Welcome to Canadian Punjabi Post
Follow us on

19

March 2024
 
ਟੋਰਾਂਟੋ/ਜੀਟੀਏ

ਓਨਟਾਰੀਓ ਤੇ ਕਿਊਬਿਕ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਹੋਵੇਗਾ ਵਾਧਾ

January 28, 2022 07:45 AM

ਟੋਰਾਂਟੋ, 27 ਜਨਵਰੀ (ਪੋਸਟ ਬਿਊਰੋ) : ਵੀਕੈਂਡ ਤੋਂ ਪਹਿਲਾਂ ਹੀ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਰਿਕਾਰਡ ਵਾਧਾ ਹੋ ਸਕਦਾ ਹੈ।
ਗੈਸ ਦੀਆਂ ਕੀਮਤਾਂ ਉੱਤੇ ਨਜ਼ਰ ਰੱਖਣ ਵਾਲੇ ਕੈਨੇਡੀਅਨਜ਼ ਫੌਰ ਅਫੋਰਡੇਬਲ ਐਨਰਜੀ ਦੇ ਪ੍ਰੈਜ਼ੀਡੈਂਟ ਡੈਨ ਮੈਕਟੀਗ ਨੇ ਆਖਿਆ ਕਿ ਦੱਖਣੀ ਓਨਟਾਰੀਓ ਤੇ ਕਿਊਬਿਕ ਦੇ ਬਹੁਤੇ ਸ਼ਹਿਰਾਂ ਦੇ ਡਰਾਈਵਰਾਂ ਨੂੰ ਸ਼ੁੱਕਰਵਾਰ ਨੂੰ ਪ੍ਰਤੀ ਲੀਟਰ ਪਿੱਛੇ ਦੋ ਸੈਂਟ ਵਾਧੂ ਦੇਣੇ ਪੈ ਸਕਦੇ ਹਨ। ਮਾਂਟਰੀਅਲ ਵਿੱਚ ਇੱਕ ਲੀਟਰ ਗੈਸ ਦੀ ਕੀਮਤ 161·9 ਸੈਂਟ ਹੋਵੇਗੀ। ਗ੍ਰੇਟਰ ਟੋਰਾਂਟੋ ਏਰੀਆ ਵਿੱਚ ਗੈਸ ਦੀ ਕੀਮਤ 151·9 ਸੈਂਟ ਪ੍ਰਤੀ ਲੀਟਰ ਹੋਵੇਗੀ। ਪਹਿਲੀ ਵਾਰੀ ਗੈਸ ਦੀਆਂ ਕੀਮਤਾਂ 150 ਸੈਂਟ ਤੋਂ ਵੱਧ ਹੋਣਗੀਆਂ।
ਸੁ਼ੱਕਰਵਾਰ ਨੂੰ ਪੱਛਮੀ ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਪਹਿਲਾਂ ਵਾਲੀਆਂ ਹੀ ਰਹਿਣ ਦੀ ਸੰਭਾਵਨਾ ਹੈ। ਕੈਲਗਰੀ ਤੇ ਵਿਨੀਪੈਗ ਵਿੱਚ ਇੱਕ ਲੀਟਰ ਗੈਸ 139·9 ਸੈਂਟ ਤੇ ਐਡਮੰਟਨ ਵਿੱਚ 136·9 ਸੈਂਟ, ਰੇਜਾਈਨਾ ਵਿੱਚ 137·9 ਸੈਂਟ ਤੇ ਵੈਨਕੂਵਰ ਵਿੱਚ 169·9 ਸੈਂਟ ਰਹਿਣ ਦੀ ਸੰਭਾਵਨਾ ਹੈ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਕਾਰਨ ਇਹ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। 2014 ਤੋਂ ਬਾਅਦ ਪਹਿਲੀ ਵਾਰੀ ਬੁੱਧਵਾਰ ਨੂੰ ਕੱਚੇ ਤੇਲ ਦੀ ਕੀਮਤ 90 ਡਾਲਰ(ਅਮਰੀਕੀ) ਤੱਕ ਪਹੁੰਚ ਗਈ। ਮਾਹਿਰਾਂ ਅਨੁਸਾਰ ਯੂਕਰੇਨ ਤੇ ਰੂਸ ਦਰਮਿਆਨ ਚੱਲ ਰਹੀ ਖਹਿਬਾਜ਼ੀ ਕਾਰਨ ਵੀ ਤੇਲ ਦੀਆਂ ਕੀਮਤਾਂ ਵਿੱਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ