Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਦੇਸ਼ ਨੂੰ ਜੋੜਨ ਦਾ ਸਾਧਨ ਬਣ ਸਕਦੀ ਹੈ

May 06, 2022 02:31 AM

-ਯੋਗੇਂਦਰ ਯਾਦਵ
ਇੱਕ ਨਿਮਰਤਾ ਭਰੀ ਪ੍ਰਾਰਥਨਾ ਹੈ ਹਿੰਦੀ ਭਾਸ਼ਾਈਆਂ, ਹਿੰਦੀ ਪ੍ਰੇਮੀਆਂ ਅਤੇ ਹਿੰਦੀ ਤੇ ਸੇਵਕਾਂ ਨੂੰ। ਜੇ ਤੁਸੀਂ ਇਸ ਦੇਸ਼ ਵਿੱਚ ਹਿੰਦੀ ਭਾਸ਼ਾ ਨੂੰ ਪਿਆਰ ਕਰਦੇ ਹੋ ਤਾਂ ਕਿਰਪਾ ਕਰਕੇ ਅਜੇ ਦੇਵਗਨ ਵਰਗਾ ਕੰਮ ਨਾ ਕਰੋ। ਜੇ ਹਿੰਦੀ ਤੁਹਾਡੀ ਮਾਂ ਬੋਲੀ ਹੈ ਤਾਂ ਉਸ ਨੂੰ ਬਾਕੀ ਸਭ ਲੋਕਾਂ ਦੀ ਮਾਂ ਬੋਲੀ ਦੱਸ ਕੇ ਹੋਰਨਾਂ ਦਾ ਅਪਮਾਨ ਨਾ ਕਰੋ। ਜੇ ਤੁਹਾਨੂੰ ਹਿੰਦੀ ਨਾਲ ਪ੍ਰੇਮ ਹੈ ਤਾਂ ਦੂਜਿਆਂ ਨੂੰ ਵੀ ਮੌਕਾ ਦਿਓ ਕਿ ਉਹ ਹਿੰਦੀ ਨਾਲ ਪ੍ਰੇਮ ਕਰ ਸਕਣ। ਉਨ੍ਹਾਂ ਨਾਲ ਜ਼ਬਰਦਸਤੀ ਕਰ ਕੇ ਹਿੰਦੀ ਪ੍ਰਤੀ ਨਫ਼ਰਤ ਨਾ ਵਧਾਓ। ਜੇ ਤੁਸੀਂ ਹਿੰਦੀ ਦੀ ਸੇਵਾ ਕਰਨੀ ਚਾਹੁੰਦੇ ਹੋ ਤਾਂ ਜ਼ਿੰਦਗੀ ਵਿੱਚ ਸਹਿਜ, ਸੌਖੀ ਹਿੰਦੀ ਦੀ ਵਰਤੋਂ ਕਰਨੀ ਸ਼ੁਰੂ ਕਰੋ। ਹਿੰਦੀ ਦੇ ਪ੍ਰਚਾਰ ਅਤੇ ਪਸਾਰ ਦਾ ਕੰਮ ਗੈਰ-ਹਿੰਦੀ ਭਾਸ਼ਾਈ ਲੋਕਾਂ ਉੱਤੇ ਛੱਡ ਦਿਓ।
ਕੰਨੜ ਐਕਟਰ ਕਿੱਚਾ ਸੁਦੀਪ ਅਤੇ ਹਿੰਦੀ ਭਾਸ਼ੀ ਅਭਿਨੇਤਾ ਅਜੇ ਦੇਵਗਨ ਵਿਚਾਲੇ ਬਹਿਸ ਫਿਰ ਦਿਖਾਉਂਦੀ ਹੈ ਕਿ ਭਾਰਤੀ ਭਾਸ਼ਾਵਾਂ ਦੇ ਝਗੜੇ ਨਾਲ ਅੰਗਰੇਜ਼ੀ ਦਾ ਗਲਬਾ ਬਣਿਆ ਰਹਿੰਦਾ ਹੈ। ਕਹਿਣ ਨੂੰ ਮਾਮੂਲੀ ਝੜਪ ਸੀ। ਦੱਖਣੀ ਭਾਰਤ ਦੀਆਂ ਫਿਲਮਾਂ ਨੂੰ ਮਿਲੀ ਸ਼ਾਨਦਾਰ ਸਫਲਤਾ ਦੇ ਉਤਸ਼ਾਹ ਵਿੱਚ ਸੁਦੀਪ ਨੇ ਕਹਿ ਦਿੱਤਾ ਸੀ ਕਿ ਦੱਖਣ ਭਾਰਤੀ ਫਿਲਮਾਂ ਨੂੰ ਹਿੰਦੀ ਫਿਲਮਾਂ ਦੇ ਪਰਛਾਵੇਂ ਹੇਠ ਜਿਉਣ ਦੀ ਲੋੜ ਨਹੀਂ, ਕਿਉਂਕਿ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਰਹੀ।
ਜਵਾਬ ਦੇਣਾ ਜ਼ਰੂਰੀ ਨਹੀਂ ਸੀ, ਪਰ ਅਜੇ ਦੇਵਗਨ ਨੂੰ ਸ਼ਾਇਦ ਆਪਣੀ ਨਵੀਂ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਮੁਫਤ ਪਬਲੀਸਿਟੀ ਦੀ ਲੋੜ ਹੋਵੇਗੀ। ਅਜੇ ਨੇ ਵੀ ਟਵੀਟ ਕੀਤਾ,‘‘ਮੇਰਾ ਭਰਾ ਤੁਹਾਡੇ ਮੁਤਾਬਕ ਹਿੰਦੀ ਸਾਡੀ ਰਾਸ਼ਟਰ ਭਾਸ਼ਾ ਨਹੀਂ ਤਾਂ ਤੁਸੀਂ ਆਪਣੀ ਮਾਂ ਬੋਲੀ ਦੀਆਂ ਫਿਲਮਾਂ ਨੂੰ ਹਿੰਦੀ ਵਿੱਚ ਡਬ ਕਰ ਕੇ ਕਿਉਂ ਰਿਲੀਜ਼ ਕਰਦੇ ਹੋ? ਹਿੰਦੀ ਸਾਡੀ ਮਾਂ ਬੋਲੀ ਅਤੇ ਰਾਸ਼ਟਰੀ ਭਾਸ਼ਾ ਸੀ, ਹੈ ਅਤੇ ਹਮੇਸ਼ਾ ਰਹੇਗੀ। ਜਨ-ਗਨ-ਮਨ।''
ਫਿਰ ਉਹੀ ਹੋਇਆ ਜੋ ਹੋਣਾ ਸੀ, ਜੋ ਹਰ ਸਾਲ ਇੱਕ-ਦੋ ਵਾਰ ਹੁੰਦਾ ਹੈ। ਸੁਦੀਪ ਦੇ ਹੱਕ ਵਿੱਚ ਕਰਨਾਟਕ ਵਿੱਚ ਭਾਜਪਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਵਿਰੋਧੀ ਨੇਤਾ ਦੋਵੇਂ ਉਤਰੇ। ਹਿੰਦੀ ਦੇ ਗਲਬੇ ਵਿਰੁੱਧ ਕਈ ਆਵਾਜ਼ਾਂ ਉਠੀਆਂ। ਅੰਗਰੇਜ਼ੀ ਮੀਡੀਆ ਨੇ ਇਸ ਨੂੰ ਵੱਡੀ ਪੱਧਰ ਉੱਤੇ ਉਛਾਲਿਆ। ਗੈਰ-ਹਿੰਦੀ ਭਾਸ਼ਾਵਾਂ ਦੇ ਮੋਢੇ ਉੱਤੇ ਬੰਦੂਕ ਰੱਖ ਕੇ ਅੰਗਰੇਜ਼ ਪੱਖੀ ਬੁੱਧੀਜੀਵੀਆਂ ਨੇ ਹਿੰਦੀ ਉੱਤੇ ਨਿਸ਼ਾਨਾ ਦਾਗਿਆ।
ਹਿੰਦੀ ਦੇ ਹਮਾਇਤੀਆਂ ਨੂੰ ਮੇਰੀ ਪ੍ਰਾਰਥਨਾ ਹੈ ਕਿ ਜੇ ਉਹ ਹਿੰਦੀ ਦੇ ਨਾਲ ਦੇਸ਼ ਨੂੰ ਪਿਆਰ ਕਰਦੇ ਹਨ ਤਾਂ ਹੇਠ ਲਿਖੇ ਪੰਜ ਵਚਨ ਲੈਣ।
ਪਹਿਲਾ ਵਚਨ: ਮੈਂ ਭੁੱਲ ਕੇ ਵੀ ਕਦੇ ਹਿੰਦੀ ਨੂੰ ਰਾਸ਼ਟਰ ਭਾਸ਼ਾ ਨਹੀਂ ਕਹਾਂਗਾ। ਸਾਡੇ ਸੰਵਿਧਾਨ ਵਿੱਚ ਕਿਤੇ ਵੀ ਰਾਸ਼ਟਰ ਭਾਸ਼ਾ ਦਾ ਜ਼ਿਕਰ ਨਹੀਂ ਹੈ। ਭਾਰਤ ਦਾ ਰਾਸ਼ਟਰੀ ਝੰਡਾ ਹੈ, ਰਾਸ਼ਟਰ ਗਾਨ ਹੈ, ਰਾਸ਼ਟਰੀ ਗੀਤ ਹੈ, ਰਾਸ਼ਟਰੀ ਪਸ਼ੂ ਅਤੇ ਪੰਛੀ ਵੀ ਹਨ, ਪਰ ਰਾਸ਼ਟਰੀ ਭਾਸ਼ਾ ਨਹੀਂ ਹੈ। ਇਹ ਕੋਈ ਸੰਯੋਗ ਨਹੀਂ ਹੈ। ਬਹੁਤ ਸੋਚ-ਵਿਚਾਰ ਕੇ ਸੰਵਿਧਾਨ ਸਭਾ ਨੇ ਇਹ ਫੈਸਲਾ ਲਿਆ ਸੀ ਕਿ ਸਰਕਾਰੀ ਕੰਮ ਲਈ ਹਿੰਦੀ ਸਮੇਤ ਕਈ ਭਾਸ਼ਾਵਾਂ ਦੀ ਸੂਚੀ ਹੋਵੇਗੀ। ਸੰਵਿਧਾਨ ਦੀ ਅੱਠਵੀਂ ਅਨੁਸੂਚੀ ਮੁਤਾਬਕ 22 ਭਾਸ਼ਾਵਾਂ ਹਨ ਅਤੇ ਹਿੰਦੀ ਨੂੰ ‘ਰਾਜ ਭਾਸ਼ਾ' ਦਾ ਦਰਜਾ ਦਿੱਤਾ ਜਾਵੇਗਾ। ਦੇਸ਼ ਦੀ ਕੋਈ ਵੀ ਰਾਸ਼ਟਰ ਭਾਸ਼ਾ ਨਹੀਂ ਹੋਵੇਗੀ।
ਦੂਜਾ ਵਚਨ: ਮੈਂ ਹੋਰਨਾਂ ਭਾਰਤੀ ਭਾਸ਼ਾਵਾਂ ਨੂੰ ਨਿਮਰਤਾ ਤੇ ਦੋਸਤੀ ਦਾ ਰਿਸ਼ਤਾ ਬਣਾਵਾਂਗਾ। ਗਿਣਤੀ ਪੱਖੋਂ ਹਿੰਦੀ ਅੱਜ ਦੇਸ਼ ਦੀ ਸਭ ਤੋਂ ਵੱਡੀ ਭਾਸ਼ਾ ਹੈ। ਪਿਛਲੀ ਮਰਦਮਸ਼ੁਮਾਰੀ ਮੁਤਾਬਕ ਲੱਗਭਗ 44 ਫੀਸਦੀ ਭਾਰਤੀ ਪਰਵਾਰਾਂ ਦੀ ਮਾਂ-ਬੋਲੀ ਹਿੰਦੀ ਹੈ। ਹਿੰਦੀ ਨੂੰ ਸਮਝਣ ਵਾਲੇ 57 ਫੀਸਦੀ ਜ਼ਰੂਰ ਹਨ, ਪਰ ਯਾਦ ਰਹੇ ਕਿ ਅੱਜ ਵੀ ਦੇਸ਼ ਵਿੱਚ ਗੈਰ-ਹਿੰਦੀ ਮਾਂ ਬੋਲੀ ਵਾਲਿਆਂ ਦੀ ਬਹੁ-ਗਿਣਤੀ ਹੈ। ਉਮਰ ਅਤੇ ਭਾਸ਼ਾਈ ਬਹੁਗਿਣਤੀ ਪੱਖੋਂ ਹਿੰਦੀ ਦੀ ਗਿਣਤੀ ਭਾਰਤ ਦੇ ਭਾਸ਼ਾਈ ਪਰਵਾਰ ਦੀ ਸਭ ਤੋਂ ਛੋਟੀ ਭੈਣ ਵਜੋਂ ਹੋਵੇਗੀ।ਤਾਮਿਲ ਅਤੇ ਕੰਨੜ ਭਾਸ਼ਾ ਲੱਗਭਗ ਢਾਈ ਹਜ਼ਾਰ ਸਾਲ ਪੁਰਾਣੀ ਹੈ। ਹਿੰਦੀ ਵੱਧ ਤੋਂ ਵੱਧ 600 ਸਾਲ ਪੁਰਾਣੀ ਹੈ। ਹਿੰਦੀ ਦੇ ਜਿਸ ਰੂਪ ਨੂੰ ਅੱਜ ਅਸੀਂ ਪ੍ਰਵਾਨ ਕੀਤਾ ਹੈ, ਉਹ ਮੁਸ਼ਕਲ ਨਾਲ ਦੋ-ਢਾਈ ਸੌ ਸਾਲ ਪੁਰਾਣਾ ਹੈ। ਜਦੋਂ ਤੱਕ ਅਸੀਂ ਗੈਰ-ਹਿੰਦੀ ਭਾਸ਼ਾ ਦੀ ਸੱਭਿਆਚਾਰਕ ਖੁਸ਼ਹਾਲੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਨਗੇ, ਉਦੋਂ ਤੱਕ ਉਨ੍ਹਾਂ ਕੋਲੋਂ ਹਿੰਦੀ ਦਾ ਸਤਿਕਾਰ ਕਰਨ ਦੀ ਉਮੀਦ ਨਹੀਂ ਕੀਤੀ ਜਾ ਸਕਦੀ।
ਤੀਜਾ ਵਚਨ: ਮੈਂ ਆਪਣੀਆਂ ਭਾਸ਼ਾਈ ਜੜ੍ਹਾਂ ਨੂੰ ਪਛਾਣਾਂਗਾ ਅਤੇ ਅਪਣਾਵਾਂਗਾ। ਅਸਲ ਵਿੱਚ ਹਿੰਦੀ ਦੀਆਂ ਜੜ੍ਹਾਂ ਉਨ੍ਹਾਂ ਦਰਜਨਾਂ ਭਾਸ਼ਾਵਾਂ ਵਿੱਚ ਹਨ, ਜਿਨ੍ਹਾਂ ਦਾ ਅੱਜ ਹਿੰਦੀ ਦੀਆਂ ਬੋਲੀਆਂ ਜਾਂ ਉਪ-ਭਾਸ਼ਾ ਕਹਿ ਕੇ ਨਿਰਾਦਰ ਕੀਤਾ ਗਿਆ ਹੈ। ਜੇ ਸਹੀ ਢੰਗ ਨਾਲ ਗਿਣਤੀ ਕੀਤੀ ਜਾਵੇ ਤਾਂ ਖੜ੍ਹੀ ਬੋਲੀ ਵਾਲੀ ਪੱਧਰ ਹਿੰਦੀ ਦੇਸ਼ ਦੇ 10 ਫੀਸਦੀ ਲੋਕਾਂ ਦੀ ਵੀ ਮਾਂ ਬੋਲੀ ਨਹੀਂ। ਜਿਨ੍ਹਾਂ ਨੂੰ ਹਿੰਦੀ ਭਾਸ਼ਾਈ ਕਿਹਾ ਜਾਂਦਾ ਹੈ, ਉਹ ਅਸਲਭੋਜਪੁਰੀ, ਮਗਹੀ, ਓਰਾਓ, ਸੰਥਾਲ, ਗੌੜੀ, ਅਵਧੀ, ਬ੍ਰਜ, ਬੁੰਦੇਲੀ, ਬਘੇਲੀ, ਛੱਤੀਸਗੜ੍ਹੀ, ਮਾਲਵੀ, ਨਿਮਾੜੀ, ਹਾੜੌਤੀ, ਭੀਲੀ, ਮਾਰਵਾੜੀ, ਮੇਵਾੜੀ, ਬਾਗੜੀ, ਦੇਸ਼ਵਾਲੀ, ਮੇਵਾਤੀ, ਕੁਮਾਊਨੀ, ਗੜਵਾਲੀ ਅਤੇ ਪਹਾੜੀ ਵਰਗੀਆਂ ਭਾਸ਼ਾਵਾਂ ਬੋਲਦੇ ਹਨ।ਸਰਕਾਰੀ ਰਜਿਸਟਰ ਵਿੱਚ ਇਨ੍ਹਾਂ 56 ਭਾਸ਼ਾਵਾਂ ਨੂੰ ਹਿੰਦੀ ਦੇ ਖਾਤੇ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ। ਆਪਣੀ ਲਿਪੀ, ਸਰਕਾਰੀ ਸਰਪ੍ਰਸਤੀ ਅਤੇ ਬਾਜ਼ਾਰ ਦੀ ਕਮੀ ਵਿੱਚ ਇਹ ਭਾਸ਼ਾਵਾਂ ਦੀ ਹੋਂਦ ਨੂੰ ਪ੍ਰਵਾਨ ਕਰੀਏ, ਇਨ੍ਹਾਂ ਵਿੱਚ ਸਾਹਿਤ ਦੀ ਉਸਾਰੀ ਕਰੀਏ ਅਤੇ ਇਨ੍ਹਾਂ ਰਾਹੀਂ ਹਿੰਦੀ ਦੇ ਸ਼ਬਦ ਸੰਸਾਰ ਨੂੰ ਖੁਸ਼ਹਾਲ ਕਰੀਏ।
ਚੌਥਾ ਵਚਨ: ਮੈਂ ਸ਼ੁੱਧ ਹਿੰਦੀ ਦੀ ਬੇਨਤੀ ਨੂੰ ਛੱਡ ਦਿਆਂਗਾ। ਭਾਸ਼ਾ ਦਾ ਪਸਾਰ ਉਦੋਂ ਹੁੰਦਾ ਹੈ, ਜਦੋਂ ਉਹ ਨਵੇਂ ਇਲਾਕਿਆਂ ਦੀ ਆਬੋ-ਹਵਾ ਨੂੰ ਆਪਣੇ ਵਿੱਚ ਸਮਾ ਲੈਂਦੀ ਹੈ। ਅੰਗਰੇਜ਼ੀ ਸਮੁੱਚੀ ਦੁਨੀਆ ਦੀ ਭਾਸ਼ਾ ਉਦੋਂ ਬਣੀ, ਜਦੋਂ ਉਸ ਨੂੰ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵਿੱਚ ਸੈਂਕੜੇ ਲਹਿਜਿਆਂ ਵਿੱਚ ਬੋਲਿਆ ਜਾਂਦਾ ਹੈ। ਅੰਗਰੇਜ਼ੀ ਨੇ ਇੱਕ ਹੀ ਸ਼ਬਦ ਦੇ ਇੱਕ ਤੋਂ ਵੱਧ ਸ਼ਬਦ ਜੋੜ ਪ੍ਰਵਾਨ ਕੀਤੇ ਹਨ। ਹਿੰਦੀ ਸਮੇਤ ਦੁਨੀਆ ਦੀਆਂ ਦਰਜਨਾਂ ਭਾਸ਼ਾਵਾਂ ਵਿੱਚੋਂ ਸੈਂਕੜੇ ਸ਼ਬਦ ਉਧਾਰ ਲਏ ਗਏ ਹਨ। ਹਿੰਦੀ ਨੂੰ ਜੇ ਪੂਰੇ ਦੇਸ਼ ਦੀ ਭਾਸ਼ਾ ਬਣਨਾ ਹੈ ਤਾਂ ਉਸ ਨੂੰ ਸ਼ੁੱਧਤਾ ਦੀ ਬੇਨਤੀ ਛੱਡਣੀ ਹੋਵੇਗੀ।
ਪੰਜਵਾਂ ਅਤੇ ਆਖਰੀ ਵਚਨ: ਮੈਂ ਹਿੰਦੀ ਦੀ ਪੂਜਾ ਅਰਚਨਾ ਕਰਨ ਦੀ ਥਾਂ ਹਿੰਦੀ ਦੀ ਵਰਤੋਂ ਕਰਾਂਗਾ। ਜੇ ਹਿੰਦੀ ਦੀ ਸੇਵਾ ਕਰਨੀ ਹੈ ਤਾਂ ਹਿੰਦੀ ਦਿਵਸ ਵਰਗੇ ਢਕਵੰਜ ਜਾਂ ਹਿੰਦੀ ਦੇ ਨਾਂ ਉੱਤੇ ਧਰਮ ਯੁੱਧ ਲੜਨ ਦੀ ਬਜਾਏ ਹਿੰਦੀ ਨੂੰ ਮਜ਼ਬੂਤ ਅਤੇ ਖੁਸ਼ਹਾਲ ਕਰਨ ਦੀ ਲੋੜ ਹੈ। ਸੱਚ ਇਹ ਹੈ ਕਿ ਹਿੰਦੀ ਵਿੱਚ ਕਵਿਤਾ, ਕਹਾਣੀ ਤੇ ਫਿਲਮਾਂ ਬਹੁਤ ਵਧੀਆ ਮਿਲਦੀਆਂ ਹਨ, ਪਰ ਗਿਆਨ ਦੇ ਬਾਕੀ ਖੇਤਰਾਂ ਲਈ ਹਿੰਦੀ ਨੂੰ ਮਜ਼ਬੂਤ ਕਰਨ ਦੀ ਲੋੜ ਹੈ।ਜੇ ਕਿਸੇ ਕਹਾਣੀਆਂ ਲਿਖਣੀਆਂ ਹਨ ਤਾਂ ਹਿੰਦੀ ਵਿੱਚ ਬਾਲ ਸਾਹਿਤ ਲਿਖੋ, ਅੱਲ੍ਹੜ ਸਾਹਿਤ ਲਿਖੋ ਤਾਂ ਜੋ ਸਾਡੀ ਅਗਲੀ ਪੀੜ੍ਹੀ ਨੂੰ ਹਿੰਦੀ ਨੂੰ ਚਸਕਾ ਲੱਗੇ। ਹਿੰਦੀ ਦੀ ਸੇਵਾ ਕਰਨੀ ਤਾਂ ਹਿੰਦੀ ਵਿੱਚ ਆਨਲਾਈਨ ਬੇਸੋਰਸ ਹਿੰਦੀ ਨੂੰ ਮਜ਼ਬੂਤ ਕਰਨਾ ਹੈ ਤਾਂ ਮੈਡੀਕਲ ਕਾਲਜ ਤੇ ਇੰਜੀਨੀਅਰਿੰਗ ਕਾਲਜ ਵਿੱਚ ਹਿੰਦੀ ਮੀਡੀਅਮ ਵਿੱਚ ਸਿੱਖਿਆ ਦਿਓ, ਕੋਰਟ-ਕਚਹਿਰੀ ਦਾ ਕੰਮ ਸੌਖੀ ਹਿੰਦੀ ਵਿੱਚ ਕਰੋ। ਦੇਸ਼ ਅਤੇ ਦੁਨੀਆ, ਅਰਥਵਿਵਸਥਾ ਅਤੇ ਤਕਨੀਕ, ਅਤੀਤ ਅਤੇ ਭਵਿੱਖ ਸੰਬੰਧੀ ਹਿੰਦੀ ਵਿੱਚ ਲਿਖੋ, ਹਿੰਦੀ ਵਿੱਚ ਚਰਚਾ ਕਰੋ। ਹਿੰਦੀ ਦੀ ਮਹਿਮਾ ਕਰਨ ਦੀ ਥਾਂ ਉਸ ਨੂੰ ਇਸ ਯੋਗ ਬਣਾਓ ਕਿ ਦੁਨੀਆ ਉਸ ਨੂੰ ਅਪਣਾਉਣਾ ਚਾਹੇ।
ਹਿੰਦੀ ਭਾਰਤ ਦੀ ਰਾਸ਼ਟਰ ਭਾਸ਼ਾ ਨਾ ਹੈ ਅਤੇ ਨਾ ਹੋਣੀ ਚਾਹੀਦੀ ਹੈ। ਸਾਡੇ ਦੇਸ਼ ਨੂੰ ਇੱਕ ਰਾਸ਼ਟਰ ਭਾਸ਼ਾ ਦੀ ਲੋੜ ਨਹੀਂ ਹੈ ਪਰ ਹਿੰਦੀ ਇਸ ਦੇਸ਼ ਨੂੰ ਜੋੜਨ ਦਾ ਇੱਕ ਸਾਧਨ ਬਣ ਸਕਦੀ ਹੈ ਬਸ਼ਰਤੇ ਹਰ ਹਿੰਦੀ ਭਾਸ਼ਾਈ ਉਪਰੋਕਤ ਪੰਚਸ਼ੀਲ ਦੀ ਮਰਿਆਦਾ ਦੀ ਪਾਲਣਾ ਕਰੇ।

 

Have something to say? Post your comment