Welcome to Canadian Punjabi Post
Follow us on

17

May 2022
 
ਭਾਰਤ

ਅਦਿਤੀ ਸਿੰਘ ਵੱਲੋਂ ਪ੍ਰਿਅੰਕਾ ਗਾਂਧੀ ਨੂੰ ਰਾਇਬਰੇਲੀ ਤੋਂ ਚੋਣ ਲੜਨ ਦੀ ਚੁਣੌਤੀ

January 25, 2022 01:24 AM

ਲਖਨਊ, 24 ਜਨਵਰੀ (ਪੋਸਟ ਬਿਊਰੋ)- ਭਾਜਪਾ ਵਿੱਚ ਸ਼ਾਮਲ ਹੋਈ ਕਾਂਗਰਸ ਦੀ ਸਾਬਕਾ ਵਿਧਾਇਕ ਅਦਿਤੀ ਸਿੰਘ ਨੇ ਕਾਂਗਰਸ ਜਨਰਲ ਸੈਕਟਰੀ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਰਾਇਬਰੇਲੀ ਤੋਂ ਉਸ ਦੇ ਖਿਲਾਫ ਚੋਣ ਲੜਨ ਦੀ ਚੁਣੌਤੀ ਦੇ ਦਿੱਤੀ ਹੈ। ਅਦਿਤੀ ਸਿੰਘ ਨੂੰ ਭਾਜਪਾ ਨੇ ਕਾਂਗਰਸ ਦੇ ਗੜ੍ਹ ਵਿੱਚ ਉਮੀਦਵਾਰ ਬਣਾਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਦਿਤੀ ਸਿੰਘ ਨੇ ਕਿਹਾ, ‘‘ਰਾਏਬਰੇਲੀ ਅੱਜ ਕਾਂਗਰਸ ਦਾ ਗੜ੍ਹ ਨਹੀਂ ਰਿਹਾ। ਪ੍ਰਿਅੰਕਾ ਆ ਸਕਦੀ ਹੈ ਤੇ ਚੋਣ ਲੜ ਸਕਦੀ ਹੈ। ਮੈਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਰਾਇਬਰੇਲੀ ਅਤੇ ਅਮੇਠੀ (ਰਾਹੁਲ ਗਾਂਧੀ ਦੇ ਪਹਿਲੇ ਚੋਣ ਖੇਤਰ) ਦੇ ਲੋਕਾਂ ਨੂੰ ਹਲਕਾ ਕਿਉਂ ਲਿਆ। ਰਾਇਬਰੇਲੀ ਅਤੇ ਅਮੇਠੀ ਦੇ ਲੋਕ ਹੋਰਾਂ ਦੇ ਮੁਕਾਬਲੇ ਜ਼ਿਆਦਾ ਮੁਆਫ ਕਰਨ ਵਾਲੇ ਹਨ। ਇਨ੍ਹਾਂ ਨੂੰ ਕਦੇ ਕਾਂਗਰਸ ਦਾ ਗੜ੍ਹ ਕਿਹਾ ਜਾਂਦਾ ਸੀ ਤੇ ਲੋਕਾਂ ਨੇ ਉਨ੍ਹਾਂ ਨੂੰ ਵੋਟ ਦਿੱਤੀ ਸੀ। ਕੁਝ ਵੀ ਹੋਵੇ, ਕਾਂਗਰਸ ਦੇ ਲੋਕ ਰਾਇਬਰੇਲੀ ਤੇ ਅਮੇਠੀ ਦੇ ਲੋਕਾਂ ਦੀ ਪ੍ਰਵਾਹ ਨਹੀਂ ਕਰਦੇ।'' ਅਦਿਤੀ ਸਿੰਘ ਨੇ ਕਿਹਾ, ‘ਉਨ੍ਹਾਂ ਲਈ ਰਾਇਬਰੇਲੀ ਜਾਂ ਅਮੇਠੀ ਵਿੱਚ ਵੋਟ ਮੰਗਣ ਆਉਣਾ ਵਾਕਈ ਸ਼ਰਮਨਾਕ ਹੋਵੇਗਾ, ਕਿਉਂਕਿ ਜਦੋਂ ਹੀ ਚੋਣਾਂ ਖਤਮ ਹੁੰਦੀਆਂ ਹਨ, ਕਾਂਗਰਸੀ ਨੇਤਾ ਕਦੇ ਵੀ ਉਨ੍ਹਾਂ ਲੋਕਾਂ ਦੀ ਖਬਰ ਸਾਰ ਨਹੀਂ ਲੈਂਦੇ ਜਿਨ੍ਹਾਂ ਨੇ ਸਾਰੀਆਂ ਰੁਕਾਵਟਾਂ ਦੇ ਖਿਲਾਫ ਉਨ੍ਹਾਂ ਨੂੰ ਵੋਟ ਦਿੱਤੀ।’ਉਨ੍ਹਾਂ ਨੇ ਅੱਗੇ ਕਿਹਾ, ‘ਰਾਇਬਰੇਲੀ ਮੇਰਾ ਪਰਵਾਰ ਹੈ, ਪ੍ਰੰਤੂ ਕਾਂਗਰਸ ਨੇ ਆਪਣੇ ਲੋਕਾਂ ਲਈ ਕਦੇ ਕੰਮ ਨਹੀਂ ਕੀਤਾ। ਮੇਰੇ ਪਿਤਾ (ਅਖਿਲੇਸ਼ ਸਿੰਘ) ਦੇ ਦਿਹਾਂਤ ਪਿੱਛੋਂ ਇੱਥੋਂ ਦੇ ਲੋਕਾਂ ਨੇ ਮੇਰਾ ਸਮਰਥਨ ਕੀਤਾ।'' ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਸੀਟ ਉੱਤੇ ਪਹਿਲੀ ਵਾਰ ਕਮਲ ਖਿੜੇਗਾ ਅਤੇ ਉਨ੍ਹਾਂ ਨੂੰ ਭਾਜਪਾ ਉਮੀਦਵਾਰ ਬਣਨ ਉੱਤੇ ਮਾਣ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ