Welcome to Canadian Punjabi Post
Follow us on

25

May 2022
ਬ੍ਰੈਕਿੰਗ ਖ਼ਬਰਾਂ :
ਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰ
 
ਅੰਤਰਰਾਸ਼ਟਰੀ

ਬ੍ਰਿਟੇਨ ਵਿੱਚ ਮੰਦੀ ਦਾ ਅਸਰ: 15 ਲੱਖ ਪਰਵਾਰਾਂ ਉੱਤੇ ਭੁੱਖਮਰੀ ਦਾ ਖਤਰਾ

May 13, 2022 02:23 AM

ਲੰਡਨ, 12 ਮਈ (ਪੋਸਟ ਬਿਊਰੋ)- ਰੂਸ ਤੇ ਯੂਕਰੇਨ ਵਿਚਾਲੇ ਚੱਲਦੀ ਜੰਗ ਕਾਰਨ ਕੱਚੇ ਤੇਲ ਦੀ ਕੀਮਤ ਸਿਖਰ ਉੱਤੇ ਪਹੁੰਚ ਗਈ ਹੈ। ਇਸ ਨਾਲ ਕਈ ਦੇਸ਼ਾਂ ਵਿੱਚ ਮਹਿੰਗਾਈ ਨੇ ਕਈ ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ ਹੈ।
ਯੂ ਕੇ ਵਿੱਚ ਮਹਿੰਗਾਈ 30 ਸਾਲਾਂ ਦੇ ਅੱਜ ਤਕ ਦੇ ਰਿਕਾਰਡ ਪੱਧਰ ਉੱਤੇ ਪਹੰੁਚ ਗਈ ਹੈ। ਇਸ ਨਾਲ ਲੋਕਾਂ ਨੂੰ ਦੋ ਵਕਤ ਦੀ ਰੋਟੀ ਖਾਣੀ ਔਖੀ ਹੋ ਰਹੀ ਹੈ। ਨਵੀਂ ਖੋਜ ਮੁਤਾਬਕ ਅਗਲੇ ਇੱਕ ਸਾਲ ਵਿੱਚ ਲੱਗਭਗ 15 ਲੱਖ ਪਰਵਾਰ ਖਾਣ-ਪੀਣ ਅਤੇ ਊਰਜਾ (ਬਿਜਲੀ ਤੇ ਗੈਸ) ਦੇ ਬਿੱਲਾਂ ਦਾ ਭੁਗਤਾਨ ਕਰਨ ਦੀ ਸਥਿਤੀ ਵਿੱਚ ਨਹੀਂ ਹੋਣਗੇ। ਮਹਿੰਗਾਈ ਅਤੇ ਭਾਰੀ ਟੈਕਸਾਂ ਨੇ ਉਨ੍ਹਾਂ ਦਾ ਬਜਟ ਵਿਗਾੜ ਦਿੱਤਾ ਹੈ। ਨੈਸ਼ਨਲ ਇੰਸਟੀਚਿਊਟ ਆਫ਼ ਇਕਨਾਮਿਕ ਐਂਡ ਸੋਸ਼ਲ ਰਿਸਰਚ (ਐਨ ਆਈ ਈ ਐਸ ਆਰ) ਦੇ ਅਨੁਸਾਰ ਬ੍ਰਿਟੇਨ ਇਸ ਸਾਲ ਮੰਦੀ ਦੀ ਲਪੇਟ ਵਿੱਚ ਰਹੇਗਾ। ਉਨ੍ਹਾਂ ਨੇ ਵਿੱਤ ਮੰਤਰੀ ਰਿਸ਼ੀ ਸੁਨਾਹ ਨੂੰ ਇਸ ਸਥਿਤੀ ਤੋਂ ਲੋਕਾਂ ਨੂੰ ਬਚਾਉਣ ਲਈ ਹੋਰ ਕਦਮ ਚੁੱਕਣ ਲਈ ਅਪੀਲ ਕੀਤੀ ਹੈ।
ਵਿੱਤ ਮੰਤਰਾਲੇ ਦਾ ਕਹਿਣਾ ਹੈ ਕਿ ਸਰਕਾਰ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਬੈਂਕ ਆਫ਼ ਇੰਗਲੈਂਡ ਦਾ ਕਹਿਣਾ ਹੈ ਕਿ ਮਹਿੰਗਾਈ ਕੁਝ ਮਹੀਨਿਆਂ ਵਿੱਚ 10 ਫ਼ੀਸਦੀ ਤਕ ਜਾ ਸਕਦੀ ਹੈ। ਰਿਪੋਰਟ ਅਨੁਸਾਰ ਸਰਕਾਰ ਨੂੰ ਮਈ ਤੇ ਅਕਤੂਬਰ ਦੇ ਵਿਚਕਾਰ ਹਰ ਹਫ਼ਤੇ ਯੂਨੀਵਰਸਲ ਕ੍ਰੈਡਿਟ ਵਿੱਚ 25 ਪੌਂਡ ਦਾ ਵਾਧਾ ਕਰਨਾ ਚਾਹੀਦਾ ਹੈ। ਇਸ ਨਾਲ ਸਰਕਾਰ ਉੱਤੇ 1.3 ਅਰਬ ਪੌਂਡ ਦਾ ਬੋਝ ਪਵੇਗਾ। ਜੇ ਲੋੜਵੰਦਾਂ ਨੂੰ ਇਹ ਸਹਿਯੋਗ ਨਾ ਦਿੱਤਾ ਤਾਂ ਦੇਸ਼ ਵਿੱਚ ਗਰੀਬੀ ਵਧੇਗੀ। 2022 ਵਿੱਚ ਮਹਿੰਗਾਈ ਦਰ 7.8 ਹੋਵੇਗੀ ਅਤੇ 2024 ਤਕ ਇਹ ਤਿੰਨ ਪ੍ਰਤੀਸ਼ਤ ਤੋਂ ਉਪਰ ਰਹੇਗੀ। ਐਨ ਆਈ ਈ ਐਸ ਆਰ ਦਾ ਕਹਿਣਾ ਹੈ ਕਿ ਸਰਕਾਰੀ ਨੀਤੀਆਂ ਨਾਲ ਦੇਸ਼ ਵਿੱਚ ਲੋਕਾਂ ਦੀ ਅਸਲ ਆਮਦਨ ਘਟੇਗੀ। ਉਨ੍ਹਾਂ ਮੁਤਾਬਕ 2022 ਵਿੱਚ ਪਰਵਾਰਾਂ ਦੀ ਅਸਲ ਆਮਦਨ ਵਿੱਚ 2.4 ਫੀਸਦੀ ਦੀ ਕਮੀ ਆਵੇਗੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜ ਔਰਤ ਨੇ ਘਰ ਵਿੱਚ 400 ਜ਼ਹਿਰੀਲੀਆਂ ਮੱਕੜੀਆਂ ਪਾਲ ਲਈਆਂ 134 ਲੋਕਾਂ ਨੂੰ ਲਿਜਾ ਰਹੇ ਸਮੁੰਦਰੀ ਜਹਾਜ਼ ਵਿੱਚ ਅੱਗ ਲੱਗੀ, 7 ਮੌਤਾਂ ਦੁਨੀਆਂ ਕੋਲ ਸਿਰਫ਼ 70 ਦਿਨਾਂ ਜੋਗੀ ਕਣਕ ਬਚੀ, ਰੋਟੀ ਨੂੰ ਤਰਸੇਗਾ ਯੂਰਪ! ਅਲਬਾਨੀਸ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧ ਭਾਰਤੀ ਮੂਲ ਦਾ ਕਾਰੋਬਾਰੀ ਦੂਜੀ ਵਾਰ ਲੰਡਨ ਵਿੱਚ ਮੇਅਰ ਬਣਿਆ ਇਮਰਾਨ ਨੇ ਰੂਸ ਤੋਂ ਛੋਟ ਉੱਤੇ ਤੇਲ ਖ਼ਰੀਦਣ ਲਈ ਭਾਰਤ ਦੀ ਫਿਰ ਤਾਰੀਫ਼ ਕੀਤੀ ਤਾਲਿਬਾਨ ਵੱਲੋਂ ਮਹਿਲਾ ਐਂਕਰਾਂ ਨੂੰ ਮੂੰਹ ਢੱਕ ਕੇ ਖਬਰਾਂ ਪੜ੍ਹਨ ਲਈ ਹੁਕਮ ਜਾਰੀ ਪਿਸ਼ਾਵਰ ਵਿੱਚ 9 ਸਾਲਾਂ ਅੰਦਰ 12 ਸਿੱਖਾਂ ਦੀ ਹੱਤਿਆ