Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਇਸਰਾਈਲੀ ਫ਼ੌਜ ਦੀ ਕਾਰਵਾਈ ਵਿੱਚ ਪੱਤਰਕਾਰ ਦੀ ਮੌਤ

May 13, 2022 02:22 AM

ਯਰੂਸ਼ਲਮ, 12 ਮਈ (ਪੋਸਟ ਬਿਊਰੋ)- ਅਲ-ਜਜ਼ੀਰਾ ਦੀ ਜਾਣੀ-ਪਛਾਣੀ ਪੱਤਰਕਾਰ ਸ਼ਿਰੀਨ ਅੱਬੂ ਅਕਲੇਹ ਦੀ ਕੱਲ੍ਹ ਤੜਕੇ ਵੈਸਟ ਬੈਂਕ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।
ਉਤਰੀ ਵੈਸਟ ਬੈਂਕ ਦੇ ਜੇਨਿਨ ਕਸਬੇ ਵਿੱਚ ਇਸਰਾਈਲੀ ਫ਼ੌਜ ਦੀ ਕਾਰਵਾਈ ਦੌਰਾਨ ਹੋਈ ਗੋਲੀਬਾਰੀ ਵਿੱਚ ਸ਼ਿਰੀਨ ਅਬੂ ਅਕਲੇਹ ਦੀ ਮੌਤ ਹੋਈ ਹੈ। ਓਦੋਂ ਉਹ ਰਿਪੋਰਟਿੰਗ ਕਰ ਰਹੀ ਸੀ।ਪ੍ਰਸਾਰਕਸ ਅਲ-ਜਜ਼ੀਰਾ ਨੇ ਆਪਣੀ ਪੱਤਰਕਾਰ ਦੀ ਮੌਤ ਲਈ ਇਸਰਾਈਲੀ ਫੋਰਸਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਦਕਿ ਇਸਰਾਈਲੀ ਫ਼ੌਜ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਮਸ਼ਹੂਰ ਫਲਸਤੀਨੀ ਪੱਤਰਕਾਰ ਸ਼ਿਰੀਨ ਅਬ ਅਕਲੋਹ ਅਰਬੀ ਭਾਸ਼ੀ ਚੈਨਲ ਦੀ ਮੰਨੀ-ਪ੍ਰਮੰਨੀ ਰਿਪੋਰਟਰ ਸੀ। ਘਟਨਾ ਦੇ ਇੱਕ ਵੀਡੀਓ ਵਿੱਚ ਅਬੂ ਅਕਲੇਹ ਨੀਲੇ ਰੰਗ ਦੀ ‘ਫਲੈਕ' ਜੈਕੇਟ ਪਹਿਨੇ ਨਜ਼ਰ ਆ ਰਹੀ ਹੈ, ਜਿਸ ਉੱਤੇ ਸਾਫ ਰੂਪ ਨਾਲ ‘ਪ੍ਰੈਸ' ਲਿਖਿਆ ਹੋਇਆ ਹੈ। ਇਸਰਾਈਲ ਦੇ ਰੱਖਿਆ ਮੰਤਰੀ ਨੇ ਅਲ-ਜਜ਼ੀਰਾ ਦੇ ਰਿਪੋਰਟਰ ਦੀ ਹੱਤਿਆ ਦੀ ਡੂੰਘੀ ਜਾਂਚ ਕਰਨ ਦਾ ਵਾਅਦਾ ਕੀਤਾ ਤੇ ਕਿਹਾ ਕਿ ਫਿਲਸਤੀਨੀ ਅਧਿਕਾਰੀ ਉਹ ਗੋਲੀ ਇਸਰਾਈਲ ਨੂੰ ਸੌਂਪ ਦੇਣ, ਜਿਸ ਨਾਲ ਉਸਦੀ ਮੌਤ ਹੋਈ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ