ਪੱਪੂ ਦੀ ਪਤਨੀ ਬੇਹੋਸ਼ ਹੋ ਗਈ...
ਡਾਕਟਰ ਨੇ ਚੈਕ ਕੀਤਾ ਤੇ ਬੋਲਿਆ, ‘‘ਇਹ ਤਾਂ ਮਰ ਗਈ।”
ਜਦੋਂ ਉਸ ਨੂੰ ਸਾੜਨ ਲੱਗੇ ਤਾਂ ਉਹ ਚਿਤਾ ਤੋਂ ਉਠ ਬੈਠੀ ਤੇ ਬੋਲੀ, ‘‘ਮੈਂ ਜ਼ਿੰਦਾ ਹਾਂ।”
ਪੱਪੂ, ‘‘ਚੁੱਪਚਾਪ ਲੇਟੀ ਰਹਿ, ਤੂੰ ਡਾਕਟਰ ਨਾਲੋਂ ਜ਼ਿਆਦਾ ਨਹੀਂ ਜਾਣਦੀ।”
********
ਲੜਕੀ ਪੀਜ਼ਾ ਖਾਂਦੇ ਹੋਏ ਰੋਮਾਂਟਿਕ ਅੰਦਾਜ਼ ਵਿੱਚ ਆਪਣੇ ਬੁਆਏ ਫਰੈਂਡ ਨੂੰ ਬੋਲੀ, ‘‘ਕੁਝ ਇਹੋ ਜਿਹਾ ਕਹੋ ਕਿ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗ ਪਵੇ?”
ਲੜਕਾ ਬੋਲਿਆ, ‘‘ਮੇਰੇ ਕੋਲ ਪੈਸੇ ਨਹੀਂ ਹਨ।”
*******
ਮੰਗਤਾ (ਪੱਪੂ ਨੂੰ), ‘‘ਮੈਨੂੰ ਖਾਣ ਨੂੰ ਕੁਝ ਮਿਲ ਸਕਦਾ ਹੈ?”
ਪੱਪੂ, ‘‘ਕੱਲ੍ਹ ਦੀ ਰੋਟੀ ਖਾ ਲਵੇਂਗਾ।”
ਮੰਗਤਾ, ‘‘ਹਾਂ ਜੀ।”
ਪੱਪੂ, ‘‘ਚੰਗਾ ਤਾਂ ਫਿਰ ਕੱਲ੍ਹ ਟਾਈਮ ਨਾਲ ਆ ਜਾਈਂ।”