ਜਲੰਧਰ, 22 ਅਪ੍ਰੈਲ (ਪੋਸਟ ਬਿਊਰੋ)- ਥਾਣਾ ਸਦਰ ਦੀ ਪੁਲਸ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਕੇਸ ਵਿੱਚ ਚਾਰ ਔਰਤਾਂ ਸਮੇਤ ਨੌਂ ਦੋਸ਼ੀਆਂ ਨੂੰ ਫੜਿਆ ਹੈ। ਉਨ੍ਹਾਂ ਖਿਲਾਫ ਸਾਲ 2021 ਵਿੱਚ ਕੇਸ ਦਰਜ ਹੋਇਆ ਸੀ। ਸਾਰੇ ਦੋਸ਼ੀਆਂ ਨੂੰ ਥਾਣਾ ਵਿੱਚੋਂ ਜ਼ਮਾਨਤ ਉਤੇ ਛੱਡ ਦਿੱਤਾ ਗਿਆ। ਦੋਸ਼ੀਆਂ ਵਿੱਚ ਬਬਲੀ ਉਰਫ ਵੀਨਾ ਪਤਨੀ ਜਸਵੀਰ ਸਿੰਘ ਵਾਸੀ ਪਿੰਡ ਬੁਰਜ਼ ਪੁਖਤਾ, ਚੰਦਰਪਾਲ ਵਾਸੀ ਬਿਲਗਾ, ਪਰਮਜੀਤ ਹਲਵਾਈ ਵਾਸੀ ਗੋਹੀਰ, ਤਾਰੋ ਪਤਨੀ ਸਵਰਨਾ ਵਾਸੀ ਮੁਹੱਲਾ ਸ਼ਾਦੀ ਖਾਨ ਮਹਿਤਪੁਰ, ਮਹੇਸ਼ ਲਾਲ ਵਾਸੀ ਮਹਿਤਪੁਰ, ਅਵਨੀਸ਼ ਪਿੰਡ ਜੰਮਤ ਲੁਧਿਆਣਾ, ਰੇਸ਼ਮਾ ਵਾਸੀ ਭੁਆਰਾ ਲੁਧਿਆਣਾ ਅਤੇ ਬਿਮਲਾ ਕੁਮਾਰੀ ਵਾਸੀ ਕੁੱਕੜ ਪਿੰਡ ਹਨ।
ਸਿ਼ਕਾਇਤ ਦੇ ਅਨੁਸਾਰ ਬਿਮਲਾ ਦਾ ਵਿਆਹ ਕੁੱਕੜ ਪਿੰਡ ਦੇ ਬਲਜੀਤ ਕੁਮਾਰ (32) ਨਾਲ ਹੋਇਆ ਸੀ, ਪਰ ਬਿਮਲਾ ਛੋਟੀ-ਛੋਟੀ ਗੱਲ ਉਤੇ ਨਾਰਾਜ਼ ਹੋ ਕੇ ਪੇਕੇ ਚਲੀ ਜਾਂਦੀ ਸੀ। ਦੋਵਾਂ ਵਿੱਚ ਕਲੇਸ਼ ਰਹਿੰਦਾ ਸੀ। ਪਰਵਾਰ ਵੱਲੋਂ ਜਦ ਬਲਜੀਤ ਨੂੰ ਡਰਾਇਆ ਗਿਆਤਾਂ ਉਸ ਨੇ ਪਿਛਲੇ ਸਾਲ ਤੀਹ ਅਗਸਤ ਨੂੰ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਪੁਲਸ ਨੇ ਇਸ ਬਾਰੇਸਹੁਰੇ ਪਰਵਾਰ ਉੱਤੇਕੇਸ ਦਰਜ ਕੀਤਾ ਸੀ।