Welcome to Canadian Punjabi Post
Follow us on

17

May 2022
 
ਪੰਜਾਬ

ਫ਼ੋਟੋਗ੍ਰਾਫ਼ਰ ਨੂੰ ਬੰਦੀ ਬਣਾ ਕੇ ਹਜ਼ਾਰਾਂ ਦੀ ਨਕਦੀ ਅਤੇ ਸੋਨੇ ਦੀ ਮੁੰਦਰੀ ਲੁੱਟੀ

January 25, 2022 08:38 PM

ਜਲੰਧਰ ਛਾਉਣੀ, 25 ਜਨਵਰੀ (ਪੋਸਟ ਬਿਊਰੋ)- ਥਾਣਾ ਰਾਮਾ ਮੰਡੀ ਦੀ ਪੁਲਸ ਚੌਕੀ ਦਕੋਹਾ ਹੇਠਲੇ ਅਰਮਾਨ ਨਗਰ ਵਿਖੇ ਬੀਤੀ ਸ਼ਾਮ ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਲੁਟੇਰਿਆਂ ਨੇ ਇੱਕ ਫ਼ੋਟੋਗ੍ਰਾਫ਼ਰ ਦੀ ਦੁਕਾਨ ਉੱਤੇ ਬੈਠੇ ਹੋਏ ਦੁਕਾਨਦਾਰ ਨੂੰ ਬੰਦੀ ਬਣਾ ਕੇ ਉਸ ਦੀ ਸੋਨੇ ਦੀ ਮੁੰਦਰੀ ਅਤੇ ਨਕਦੀ ਲੁੱਟ ਲਈ। ਲੁੱਟਣ ਪਿੱਛੋਂ ਲੁਟੇਰੇ ਦੁਕਾਨਦਾਰ ਨੂੰ ਬੰਦੀ ਬਣਾ ਕੇ ਫ਼ਰਾਰ ਹੋ ਗਏ, ਜਿਸ ਉਪਰੰਤ ਦੁਕਾਨਦਾਰ ਨੇ ਰੌਲਾ ਪਾਇਆ ਤਾਂ ਨੇੜੇ ਸਥਿਤ ਇੱਕ ਦੁਕਾਨ ਵਿੱਚ ਬੈਠੀ ਮਹਿਲਾ ਨੇ ਉਸ ਦੀ ਮਦਦ ਕਰਦੇ ਹੋਏ ਉਸ ਨੂੰ ਖੋਲ੍ਹਿਆ।
ਪੀੜਤ ਸੁਨੀਲ ਕੁਮਾਰ ਪੁੱਤਰ ਓਮ ਪ੍ਰਕਾਸ਼ ਵਾਸੀ ਸੰਨੀ ਇਨਕਲੇਵ ਨੇ ਦੱਸਿਆ ਕਿ ਬੀਤੀ ਸ਼ਾਮ ਕਰੀਬ ਅੱਠ ਵਜੇ ਉਹ ਆਪਣੀ ਦੁਕਾਨ ਉੱਤੇਕੰਪਿਊਟਰ ਦਾ ਕੰਮ ਕਰ ਰਿਹਾ ਸੀ ਕਿ ਓਥੇ ਆਏ ਦੋ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਉਸ ਨੂੰ ਧਮਕਾਉਂਦੇ ਹੋਏ ਉਸ ਦੀ ਜੇਬ ਵਿੱਚੋਂ ਕਰੀਬ ਚਾਰ ਹਜ਼ਾਰ ਰੁਪਏ ਨਗਦ ਤੇ ਹੱਥ ਵਿੱਚ ਪਾਈ ਹੋਈ ਇੱਕ ਸੋਨੇ ਦੀ ਮੁੰਦਰੀ ਲੁੱਟ ਲਈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੀੜਤ ਨੇ ਦੱਸਿਆ ਕਿ ਉਹ ਲੁਟੇਰੇ ਇੱਕ ਦਿਨ ਪਹਿਲਾਂ ਵੀ ਮੇਰੀ ਦੁਕਾਨ ਵਿੱਚ ਬਹਾਨੇ ਨਾਲ ਆਏ ਸਨ, ਜਿਨ੍ਹਾਂ ਨੇ ਮੇਰੀ ਰੇਕੀ ਕੀਤੀ ਸੀ।

 
Have something to say? Post your comment