Welcome to Canadian Punjabi Post
Follow us on

24

May 2022
ਬ੍ਰੈਕਿੰਗ ਖ਼ਬਰਾਂ :
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੀਆਂ ਬਰਾਂਚਾਂ ਦੀ ਅਚਨਚੇਤ ਚੈਕਿੰਗਉਂਟੇਰੀਓ ਚੋਣਾਂ - ਨੀਲੇ ਰੰਗ ਦੀ ਚੜ੍ਹਤ ਬਰਕਰਾਰਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ
 
ਕੈਨੇਡਾ

ਕੈਨੇਡਾ ਨੇ ਯੂਕਰੇਨ ਵਿੱਚ ਫੌਜੀ ਮਿਸ਼ਨ ਤਿੰਨ ਸਾਲਾਂ ਲਈ ਹੋਰ ਵਧਾਇਆ

January 27, 2022 08:50 AM

ਓਟਵਾ, 26 ਜਨਵਰੀ (ਪੋਸਟ ਬਿਊਰੋ) : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੁੱਧਵਾਰ ਨੂੰ ਯੂਕਰੇਨ ਵਿੱਚ ਜਾਰੀ ਆਪਰੇਸ਼ਨ ਯੂਨੀਫਾਇਰ ਨੂੰ ਤਿੰਨ ਸਾਲਾਂ ਲਈ ਹੋਰ ਵਧਾਉਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਆਉਣ ਵਾਲੇ ਦਿਨਾਂ ਵਿੱਚ ਯੂਕਰੇਨ ਵਿੱਚ 60 ਹੋਰ ਫੌਜੀ ਟੁਕੜੀਆਂ ਤਾਇਨਾਤ ਕਰਨ ਦਾ ਵੀ ਐਲਾਨ ਕੀਤਾ।
ਟਰੂਡੋ ਵੱਲੋਂ ਇਹ ਐਲਾਨ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ, ਵਿਦੇਸ਼ ਮੰਤਰੀ ਮਿਲੇਨੀ ਜੌਲੀ ਤੇ ਰੱਖਿਆ ਮੰਤਰੀ ਅਨੀਤਾ ਆਨੰਦ ਦੀ ਹਾਜ਼ਰੀ ਵਿੱਚ ਕੀਤੀ ਗਈ ਕੈਬਨਿਟ ਮੀਟਿੰਗ ਵਿੱਚ ਕੀਤਾ ਗਿਆ।ਇਹ ਆਪਰੇਸ਼ਨ ਯੂਕਰੇਨ ਦੀਆਂ ਹਥਿਆਰਬੰਦ ਸੈਨਾਵਾਂ ਤੇ ਨੈਸ਼ਨਲ ਗਾਰਡ ਨੂੰ ਸਿਖਲਾਈ ਦੇਣ ਲਈ ਸ਼ੁਰੂ ਕੀਤਾ ਗਿਆ ਸੀ ਤੇ ਇਸ ਦੀ ਮਿਆਦ ਮਾਰਚ ਵਿੱਚ ਮੁੱਕਣ ਜਾ ਰਹੀ ਸੀ। 200 ਕੈਨੇਡੀਅਨ ਹਥਿਆਰਬੰਦ ਸੈਨਾਵਾਂ ਦੇ ਮੈਂਬਰਾਂ ਦੇ ਇੱਕ ਗਰੁੱਪ ਨੂੰ ਹਰ ਛੇ ਮਹੀਨੇ ਬਾਅਦ ਯੂਕਰੇਨ ਭੇਜਿਆ ਜਾਂਦਾ ਸੀ।
340 ਮਿਲੀਅਨ ਡਾਲਰ ਦੀ ਇਹ ਵਚਨਬੱਧਤਾ ਯੂਕਰੇਨ ਦੀ ਸਰਹੱਦ ਉੱਤੇ ਇੱਕਠੇ ਹੋਏ 100,000 ਰੂਸੀ ਸੈਨਿਕਾਂ ਦੇ ਜਵਾਬ ਵਿੱਚ ਪ੍ਰਗਟਾਈ ਗਈ ਹੈ।ਰੂਸੀ ਸੈਨਿਕਾਂ ਦੇ ਇਸ ਤਰ੍ਹਾਂ ਸਰਹੱਦ ਉੱਤੇ ਇੱਕਠਾ ਹੋਣ ਨਾਲ ਯੂਕਰੇਨ ਉੱਤੇ ਰੂਸ ਵੱਲੋਂ ਚੜ੍ਹਾਈ ਦਾ ਖਤਰਾ ਬਣਿਆ ਹੋਇਆ ਹੈ। ਟਰੂਡੋ ਨੇ ਆਖਿਆ ਕਿ ਇਨ੍ਹਾਂ 60 ਫੌਜੀ ਟੁਕੜੀਆਂ ਤੋਂ ਇਲਾਵਾ ਲੋੜ ਪੈਣ ਉੱਤੇ ਅਸੀਂ 400 ਸੈਨਿਕਾਂ ਨੂੰ ਵੀ ਉੱਥੇ ਭੇਜ ਸਕਦੇ ਹਾਂ।

 

 

 
Have something to say? Post your comment