Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
ਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀਮੋਹਾਲੀ ਵਿੱਚ ਕਿਸਾਨਾਂ ਦਾਪੱਕਾ ਧਰਨਾ ਸ਼ੁਰੂ, ਕਈ ਵੱਡੇ ਐਲਾਨ ਕੀਤੇ ਗਏ
 
ਮਨੋਰੰਜਨ

ਹਰ ਰਿਸ਼ਤੇ ਦੀਆਂ ਗਹਿਰਾਈਆਂ ਚਾਹੀਦੀਆਂ ਹਨ : ਸਿਧਾਂਤ ਚਤੁਰਵੇਦੀ

January 25, 2022 09:25 PM

ਫਿਲਮ ‘ਗਲੀ ਬੁਆਏ’ ਤੋਂ ਲੋਕਪ੍ਰਿਯ ਹੋਣ ਵਾਲੇ ਸਿਧਾਂਤ ਚਤੁਰਵੇਦੀ ਦੀ ਅਗਲੀ ਫਿਲਮ ‘ਗਹਿਰਾਈਆਂ’ ਹੈ। ਇਹ ਫਿਲਮ 11 ਫਰਵਰੀ ਨੂੰ ਅਮੇਜ਼ਨ ਪਰਾਈਮ ਵੀਡੀਓ ਤੇ ਰਿਲੀਜ਼ ਹੋਵੇਗੀ। ਸ਼ਕੁਨ ਬੱਤਰਾ ਦੇ ਨਿਰਦੇਸ਼ਨ ਵਾਲੀ ਇਸ ਫਿਲਮ ਵਿੱਚ ਦੀਪਿਕਾ ਪਾਦੁਕੋਣ ਅਤੇ ਅਨੰਨਿਆ ਪਾਂਡੇ ਹਨ। ਪੇਸ਼ ਹਨ ਸਿਧਾਂਤ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਕੋਰੋਨਾ ਕਾਲ ਵਿੱਚ ਜੀਵਨ ਦੀਆਂ ਕਿਨ੍ਹਾਂ ਗਹਿਰਾਈਆਂ ਦਾ ਅਹਿਸਾਸ ਹੋਇਆ?
- ਬਹੁਤ ਸਾਰੀਆਂ ਗਹਿਰਾਈਆਂ ਸਮਝ ਆਈਆਂ। ਦੁਨੀਆ ਕਾਫੀ ਬਦਲ ਗਈ ਹੈ। ਵੈਸਾ ਨਹੀਂ ਰਹੀ, ਜਦ ਅਸੀਂ ਕਾਲਜ ਵਿੱਚ ਸੀ। ਤਦ ਸਿਰਫ ਫੇਸਬੁਕ ਹੋਇਆ ਕਰਦਾ ਸੀ। ਅੱਜ ਹਰ ਚੀਜ਼ ਦਾ ਐਪ ਹੈ। ਫਿਲਮਾਂ ਦੇਖਣ ਦਾ ਤਰੀਕਾ ਬਦਲ ਚੁੱਕਾ ਹੈ। ਲੋਕ ਉਹੀ ਸਾਰੀਆਂ ਚੀਜ਼ਾਂ ਆਪਣੇ ਫੋਨ ਉੱਤੇ ਦੇਖ ਸਕਦੇ ਹਨ। ਉਸ ਦੇ ਰਿਵਿਊ ਫਟਾਫਟ ਦੇ ਦੇਣਗੇ।
* ਫਿਲਮ ਦੇ ਬਾਰੇ ਪਹਿਲੀ ਪ੍ਰਤੀਕਿਰਿਆ ਕੀ ਸੀ?
- ਬਚਪਨ ਵਿੱਚ ਅਸੀਂ ਸ਼ਾਹਰੁਖ ਖਾਨ ਸਰ ਨੂੰ ਦੇਖ ਕੇ ਵੱਡੇ ਹੋਏ ਹਾਂ ਤਾਂ ਉਹ ਫਿਲਮਾਂ ਅਲੱਗ ਕਿਸਮ ਦੀਆਂ ਸਨ। ਅਸੀਂ ਕਹਿੰਦੇ ਹਾਂ ਕਿ ‘ਦਿਲ ਵਾਲੀ ਦੁਲਹਨੀਆਂ ਲੇ ਜਾਏਂਗੇ’ ਵਿੱਚ ਰਾਜ ਨੂੰ ਸਿਮਰਨ ਮਿਲ ਗਈ, ਪਰ ਉਸ ਦੇ ਬਾਅਦ ਕੀ ਹੋਇਆ? ਉਸਦੇ ਬਾਰੇ ਕੋਈ ਗੱਲ ਨਹੀਂ ਕਰਦਾ। ਜਦ ਤੁਹਾਡੀਆਂ ਅੱਖਾਂ ਸਾਹਮਣੇ ਤੋਂ ਪਿਆਰ ਦਾ ਭੂਤ ਉਤਰ ਜਾਂਦਾ ਹੈ। ਸਾਹਮਣੇ ਵਾਲਾ ਇਨਸਾਨ ਸਮਝ ਜਾਂਦਾ ਹੈ ਕਿ ਉਸ ਨਾਲ ਕਿਵੇਂ ਡੀਲ ਕਰਨਾ ਹੈ? ਉਸ ਨਾਲ ਕਿਵੇਂ ਵਧਣਾ ਹੈ? ਸ਼ਕੁਨ ਨੇ ਅਸਲ ਜ਼ਿੰਦਗੀ ਵਿੱਚ ਰਿਲੇਸ਼ਨਸ਼ਿਪ ਦੀਆਂ ਇਨ੍ਹਾਂ ਹੀ ਗਹਿਰਾਈਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
* ਰਣਵੀਰ ਅਤੇ ਦੀਪਿਕਾ ਨਾਲ ਇੰਟੈਂਸ ਕਿਰਦਾਰ ਨਿਭਾਉਣ ਦੀਆਂ ਕਿੰਨੀਆਂ ਗਹਿਰਾਈਆਂ ਸਮਝ ਆਈਆਂ?
-ਮੇਰੀ ਖੁਸ਼ਕਿਸਮਤੀ ਹੈ ਕਿ ਦੋਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਰਣਵੀਰ ਕਾਫੀ ਊਰਜਾਵਾਨ ਅਤੇ ਹਸਮੁਖ ਹਨ, ਪਰ ਜਦ ਕੰਮ ਦੀ ਵਾਰੀ ਆਉਂਦੀ ਹੈ ਤਾਂ ਸਿਰਫ ਆਪਣੇ ਕੰਮ ਉੱਤੇ ਧਿਆਨ ਦਿੰਦੇ ਹਨ। ਉਨ੍ਹਾਂ ਤੋਂ ਕੰਮ ਦੀ ਗਹਿਰਾਈ ਨੂੰ ਸਿੱਖਿਆ ਹੈ। ਇਹੀ ਗੱਲ ਦੀਪਿਕਾ ਵਿੱਚ ਹੈ। ਮੈਨੂੰ ਕਦੇ ਨਹੀਂ ਲੱਗਾ ਕਿ ਇਸ ਪੀੜ੍ਹੀ ਦੇ ਦੋ ਸਭ ਤੋਂ ਵੱਡੇ ਸਿਤਾਰਿਆਂ ਦੇ ਨਾਲ ਕੰਮ ਕਰ ਰਿਹਾ ਹਾਂ।
* ਇੰਟੈਂਸ ਕਿਰਦਾਰ ਕਿੰਨੇ ਜ਼ਰੂਰੀ ਹੁੰਦੇ ਹਨ?
- ਕਲਾਕਾਰਾਂ ਦਾ ਕੰਮ ਕਹਾਣੀ ਨੂੰ ਦੱਸਣਾ ਹੈ। ਕਦੇ ਹੱਸ ਕੇ, ਕਦੇ ਰੁਆ ਕੇ ਦੱਸਣਗੇ। ਇਹ ਨਹੀਂ ਕਿ ਇੰਟੈਸ ਕਿਰਦਾਰਾਂ ਵਿੱਚ ਕਲਾਕਾਰ ਦੀ ਪ੍ਰਫਾਰਮੈਂਸ ਦਿਸਦੀ ਹੈ। ਚਾਰਲੀ ਚੈਂਪਲਿਨ ਨੇ ਹਾਸੇ ਮਜ਼ਾਕ ਵਿੱਚ ਕਾਫੀ ਚੀਜ਼ਾਂ ਆਪਣੇ ਸਮੇਂ ਵਿੱਚ ਕਹਿ ਦਿੱਤੀਆਂ। ਇਹ ਕਰਾਫਟ ਯਾਨੀ ਕਲਾ ਹੈ। ਕਰਾਫਟ ਛੋਟੀਆਂ ਚੀਜ਼ਾਂ ਵਿੱਚ ਵੀ ਹੋ ਸਕਦਾ ਹੈ, ਵੱਡੀਆਂ ਵਿੱਚ ਵੀ।
* ਪਿਆਰ ਵਿੱਚ ਕਿੰਨੀਆਂ ਗਹਿਰਾਈਆਂ ਹੋਣੀਆਂ ਚਾਹੀਦੀਆਂ ਹਨ?
- ਗਹਿਰਾਈਆਂ ਸਿਰਫ ਪਿਆਰ ਵਿੱਚ ਨਹੀਂ ਹਰ ਰਿਸ਼ਤੇ ਦੀ ਹੋਣੀ ਚਾਹੀਦੀ ਹੈ। ਪਹਿਲਾਂ ਇੱਕ ਪਿਓ-ਪੁੱਤ, ਪਤੀ ਪਤਨੀ ਜਾਂ ਪ੍ਰੇਮੀ ਪ੍ਰੇਮਿਕਾ ਦੇ ਰਿਸ਼ਤੇ ਵਿੱਚ ਗਹਿਰਾਈਆਂ ਹੁੰਦੀਆਂ ਸਨ, ਉਹ ਘੱਟ ਹੋ ਚੁੱਕੀਆਂ ਹਨ ਕਿਉਂਕਿ ਅੱਜ ਬਹੁਤ ਸਾਰੇ ਡਿਸਟ੍ਰੈਕਸ਼ਨ ਹਨ। ਮੇਰਾ ਮੰਨਣਾ ਹੈ ਕਿ ਹਰ ਰਿਸ਼ਤੇ ਵਿੱਚ ਅੰਡਸਸਟੈਂਡਿੰਗ ਅਤੇ ਸੱਚਾਈ ਹੋਣੀ ਚਾਹੀਦੀ ਹੈ।
* ਬਾਲੀਵੁੱਡ ਦੀਆਂ ਗਹਿਰਾਈਆਂ ਨੂੰ ਸਮਝ ਸਕੇ?
-ਜ਼ਿੰਦਗੀ ਵਿੱਚ ਕੋਈ ਵੀ ਕੰਮ ਤੁਸੀਂ ਕਰੋਗੇ ਤਾਂ ਉਸ ਦੀਆਂ ਗਹਿਰਾਈਆਂ ਵਿੱਚ ਉਤਰਨਾ ਬਹੁਤ ਜ਼ਰੂਰੀ ਹੈ। ਜਦ ਮੈਂ ਸੀ ਏ (ਚਾਰਟਰਡ ਅਕਾਊਂਟੈਂਟ) ਦੀ ਪੜ੍ਹਾਈ ਕਰ ਰਿਹਾ ਸੀ ਤਾਂ ਲੱਗਦਾ ਸੀ ਕਿ ਉਸ ਦੀਆਂ ਗਹਿਰਾਈਆਂ ਬਹੁਤ ਹਨ। ਕਿਵੇਂ ਖਤਮ ਕਰਾਂਗਾ। ਇੰਨੀ ਸਾਰੀਆਂ ਕਿਤਾਬਾਂ। ਕਿੱਥੇ ਮਿਲੇਗੀ ਨੌਕਰੀ? ਹਰ ਇੰਡਸਟਰੀ ਦਾ ਆਪਣਾ ਸੰਘਰਸ਼ ਹੁੰਦਾ ਹੈ। ਇਹ ਤੁਹਾਡੇ ਉੱਤੇ ਹੈ ਕਿ ਤੁਸੀਂ ਉਸ ਕੰਮ ਨੂੰ ਕਿੰਨੀ ਗੰਭੀਰਤਾ ਨਾਲ ਲੈਂਦੇ ਹੋ। ਮੇਰੇ ਲਈ ਇਹ ਮੇਰਾ ਪੈਸ਼ਨ ਹੈ ਤਾਂ ਮੈਂ ਬਾਲੀਵੁੱਡ ਨਹੀਂ ਕਹਾਂਗਾ, ਪਰ ਆਪਣੇ ਕੰਮ ਦੀਆਂ ਗਹਿਰਾਈਆਂ ਵਿੱਚ ਪੂਰਾ ਡੁੱਬਾ ਹੋਇਆ ਹਾਂ। ਅੱਜ ਚੀਜ਼ਾਂ ਬਦਲ ਰਹੀਆਂ ਹਨ। ਅਲੱਗ-ਅਲੱਗ ਭਾਸ਼ਾ ਦੀਆਂ ਫਿਲਮਾਂ ਲੋਕਾਂ ਤੱਕ ਪਹੁੰਚ ਰਹੀਆਂ ਹਨ। ਡਿਜੀਟਲ ਪਲੇਟਫਾਰਮ ਕਾਰਨ ਜਿਸ ਤਰ੍ਹਾਂ ਦੀਆਂ ਫਿਲਮਾਂ ਦੇਖਣ ਨੂੰ ਮਿਲਦੀਆਂ ਹਨ ਉਸ ਵਿੱਚ ਡੁੱਬਣਾ ਚਾਹਾਂਗਾ ਬਜਾਏ ਆਸਪਾਸ ਦੇ ਸ਼ੋਰ ਸ਼ਰਾਬੇ ਵਿੱਚ।

 
Have something to say? Post your comment