Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਮਨੋਰੰਜਨ

‘ਧਾਕੜ’ ਰਿਲੀਜ਼ ਹੋਣ ਤੋਂ ਪਹਿਲਾਂ, ‘ਧਾਕੜ 2’ ਦੀ ਵੀ ਤਿਆਰੀ

May 10, 2022 03:26 AM

ਇਨ੍ਹੀਂ ਦਿਨੀਂ ਐਕਸ਼ਨ ਫਿਲਮਾਂ ਦੀ ਫਰੈਂਚਾਈਜ਼ੀ ਬਣਨਾ ਕੋਈ ਨਵੀਂ ਗੱਲ ਨਹੀਂ। ਕੁਝ ਨਿਰਮਾਤਾ ਆਪਣੀਆਂ ਫਿਲਮਾਂ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਦੀ ਫਰੈਂਚਾਈਜ਼ੀ ਅੱਗੇ ਵਧਾਉਣ ਦਾ ਐਲਾਨ ਕਰ ਦਿੰਦੇ ਹਨ। ‘ਪੁਸ਼ਪਾ : ਦ ਰਾਈਜ਼-ਪਾਰਟ 1’ ਅਤੇ ‘ਅਟੈਕ-1’ ਫਿਲਮਾਂ ਦੇ ਬਾਅਦ ਕੰਗਨਾ ਰਣੌਤ ਦੀ ਫਿਲਮ ‘ਧਾਕੜ’ ਦਾ ਨਾਂਅ ਵੀ ਇਸ ਵਿੱਚ ਆ ਗਿਆ ਹੈ। ‘ਧਾਕੜ' ਫਿਲਮ ਦੇ ਅਗਲਾ ਭਾਗ ਦੀ ਪੁਸ਼ਟੀ ਖੁਦ ਨਿਰਮਾਤਾ ਦੀਪਕ ਮੁਕੁਟ ਨੇ ਕੀਤੀ ਹੈ।
ਦੀਪਕ ਨੇ ਕਿਹਾ, ‘ਧਾਕੜ 2’ ਵਾਸਤੇ ਸਾਡੀ ਤਿਆਰੀ ਹੋ ਚੁੱਕੀ ਹੈ। ਨਿਸ਼ਚਤ ਤੌਰ ਉੱਤੇ ਅਸੀਂ ‘ਧਾਕੜ 2’ ਬਣਾਉਣ ਵਾਲੇ ਹਾਂ। ਜਲਦੀ ਹੀ ਅਸੀਂ ਇਸ ਦੀ ਅਧਿਕਾਰਕ ਅਨਾਊਂਸਮੈਂਟ ਕਰਾਂਗੇ। ‘ਧਾਕੜ 2’ ਵਿੱਚ ਵੀ ਕੰਗਨਾ ਨੂੰ ਕਾਸਟ ਕਰਨ ਦੇ ਸਵਾਲ ਉੱਤੇ ਦੀਪਕ ਨੇ ਕਿਹਾ ਕਿ ਹਾਂ, ਨਿਸ਼ਚਿਤ ਤੌਰ ਉਤੇ, ਕਿਉਂਕਿ ਉਹੀ ਸਾਡੀ ਫਰੈਂਚਾਈਜ਼ੀ ਦਾ ਚਿਹਰਾ ਹੈ। ਕਿਸੇ ਦੂਸਰੇ ਨੂੰ ਕਾਸਟ ਕਰਨ ਦਾ ਸਵਾਲ ਹੀ ਨਹੀਂ। ਇਸ ਦੇ ਇਲਾਵਾ ਦੀਪਕ ਨੇ ਇਹ ਵੀ ਸਵੀਕਾਰ ਕੀਤਾ ਕਿ ਉਹ ਫਿਲਮਕਾਰ ਮਿਲਨ ਲੁਥਰੀਆ ਤੇ ਸਿਧਾਰਥ ਆਨੰਦ ਦੇ ਨਾਲ ਮਿਲ ਕੇ ਇੱਕ ਹੋਰ ਐਕਸ਼ਨ ਫਰੈਂਚਾਈਜ਼ੀ ਫਿਲਮ ਕਰ ਰਹੇ ਹਨ। ਵੀਹ ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਫਿਲਮ ‘ਧਾਕੜ’ ਵਿੱਚ ਕੰਗਨਾ ਦੇ ਨਾਲ ਅਭਿਨੇਤਰੀ ਦਿਵਿਆ ਦੱਤਾ ਅਤੇ ਅਭਿਨੇਤਾ ਅਰਜੁਨ ਰਾਮਪਾਲ ਵੀ ਅਹਿਮ ਭੂਮਿਕਾਵਾਂ ਵਿੱਚ ਹਨ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ