Welcome to Canadian Punjabi Post
Follow us on

17

May 2022
 
ਭਾਰਤ

ਯੂ ਪੀ ਦੀ ਸਾਬਕਾ ਮਹਿਲਾ ਬਾਲ ਵਿਕਾਸ ਮੰਤਰੀ ਨੇ ਆਪਣੇ ਪਤੀ ਉੱਤੇ ਮਾਰਕੁਟਾਈ ਦੇ ਦੋਸ਼ ਲਾਏ

January 25, 2022 01:23 AM

ਲਖਨਊ, 24 ਜਨਵਰੀ (ਪੋਸਟ ਬਿਊਰੋ)- ਯੋਗੀ ਸਰਕਾਰ ਵਿੱਚ ਮੰਤਰੀ ਰਹੀ ਸਵਾਤੀ ਸਿੰਘ ਇੱਕ ਵਾਰ ਫਿਰ ਚਰਚਾ ਵਿੱਚ ਹੈ। ਇਸ ਵਾਰ ਇਸ ਦੀ ਵਜ੍ਹਾ ਇੱਕ ਵੀਡੀਓ ਰਿਕਾਰਡਿੰਗ ਹੈ। ਇਸ ਵਿੱਚ ਸਵਾਤੀ ਸਿੰਘ ਇੱਕ ਪੀੜਤ ਨਾਲ ਗੱਲ ਕਰ ਰਹੀ ਹੈ ਅਤੇ ਨਾਲ ਹੀ ਆਪਣਾ ਦਰਦ ਵੀ ਦੱਸ ਰਹੀ ਹੈ। ਇਸ ਗੱਲਬਾਤ ਵਿੱਚ ਸਵਾਤੀ ਆਪਣੇ ਪਤੀ ਦਇਆਸ਼ੰਕਰ ਸਿੰਘ ਉੱਤੇਮਾਰਕੁੱਟ ਅਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾ ਰਹੀ ਹੈ।
ਮਹਿਲਾ ਅਤੇ ਬਾਲ ਵਿਕਾਸ ਬਾਰੇ ਸਾਬਕਾ ਮੰਤਰੀ ਸਵਾਤੀ ਸਿੰਘ ਦੇ ਆਡੀਓ ਤੋਂ ਉਸ ਨੂੰ ਪਤੀ ਵਲੋਂ ਕੁੱਟ ਵਾਲੀ ਗੱਲ ਸਾਬਤ ਹੋ ਰਹੀ ਹੈ। ਇਸ ਵਾਇਰਲ ਵੀਡੀਓ ਵਿੱਚ ਦੋ ਗੱਲਾਂ ਸਾਫ ਹਨ ਕਿ ਇੱਕ ਤਾਂ ਉਨ੍ਹਾਂ ਦੇ ਪਤੀ ਕਿਸੇ ਅਵਸਥੀ ਦੇ ਮਕਾਨ ਉੱਤੇ ਜਬਰੀ ਕਬਜ਼ਾ ਕਰਦੇ ਹਨ, ਪੁਲਸ ਉਨ੍ਹਾਂ ਦੀ ਮਦਦ ਕਰਦੀ ਹੈ, ਪੀੜਤ ਦੀ ਸੁਣਵਾਈ ਨਹੀਂ ਹੁੰਦੀ ਅਤੇ ਦੂਸਰਾ ਸੱਚ ਇਹ ਹੈ ਕਿ ਖੁਦ ਮੰਤਰੀ ਆਪਣੇ ਪਤੀ ਦੇ ਹੱਥੋਂ ਮਜ਼ਬੂਰ ਹੈ, ਉਹ ਉਨ੍ਹਾਂ ਨਾਲ ਮਾਰਕੁੱਟ ਕਰਦੇ ਹਨ। ਆਡੀਓ ਵਿੱਚ ਸਵਾਤੀ ਕਹਿੰਦੀ ਹੈ ਕਿ ਉਨ੍ਹਾਂ ਦੇ ਪਤੀ ਦਇਆਸ਼ੰਕਰ ਸਿੰਘ ਉਨ੍ਹਾਂ ਨਾਲ ਮਾਰਕੁੱਟ ਕਰਦੇ ਹਨ। ਉਹ ਪਤੀ ਤੋਂ ਕਿੰਨੀ ਡਰਦੀ ਹੈ, ਇਸ ਦਾ ਅੰਦਾਜ਼ਾ ਵੀ ਇਸ ਵੀਡੀਓ ਤੋਂ ਲੱਗ ਜਾਂਦਾ ਹੈ ਕਿ ਸਵਾਤੀ ਕਹਿੰਦੀ ਹੈ ਕਿ ਸਾਡੀ-ਤੁਹਾਡੀ ਗੱਲਬਾਤ ਦਾ ਪਤਾ ਦਇਆਸ਼ੰਕਰ ਸਿੰਘ ਨੂੰ ਨਹੀਂ ਲੱਗਣਾ ਚਾਹੀਦਾ। ਉਨ੍ਹਾਂ ਨੂੰ ਪਤਾ ਲੱਗੇਗਾ ਤਾਂ ਕੀ ਹੋਵੇਗਾ, ਤੁਸੀਂ ਸਮਝ ਸਕਦੇ ਹੋ। ਸਾਬਕਾ ਮੰਤਰੀ ਸਵਾਤੀ ਸਿੰਘ ਪੀੜਤ ਨੂੰ ਇਨਸਾਫ ਦਿਵਾਉਣ ਦੀ ਗੱਲ ਵੀ ਕਹਿ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਸਵਾਤੀ ਦੇ ਮੰਤਰੀ ਬਣਨ ਤੋਂ ਪਹਿਲਾਂ ਹੀ ਦੋਵਾਂ ਜਣਿਆਂ ਦੇ ਆਪਣੀ ਰਿਸ਼ਤੇ ਖਰਾਬ ਸਨ। ਦਇਆਸ਼ੰਕਰ ਦੇ ਇੱਕ ਨਜ਼ਦੀਕੀ ਦੱਸਦੇ ਹਨ ਕਿ ਸਾਲ 2008 ਵਿੱਚ ਸਵਾਤੀ ਨੇ ਪਤੀ ਖਿਲਾਫ ਮਾਰਕੁੱਟ ਦਾ ਕੇਸ ਦਰਜ ਕਰਵਾਇਆ ਸੀ, ਪਰ ਦੋਵਾਂ ਨੇ ਝਗੜੇ ਨੂੰ ਜਨਤਾ ਸਾਹਮਣੇ ਨਹੀਂ ਆਉਣ ਦਿੱਤਾ। ਇਸ ਤੋਂ ਪਹਿਲਾਂ ਸਵਾਤੀ ਸਿੰਘ ਉੱਤੇ ਭਰਜਾਈ ਦੇ ਨਾਲ ਮਾਰਕੁੱਟ ਕਰਨ, ਬਿਨਾਂ ਤਲਾਕ ਲਏ ਭਰਾ ਦਾ ਦੂਸਰਾ ਵਿਆਹ ਕਰਾਉਣ ਅਤੇ ਭਰਜਾਈ ਨੂੰ ਘਰੋਂ ਕੱਢਣ ਦਾ ਦੋਸ਼ ਸੀ। ਸਵਾਤੀ ਖਿਲਾਫ ਮੁਕੱਦਮਾ ਉਨ੍ਹਾਂ ਦੇ ਆਪਣੇ ਸੱਕੇ ਭਰਾ ਦੀ ਪਤਨੀ ਆਸ਼ਾ ਸਿੰਘ ਨੇ ਦਰਜ ਕਰਾਇਆ ਸੀ। ਇਹ ਮਾਮਲਾ ਕਰੀਬ 11 ਸਾਲ ਪੁਰਾਣਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ