Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਪੰਜਾਬ

ਟਿਫਨ ਬੰਬ, ਪਿਸਤੌਲ ਤੇ ਦੋ ਕਾਰਾਂ ਸਮੇਤ ਪੰਜ ਜਣੇ ਕਾਬੂ

April 24, 2022 10:14 PM

ਨਵਾਂ ਸ਼ਹਿਰ, 24 ਅਪ੍ਰੈਲ (ਪੋਸਟ ਬਿਊਰੋ)- ਜ਼ਿਲ੍ਹਾ ਨਵਾਂ ਸ਼ਹਿਰ ਦੀਪੁਲਸ ਨੇ ਨਵਾਂ ਸ਼ਹਿਰ ਸੀ ਆਈ ਏ ਸਟਾਫ ਬੰਬ ਕਾਂਡ ਨਾਲ ਸਬੰਧਤ ਹੋਰ ਪੰਜ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਸ ਬਾਰੇ ਜ਼ਿਲ੍ਹਾ ਪੁਲਸ ਮੁਖੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੱਤ-ਅੱਠ ਨਵੰਬਰ 2021 ਦੀ ਵਿਚਲੀ ਰਾਤ ਨੂੰ ਸੀ ਆਈ ਏ ਸਟਾਫ ਨਵਾਂ ਸ਼ਹਿਰ ਦੀ ਇਮਾਰਤ ਵਿੱਚ ਬੰਬ ਧਮਾਕਾ ਕਰਨ ਦੇ ਦੋਸ਼ ਵਿੱਚ ਬੀਤੇ ਦਿਨੀਂ ਗ੍ਰਿਫਤਾਰ ਕੀਤੇ ਰਮਨਦੀਪ ਸਿੰਘ ਉਰਫ ਜੱਖੂ, ਪ੍ਰਦੀਪ ਸਿੰਘ ਉਰਫ ਭੱਟੀ ਅਤੇ ਮਨੀਸ਼ ਕੁਮਾਰ ਉਰਫ ਬਾਬਾ ਕੋਲੋਂ ਪੁਲਸ ਰਿਮਾਂਡ ਦੌਰਾਨ ਕੀਤੀ ਪੁੱਛਗਿੱਛ ਉੱਤੇ ਇਨ੍ਹਾਂ ਵੱਲੋਂ ਦੱਸੇ ਟਿਕਾਣਿਆਂ ਉੱਤੇ ਛਾਪੇਮਾਰੇ ਤਾਂ ਇਸ ਦੌਰਾਨ ਕੁਲਦੀਪ ਕੁਮਾਰ ਉਰਫ ਸੰਨੀ ਪੁੱਤਰ ਪਵਨ ਕੁਮਾਰ ਵਾਸੀ ਨਿੰਮ ਵਾਲਾ ਚੌਕ ਲੁਧਿਆਣਾ, ਮੌਜੂਦਾ ਵਾਸੀ ਵੈਸਟਰਨ ਟਾਵਰ ਨੇੜੇ ਸਰਬ ਲੋਹ ਮੋਟਰਜ਼, ਨਿੱਝਰ ਚੌਕ ਖਰੜ ਨੂੰ ਫੜਿਆ ਸੀ, ਜੋ ਪਾਕਿਸਤਾਨ ਵਿੱਚ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਦਾ ਸਾਥੀ ਹੈ। ਉਸ ਦੀ ਨਿਸ਼ਾਨਦੇਹੀ ਉੱਤੇ ਇੱਕ ਵਿਦੇਸ਼ੀ ਪਿਸਤੌਲ ਨੌਂ ਐਮ ਐਮ ਤੇ 10 ਕਰਤੂਸ ਬਰਾਮਦ ਕੀਤੇ ਹਨ।
ਦੋਸ਼ੀ ਸੰਨੀ ਨੇ ਰਿੰਦਾ ਦੇ ਕਹਿਣ ਉੱਤੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੁਲਸ ਚੌਕੀ ਕਲਵਾਂ ਮੋੜ ਥਾਣਾ ਨੂਰਪੁਰ ਬੇਦੀ, ਰੂਪਨਗਰ ਵਿਖੇ ਆਪਣੇ ਸਾਥੀਆਂ ਸ਼ੁਭਕਰਨ ਉਰਫ ਸਾਜਨ ਪੁੱਤਰ ਸਵਰਗੀ ਵਿਜੈ ਕੁਮਾਰ ਵਾਸੀ ਮਜਾਰੀ ਡਾਕਖਾਨਾ ਭੱਲੜੀ ਥਾਣਾ ਨੰਗਲ ਜ਼ਿਲ੍ਹਾ ਰੂਪਨਗਰ, ਰੋਹਿਤ ਉਰਫ ਬੱਲੂ ਪੁੱਤਰ ਰੰਗੀ ਰਾਮ ਵਾਸੀ ਸਿੰਗਾ ਥਾਣਾ ਹਰੋਲੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਅਤੇ ਦੋ ਹੋਰ ਸਾਥੀਆਂ ਤੋਂ ਬੰਬ ਧਮਾਕਾ ਕਰਵਾਇਆ ਸੀ ਤੇ ਹਰਵਿੰਦਰ ਸਿੰਘ ਰਿੰਦਾ ਵੱਲੋਂ ਪਾਕਿਸਤਾਨ ਤੋਂ ਭੇਜੀਆਂ ਵੱਖ-ਵੱਖ ਕਨਸਾਈਨਮੈਂਟਾਂ ਆਪਣੇ ਨੇੜਲੇ ਸਾਥੀ ਜਵਤੇਸ਼ ਸੇਠੀ ਪੁੱਤਰ ਇਕਬਾਲ ਸਿੰਘ ਸੇਠੀ ਵਾਸੀ ਦਸਮੇਸ਼ ਨਗਰ ਬੇਗਮਪੁਰਾ ਥਾਣਾ ਸਿਟੀ ਨਵਾਂ ਸ਼ਹਿਰ ਰਾਹੀਂ ਚੁਕਵਾਈਆਂ ਸਨ। ਜ਼ਿਲ੍ਹਾ ਪੁਲਸ ਨੇ ਦੋਸ਼ੀ ਸੰਨੀ ਦੀ ਨਿਸ਼ਾਨਦੇਹੀ ਉੱਤੇ ਰੋਹਿਤ ਉਰਫ ਬੱਲੂ, ਸ਼ੁਭਕਰਨ ਉਰਫ ਸਾਜਨ ਅਤੇ ਜਿਵਤੇਸ਼ ਸੇਠੀ ਨੂੰ ਵੀ ਗ੍ਰਿਫਤਾਰ ਕੀਤਾ ਹੈ।
ਸੰਨੀ ਨੇ ਮੰਨਿਆ ਕਿ ਉਸ ਨੇ ਇੱਕ ਟਿਫਨ ਬੰਬ ਅਮਨਦੀਪ ਕੁਮਾਰ ਪੱਤਰ ਸੁਰਿੰਦਰ ਕੁਮਾਰ ਵਾਸੀ ਸਿੰਗਾ ਥਾਣਾ ਹਰੋਲੀ ਜ਼ਿਲ੍ਹਾ ਊਨਾ ਨੂੰ ਦਿੱਤਾ ਹੈ, ਜੋ ਰਿੰਦਾ ਨੇ ਪਾਕਿਸਤਾਨ ਤੋਂ ਭੇਜਿਆ ਸੀ, ਉਸ ਨੂੰ ਗ੍ਰਿਫਤਾਰ ਕਰ ਕੇ ਬੇਆਬਾਦ ਖੂਹ ਵਿੱਚੋਂ ਉਪਰੋਕਤ ਟਿਫਨ ਬੰਬ, ਇਸ ਦੇ ਵੱਖ-ਵੱਖ ਪੁਰਜ਼ੇ, ਇੱਕ ਐਲ ਈ ਡੀ ਅਤੇ ਇੱਕ ਪੈਨ ਡਰਾਈਵ ਬਰਾਮਦ ਕੀਤੀ ਹੈ। ਇਸ ਕੰਮ ਦੇ ਬਦਲੇ ਸੰਨੀ ਨੇ ਰਿੰਦਾ ਵੱਲੋਂ ਪਾਕਿਸਤਾਨ ਤੋਂ ਭੇਜੇ ਤਿੰਨ ਲੱਖ ਵਿੱਚੋਂ ਇੱਕ ਲੱਖ ਰੁਪਏ ਰੋਹਿਤ ਉਰਫ ਬੱਲੂ ਨੂੰ ਅਤੇ 10 ਹਜ਼ਾਰ ਰੁਪਏ ਸ਼ੁਭਕਰਨ ਉਰਫ ਸਾਜਨ ਨੂੰ ਦਿੱਤੇ ਸਨ। ਜਵਤੇਸ਼ ਸੇਠੀ ਆਪਣੀ ਸਵਿਫਟ ਕਾਰ ਰਾਹੀਂ ਰਿੰਦਾ ਵੱਲੋਂ ਭੇਜੀਆਂ ਕਨਸਾਈਨਮੈਂਟਾਂ ਲੈ ਕੇ ਆਉਂਦਾ ਸੀ ਤੇ ਸੰਨੀ ਉਸ ਨੂੰ ਹਰ ਗੇੜੇ ਦੇ 15 ਹਜ਼ਾਰ ਰੁਪਏ ਦਿੰਦਾ ਸੀ। ਇਸ ਕੇਸ ਵਿੱਚ ਸੇਠੀ ਅਤੇ ਬੱਲੂ ਵੱਲੋਂ ਵਰਤੀਆਂ ਗਈਆਂ ਕਾਰਾਂ ਵੀ ਪੁਲਸ ਨੇ ਬਰਾਮਦ ਕਰ ਲਈਆਂ ਹਨ।

Have something to say? Post your comment
ਹੋਰ ਪੰਜਾਬ ਖ਼ਬਰਾਂ
ਦਿਨਕਰ ਗੁਪਤਾ ਕੇਂਦਰੀ ਏਜੰਸੀ ਐਨ ਆਈ ਏ ਦੇ ਮੁਖੀ ਬਣੇ ਭਗਵੰਤ ਮਾਨ ਦੇ ਆਪਣੇ ਪਿੰਡ ਸਿਰਫ ਆਪ ਦਾ ਪੋਲਿੰਗ ਬੂਥ ਲੱਗਿਆ 88 ਫੀਸਦੀ ਕਿਸਾਨਾਂ ਨੇ ਖੁਦਕੁਸ਼ੀ ਕਰਜ਼ਿਆਂ ਦੇ ਕਾਰਨ ਕੀਤੀ ਸਾਬਕਾ ਮੰਤਰੀ ਰਾਜਾ ਵੜਿੰਗ ਨਿਸ਼ਾਨੇ ਉਤੇ ਜੈਪੁਰ ਦੀ ਕੰਪਨੀ ਤੋਂ ਉਤਰ ਪ੍ਰਦੇਸ਼ ਦੇ ਮੁਕਾਬਲੇ ਪਨਬਸ ਦੀਆਂ ਬੱਸਾਂ ਉੱਤੇ ਮਹਿੰਗੀਆਂ ਬਾਡੀਆਂ ਲਵਾਈਆਂ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼, ਪੰਜਾਬ ਦੀ ਖ਼ੁਦਮੁਖ਼ਤਾਰੀ ਦੀ ਗੱਲ ਕਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆ ਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀ ਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂ ਰੇਲ ਇੰਜਣ ਦੇ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਫੜੇ ਗਏ ਆਈ ਏ ਐਸ ਅਫਸਰ ਸੰਜੇ ਪੋਪਲੀ ਅਤੇ ਸਾਥੀ ਦਾ ਚਾਰ ਦਿਨਾ ਪੁਲਸ ਰਿਮਾਂਡ