Welcome to Canadian Punjabi Post
Follow us on

17

May 2022
 
ਪੰਜਾਬ

ਗੁਰਦੁਆਰਾ ਸਾਹਿਬ ਦੀ ਗੋਲਕ ਤੋਂ ਪੈਸੇ ਚੋਰੀ ਕਰਨ ਵਾਲਾ ਕਾਬੂ

January 25, 2022 01:20 AM

ਭਿੰਡੀ ਸੈਦਾਂ, 24 ਜਨਵਰੀ (ਪੋਸਟ ਬਿਊਰੋ)- ਥਾਣਾ ਭਿੰਡੀ ਸੈਦਾਂ ਹੇਠ ਪਿੰਡ ਭਿੰਡੀ ਔਲਖ ਕਲਾਂ ਦੇ ਗੁਰਦੁਆਰਾ ਸਾਹਿਬ ਦੀ ਗੋਲਕ ਵਿੱਚੋਂ ਇੱਕ ਵਿਅਕਤੀ ਵੱਲੋਂ ਪੈਸੇ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਬਾਰੇ ਥਾਣਾ ਭਿੰਡੀ ਸੈਦਾਂ ਦੇ ਮੁੱਖ ਅਫ਼ਸਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਜਰਨੈਲ ਸਿੰਘ ਨੇ ਕਿਹਾ ਕਿ ਕੱਲ੍ਹ ਸ਼ਾਮ ਜਦ ਉਹ ਗੁਰਦੁਆਰਾ ਸਾਹਿਬ ਵਿਖੇ ਰਹਿਰਾਸ ਸਾਹਿਬ ਦਾ ਪਾਠ ਕਰਨ ਆਇਆ ਤਾਂ ਮੇਨ ਦਰਵਾਜ਼ੇ ਦਾ ਜਿੰਦਰਾ ਟੁੱਟਿਆ ਹੋਇਆ ਸੀ। ਅੰਦਰ ਜਾ ਕੇ ਦੇਖਣ ਉੱਤੇ ਪਤਾ ਲੱਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖੀ ਗੋਲਕ ਦਾ ਜਿੰਦਰਾ ਵੀ ਟੁੱਟਾ ਹੋਇਆ ਸੀ ਤੇ ਉਸ ਵਿੱਚੋਂ ਕਰੀਬ 4000 ਰੁਪਏ ਚੋਰੀ ਕੀਤੇਗਏ ਹਨ। ਇਸ ਦੀ ਪੁਲਸ ਨੇ ਜਾਂਚ ਕੀਤੀ ਤਾਂ ਸਰਪੰਚ ਜਗਦੀਸ਼ ਸਿੰਘ, ਜਿਸ ਦਾ ਘਰ ਬਿਲਕੁੱਲ ਗੁਰਦੁਆਰਾ ਸਾਹਿਬ ਦੇ ਗੁਆਂਢਹੈ, ਨੇ ਦੱਸਿਆ ਕਿ ਸ਼ਾਮ ਨੂੰ ਜਦ ਉਹ ਗੁਰਦੁਆਰਾ ਸਾਹਿਬ ਦੇ ਅੱਗੋਂ ਲੰਘ ਰਿਹਾ ਸੀ ਤਾਂ ਗੁਰਸਾਹਿਬ ਸਿੰਘ ਪੁੱਤਰ ਜੰਗ ਸਿੰਘ ਵਾਸੀ ਭਿੰਡੀ ਔਲਖ ਗੁਰਦੁਆਰਾ ਸਾਹਿਬ ਦੇ ਅੰਦਰੋਂ ਹੱਥ ਵਿੱਚ ਪੈਸੇ ਲੈ ਕੇ ਆ ਰਿਹਾ ਹੈ। ਪੁਲਸ ਨੇ ਗੁਰਸਾਹਿਬ ਸਿੰਘ ਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਚੋਰੀ ਦਾ ਜ਼ੁਰਮ ਮੰਨ ਲਿਆ। ਉਸ ਨੂੰ ਅਦਾਲਤਪੇਸ਼ ਕਰ ਕੇ ਦੋ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਇਸ ਮਾਮਲੇ ਸਬੰਧੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਮੁਲਜ਼ਮ ਗੁਰਸਾਹਿਬ ਸਿੰਘ ਆਪਣੇ ਕਿਸੇ ਸਾਥੀ ਗਣੇ ਦਾ ਨਾਂ ਲੈ ਕੇ ਦੱਸਦਾ ਹੈ ਕਿ ਗਣੇ ਨੇ ਉਸ ਨੂੰ ਇੱਕ ਲੱਖ ਰੁਪਏ ਦਾ ਲਾਲਚ ਦੇ ਕੇ ਗੁਰੂ ਗ੍ਰੰਥ ਸਾਹਿਬਦੀ ਬੇਅਦਬੀ ਕਰਨ ਨੂੰ ਕਿਹਾ ਸੀ।

 
Have something to say? Post your comment