Welcome to Canadian Punjabi Post
Follow us on

27

June 2022
ਬ੍ਰੈਕਿੰਗ ਖ਼ਬਰਾਂ :
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀਭਾਰਤ ਦੀਆਂ ਉੱਪ ਚੋਣਾਂ: ਭਾਜਪਾ ਨੇ ਆਜ਼ਮਗੜ੍ਹ ਅਤੇ ਰਾਮਪੁਰ ਲੋਕਸਭਾ ਸੀਟਾਂ ਸਮਾਜਵਾਦੀ ਪਾਰਟੀ ਤੋਂ ਖੋਹੀਆਂਸਿੱਧੂ ਮੂਸੇਵਾਲਾ ਦਾ ਐੱਸ ਵਾਈ ਐੱਲ ਗੀਤ ਪਾਬੰਦੀ ਲੱਗਣ ਦੇ ਕਾਰਨ ਯੂਟਿਊਬ ਨੇ ਹਟਾਇਆਅਗਨੀਪਥ ਯੋਜਨਾ: ਗਵਰਨਰ ਸੱਤਿਆਪਾਲ ਮਲਿਕ ਨੇ ‘ਜਵਾਨਾਂ ਦੀਆਂ ਉਮੀਦਾਂ ਨਾਲ ਧੋਖਾ’ ਕਿਹਾਹੈਰਾਨੀ ਵਾਲਾ ਖੁਲਾਸਾ: ਪ੍ਰਿੰਸ ਚਾਰਲਸ ਨੇ ਕਤਰ ਦੇ ਸ਼ੇਖ ਤੋਂ ਨੋਟਾਂ ਦੇ ਭਰੇ ਬੈਗ ਪ੍ਰਵਾਨ ਕੀਤੇਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ
ਪੰਜਾਬ

ਨਫ਼ਰਤੀ ਭਾਸ਼ਨ ਦਾ ਮਾਮਲਾ: ਨਵਜੋਤ ਸਿੱਧੂ ਦੇ ਸਲਾਹਕਾਰ ਤੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਦੇ ਖ਼ਿਲਾਫ਼ ਕੇਸ ਦਰਜ

January 25, 2022 01:04 AM

ਮਲੇਰਕੋਟਲਾ, 24 ਜਨਵਰੀ (ਪੋਸਟ ਬਿਊਰੋ)- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪ੍ਰਮੁੱਖ ਸਲਾਹਕਾਰ ਤੇ ਪੰਜਾਬ ਪੁਲਸ ਦੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਦੇ ਖ਼ਿਲਾਫ਼ਨਫ਼ਰਤੀ ਭਾਸ਼ਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਨਾਲ ਮੁਸਤਫਾ ਦੀ ਮੰਤਰੀ ਪਤਨੀ ਰਜ਼ੀਆ ਲਈ ਵੀ ਮੁਸ਼ਕਲਾਂ ਵਧ ਸਕਦੀਆਂ ਹਨ।
ਵਰਨਣ ਯੋਗ ਹੈ ਕਿ ਪਰਸੋਂ ਰਾਤ ਨੂੰ ਮਲੇਰਕੋਟਲਾ ਦੇ ਸਰਹੰਦੀ ਗੇਟ ਨੇੜੇ ਮੁਹੰਮਦ ਮੁਸਤਫ਼ਾ ਨੇ ਆਪਣੀ ਪਤਨੀ ਬੀਬੀ ਰਜ਼ੀਆ ਸੁਲਤਾਨਾ ਦੇ ਹੱਕ ਵਿੱਚ ਕੀਤੀ ਚੋਣ ਮੀਟਿੰਗ ਦੌਰਾਨ ਇੱਕ ਭੜਕਾਊ ਭਾਸ਼ਨ ਦਿੱਤਾ ਸੀ ਅਤੇ ਇਸ ਭਾਸ਼ਣ ਦੇ ਕਾਰਨ ਭਾਜਪਾ ਅਤੇ ਕਈ ਹਿੰਦੂ ਜਥੇਬੰਦੀਆਂ ਵੱਲੋਂ ਚੋਣ ਕਮਿਸ਼ਨ ਨੂੰ ਕੀਤੀਆਂ ਸ਼ਿਕਾਇਤਾਂ ਪਿੱਛੋਂ ਮਲੇਰਕੋਟਲਾ ਪੁਲਸ ਨੇ ਮੁਹੰਮਦ ਮੁਸਤਫ਼ਾ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਥਾਣਾ ਸਿਟੀ-1 ਮਲੇਰਕੋਟਲਾ ਵਿਖੇ ਕੇਸ ਦਰਜ ਕਰਕੇ ਉਸ ਦੇ ਭਾਸ਼ਣ ਦੀ ਵਾਇਰਲ ਹੋਈ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮਲੇਰਕੋਟਲਾ ਦੇ ਮੁੱਖ ਅਫ਼ਸਰ ਇੰਸਪੈਕਟਰ ਹਰਜਿੰਦਰ ਸਿੰਘ ਦੇ ਬਿਆਨਾਂ ਉੱਤੇ ਦਰਜ ਕੀਤੇ ਗਏ ਕੇਸ ਵਿੱਚ ਭਾਵੇਂ ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਵਿੱਚ ਮੁਹੰਮਦ ਮੁਸਤਫ਼ਾ ਦੇ ਭਾਸ਼ਨ ਨੂੰ ਭੜਕਾਊ ਦੱਸ ਕੇ ਵੱਖ-ਵੱਖ ਫ਼ਿਰਕਿਆਂ ਦੇ ਲੋਕਾਂ ਵਿੱਚ ਨਫ਼ਰਤ ਪੈਦਾ ਕਰਨ ਤੇ ਮਾਹੌਲ ਖ਼ਰਾਬ ਹੋਣ ਦਾ ਸ਼ੱਕ ਪ੍ਰਗਟ ਕੀਤਾ ਗਿਆ ਹੈ, ਪਰ ਥਾਣਾ ਮੁੱਖੀ ਨੇ ਵਾਇਰਲ ਵੀਡੀਓ ਦੀ ਹਾਲੇ ਪੁਸ਼ਟੀ ਨਹੀਂ ਕੀਤੀ।
ਪਰਸੋਂ ਰਾਤ ਸਥਾਨਕ ਸਰਹੰਦੀ ਗੇਟ ਨੇੜੇ ਕਾਂਗਰਸੀ ਉਮੀਦਵਾਰ ਬੀਬੀ ਰਜ਼ੀਆ ਸੁਲਤਾਨਾ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਮੀਲ ਉਰ ਰਹਿਮਾਨ ਦੇ ਹੱਕ ਵਿੱਚ ਦੋ ਤਿੰਨ ਘਰਾਂ ਦੇ ਫਰਕਉੱਤੇ ਇੱਕੋ ਵੇਲੇ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਸਨ। ਬੀਬੀ ਰਜ਼ੀਆ ਸੁਲਤਾਨਾ ਦੇ ਹੱਕ ਵਿੱਚ ਮੀਟਿੰਗ ਦਾ ਪ੍ਰਬੰਧ ਕਾਂਗਰਸ ਦੇ ਨੌਜਵਾਨ ਕੌਂਸਲਰ ਨੌਸ਼ਾਦ ਅਨਵਰ ਨੇ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਮੀਟਿੰਗ ਦਾ ਪ੍ਰਬੰਧ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਕੌਂਸਲਰ ਮੁਹੰਮਦ ਅਕਬਰ ਨੇ ਕੀਤਾ ਸੀ। ਕੌਂਸਲਰ ਨੌਸ਼ਾਦ ਅਨਵਰ ਅਤੇ ਕੌਂਸਲਰ ਮੁਹੰਮਦ ਅਕਬਰ ਆਪੋ ਵਿੱਚ ਸੱਕੇ ਚਾਚਾ-ਭਤੀਜਾ ਹਨ। ਨੇੜੇ ਨੇੜੇ ਹੋ ਰਹੀਆਂ ਦੋਵੇਂ ਮੀਟਿੰਗਾਂ ਦੀ ਕਾਰਵਾਈ ਸ਼ੁਰੂ ਹੁੰਦੇ ਸਾਰ ਦੋਵੇਂ ਪਾਸਿਆਂ ਦੇ ਸਮਰਥਕਾਂ ਨੇ ਇੱਕ-ਦੂਜੇ ਖ਼ਿਲਾਫ਼ ਤਿੱਖੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਮਾਹੌਲ ਤਣਾਅਪੂਰਨ ਬਣ ਗਿਆ। ਭਾਰੀ ਪੁਲਸ ਨਾਲ ਓਥੇ ਪਹੁੰਚੇ ਡੀ ਐਸ ਪੀ ਮਲੇਰਕੋਟਲਾ ਪਵਨਜੀਤ ਚੌਧਰੀ ਨੇ ਦੋਵੇਂ ਬੈਠਕਾਂ ਬੰਦ ਕਰਵਾ ਦਿੱਤੀਆਂ, ਪਰ ਆਪਣੀ ਚੋਣ ਮੀਟਿੰਗ ਵਿੱਚ ਪਏ ਖਰੂਦ ਤੋਂ ਖਿਝ ਕੇ ਸਾਬਕਾ ਡੀ ਜੀ ਪੀ ਮੁਹੰਮਦ ਮੁਸਤਫ਼ਾ ਨੇ ਮਸਾਂ ਢਾਈ ਮਿੰਟ ਦਾ ਭਾਸ਼ਨ ਵਿੱਚ ਜਿੱਥੇ ਸਥਾਨਕ ਪੁਲਸ ਤੇ ਸਿਵਲ ਪ੍ਰਸ਼ਾਸਨ ਨੂੰ ਭਵਿੱਖ ਵਿੱਚ ਅਜਿਹੇ ਹਾਲਾਤ ਬਣਨ ਬਾਰੇ ਤਿੱਖੇ ਸ਼ਬਦਾਂ ਵਿੱਚ ਚਿਤਾਵਨੀ ਦਿੱਤੀ, ਉਥੇ ਉਨ੍ਹਾਂ ਵਿਰੋਧੀਆਂ ਨੂੰ ਵੀ ਸਖ਼ਤੀ ਨਾਲ ਵੰਗਾਰਿਆ।
ਮੁਹੰਮਦ ਮੁਸਤਫ਼ਾ ਨੇ ਆਪਣੇ ਛੋਟੇ ਜਿਹੇ ਭਾਸ਼ਨ ਵਿੱਚ ਕਿਹਾ, ‘ਮੈਂ ਕਾਨੂੰਨ ਕੇ ਹਿਸਾਬ ਸੇ ਚਲਨੇ ਵਾਲਾ ਇਨਸਾਨ ਹੂੰ, ਜਿਨਹੋਂ ਨੇ ਸ਼ੋਰ ਮਚਾਨੇ ਕੀ ਯੇਹ ਹਰਕਤ ਕੀ ਹੈ, ਅਗਰ ਇਨਹੋਂ ਨੇ ਦੁਬਾਰਾ ਕੋਸ਼ਿਸ਼ ਕੀ, ਮੈਂ ਖ਼ੁਦਾ ਕੀ ਕਸਮ ਖਾ ਕਰ ਕਹਿਤਾ ਹੂੰ, ਮੈਂ ਇਨਕਾ ਕੋਈ ਜਲਸਾ ਨਹੀਂ ਹੋਨੇ ਦੂੰਗਾ। ਮੈਂ ਕੌਮੀ ਫ਼ੌਜੀ ਹੂੰ, ਮੈਂ ਕੌਮੀ ਸਿਪਾਹੀ ਹੂੰ, ਮੈਂ ਆਰ ਐਸ ਐਸ ਕਾ ਏਜੰਟ ਨਹੀਂ ਹੂੰ, ਅਗਰ ਐਸੀ ਹਰਕਤ ਕੀ, ਖ਼ੁਦਾ ਕੀ ਕਸਮ, ਇਨਕੇ ਘਰ ਮੇਂ ਘੁਸ ਕਰ ਮਾਰੂੰਗਾ। ਮੈਂ ਵੋਟੋਂ ਕੇ ਲੀਏ ਨਹੀਂ ਲੜ ਰਹਾ, ਮੈਂ ਕੰਮ ਕੇ ਲੀਏ ਲੜ ਰਹਾ ਹੂੰ। ਮੈਂ ਜ਼ਿਲ੍ਹਾ ਪੁਲਸ ਔਰ ਸਿਵਲ ਪ੍ਰਸ਼ਾਸਨ ਕੋ ਬਤਾਨਾ ਚਾਹਤਾ ਹੂੰ, ਅਗਰ ਮੇਰੇ ਜਲਸੇ ਕੇ ਬਰਾਬਰ ਮੇਂ ‘ਇਨ ਫਿਤਨੋਂ’ ਕੋ ਇਜਾਜ਼ਤ ਦੀ ਗਈ ਤੋ ਅਜਿਹੇ ਹਾਲਾਤ ਪੈਦਾ ਕਰ ਦੂੰਗਾ, ਸੰਭਾਲਨਾ ਮੁਸ਼ਕਿਲ ਹੋ ਜਾਏਗਾ। ਮੇਰੀ ਕੌਮ, ਸਿੱਖ ਕੌਮ, ਦਲਿਤ ਕੌਮ ਔਰ ਅੱਛੇ ਹਿੰਦੂ ਭਾਈ ਮੇਰੇ ਸਾਥ ਹੈ। ਮੈਂ ਝਾੜੂ ਵਾਲੋਂ ਕੋ ਘਰ ਮੇਂ ਘੁਸ ਕਰ ਝਾੜੂ ਸੇ ਪੀਟੂੰਗਾ।’
ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਸਤਫ਼ਾ ਨੇ ਸਪੱਸ਼ਟ ਕੀਤਾ ਹੈ ਕਿ ਉਨ੍ਹਾਂ ਦੇ ਭਾਸ਼ਨ ਵਿੱਚੋਂ ‘ਇਨ ਫਿਤਨੋ’ ਨੂੰ ‘ਹਿੰਦੂਓਂ’ ਦੱਸ ਕੇ ਪੂਰੇ ਦੇਸ਼ਵਿੱਚ ਵਿਵਾਦ ਖੜਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਮੁਸਲਿਮ ਉਮੀਦਵਾਰਾਂ ਦੀਆਂ ਮੀਟਿੰਗਾਂ ਵਿੱਚ ਇਕੱਠੇ ਹੋਏ ਦੋਵੇਂ ਧਿਰਾਂ ਦੇ ਸਾਰੇ ਹਮਾਇਤੀ ਮੁਸਲਿਮ ਸਨ ਤੇ ਇਸ ਲਈ ਕਿਸੇ ਧਰਮ ਵਿਸ਼ੇਸ਼ ਖ਼ਿਲਾਫ਼ ਕਿਸੇ ਤਰ੍ਹਾਂ ਦੀ ਟਿੱਪਣੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਇਸ ਕੇਸ ਨੂੰ ਫ਼ਿਰਕੂ ਰੰਗਤ ਦੇਣ ਲਈ ਆਮ ਆਦਮੀ ਪਾਰਟੀ ਤੇ ਭਾਰਤੀ ਜਨਤਾ ਪਾਰਟੀ ਇਕੱਠੇ ਹੋ ਗਏ ਹਨ, ਪਰ ਮਲੇਰਕੋਟਲਾ ਦੇ ਲੋਕ ਸਭ ਕੁਝ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਮਲੇਰਕੋਟਲਾਂ ਦੇ ਆਪਸੀ ਭਾਈਚਾਰੇ ਤੇ ਫ਼ਿਰਕੂ ਸਦਭਾਵਨਾ ਭਰੇ ਮਾਹੌਲ ਨੂੰ ਖ਼ਰਾਬ ਕਰਨ ਦੀ ਕਿਸੇ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਖ਼ੁਦ ਨੂੰ ਵਤਨ ਦਾ ਸੱਚਾ ਸਿਪਾਹੀ ਦੱਸਦਿਆਂ ਕਿਹਾ ਕਿ ਹਿੰਦੁਸਤਾਨ ਦੀ ਸਰਕਾਰ ਵੱਲੋਂ ਉਨ੍ਹਾਂ ਨੂੰ ਸਭ ਤੋਂ ਵੱਧ ਬਹਾਦਰੀ ਮੈਡਲਾਂ ਨਾਲ ਸਨਮਾਨਿਆ ਗਿਆ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ, ਕੇਂਦਰ ਵੀ ਕਿਸਾਨ ਅੰਦੋਲਨ ਤੋਂ ਘਬਰਾਇਆ : ਰਾਜੇਵਾਲ ਜਨਤਾ ਬਜਟ ਪੇਸ਼ ਕਰਨ ਉਤੇ ਮੁੱਖ ਮੰਤਰੀ ਵੱਲੋਂ ਚੀਮਾ ਨੂੰ ਮੁਬਾਰਕਬਾਦ ਸ਼੍ਰੋਮਣੀ ਕਮੇਟੀ ਦੇ ਜਨਰਲ ਸੈਕਟਰੀ ਪੰਜੋਲੀ ਨੇ ਅਕਾਲੀ ਲੀਡਰਸਿ਼ਪ ਵਿੱਚ ਤਬਦੀਲੀ ਦੀ ਸੁਰ ਚੁੱਕੀ ਸੰਗਰੂਰ ਲੋਕ ਸਭਾ ਹਲਕੇ ਦੇ 9 ਵਿਧਾਨ ਸਭਾ ਹਲਕਿਆਂ ਅੰਦਰ ਇੰਜ ਰਿਹਾ ਨਤੀਜਾ ਇੱਕ ਮਾਨ ਨੇ ਸੰਗਰੂਰ ਲੋਕ ਸਭਾ ਸੀਟ ਛੱਡੀ, ਦੂਸਰੇ ਮਾਨ ਨੇ ਜਿੱਤੀ ਟ੍ਰੇਂਡ ਪਾਇਲਟਾਂ ਦੀ ਕਮੀ: ਏਅਰ ਇੰਡੀਆ ਰਿਟਾਇਰਡ ਪਾਇਲਟਾਂ ਨੂੰ ਕਮਾਂਡਰ ਨਿਯੁਕਤ ਕਰੇਗੀ ਕੁੰਵਰ ਵਿਜੇ ਪ੍ਰਤਾਪ ਨੇ ਅੰਮ੍ਰਿਤਸਰ ਸਰਕਟ ਹਾਊਸ ਨੂੰ ਠੇਕੇ ਉਤੇ ਦੇਣ ਦਾ ਮੁੱਦਾ ਚੁੱਕਿਆ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਅਲਾਟੀ ਨੂੰ ਸਾਢੇ 10 ਲੱਖ ਦੇਣ ਦੇ ਹੁਕਮ ਹਾਈ ਕੋਰਟ ਨੇ ਪੁੱਛਿਆ: ਪੈਦਾ ਹੋਣ ਤੋਂ ਪਹਿਲਾਂ ਕਿਸੇ ਬੱਚੇ ਨੂੰ ਗੋਦ ਕਿਵੇਂ ਦਿੱਤਾ ਜਾ ਸਕਦੈ ਕੁੜੀ ਨੂੰ ਨੌਕਰੀ ਤੇ ਭਰਾ ਨੂੰ ਕੈਨੇਡਾ ਭੇਜਣ ਬਹਾਨੇ 25 ਲੱਖ ਦੀ ਠੱਗੀ