿਕੇਟ, ਦੋ ਪਾਸਪੋਰਟ ਅਤੇ ਦੋ ਪੈਨ ਕਾਰਡ ਬਣਾਏ ਹਨ। ਜਨਮ ਸਰਟੀਫਿਕੇਟ ਕੇਸ ਵਿੱਚ ਆਜ਼ਮ ਤੋਂ ਨਾਲ ਉਨ੍ਹਾਂ ਦੀ ਪਤਨੀ ਤਜ਼ੀਨ ਫ਼ਾਤਮਾ ਅਤੇ ਬੇਟੇ ਅਬਦੁੱਲਾ ਦਾ ਨਾਂ ਹੈ।