Welcome to Canadian Punjabi Post
Follow us on

17

May 2022
 
ਪੰਜਾਬ

ਰਾਘਵ ਚੱਢਾ ਨੇ ਕਿਹਾ: ਕੇਜਰੀਵਾਲ ਦੇ ਘਰ ਈ ਡੀ ਦਾ ਛਾਪਾ ਪਿਆ ਤਾਂ 10 ਮਫਲਰ ਮਿਲੇ ਸੀ

January 21, 2022 12:50 AM

ਚੰਡੀਗ਼ੜ੍ਹ, 20 ਜਨਵਰੀ (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਰਾਘਵ ਚੱਢਾ ਨੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਛਾਪੇ ਵਿੱਚ ਕਰੋੜਾਂ ਰੁਪਏ ਮਿਲਣ ਉੱਤੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਉੱਤੇ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਅਸੀਂ ਪਹਿਲਾਂ ਹੀ ਕਿਹਾ ਸੀ ਕਿ ਮੁੱਖ ਮੰਤਰੀ ਚੰਨੀ ਦੀ ਆਪਣੇ ਖੇਤਰ ਵਿੱਚ ਰੇਤ ਮਾਫੀਆ ਨੂੰ ਸਰਪ੍ਰਸਤੀ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਹੋਣ ਦਾ ਦਿਖਾਵਾ ਕਰਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਸਦਾ ਜਵਾਬ ਦੇਣ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਕੋਲ ਇਹ ਸਾਰੇ ਪੈਸੇ ਕਿਥੋਂ ਆਏ?
ਰਾਘਵ ਚੱਢਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਉੱਤੇਈ ਡੀ ਨੇ ਛਾਪਾ ਮਾਰਿਆ ਸੀ ਤਾਂ ਈ ਡੀ ਟੀਮ ਨੂੰ ਉਨ੍ਹਾਂ ਦੇ ਘਰ ਤੋਂ 10 ਮਫਲਰ ਮਿਲੇ ਸੀ। ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵਿੱਚਇਹ ਹੀ ਫਰਕ ਹੈ। ਰਾਘਵ ਚੱਢਾ ਨੇ ਸਵਾਲ ਕੀਤਾ ਕਿ ਇਸ ਕੇਸ ਉੱਤੇਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਵਾਬ ਦੇਣ ਅਤੇ ਆਪਣਾ ਰੁਖ ਸਾਫ ਕਰਨ। ਉਨ੍ਹਾ ਕਿਹਾ ਕਿ ਅਜੇ ਈ ਡੀ ਦੀ ਰੇਡ ਖਤਮ ਨਹੀਂ ਹੋਈ, ਇਸ ਲਈ ਬਰਾਮਦ ਹੋਏ ਪੈਸੇ ਦੀ ਰਕਮ ਹੋਰ ਵਧੇਗੀ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾਂਉਨ੍ਹਾਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਚੋਣ ਹਲਕੇ ਚਮਕੌਰ ਸਾਹਿਬ ਵਿੱਚ ਨਾਜਾਇਜ਼ ਮਾਈਨਿੰਗ ਸਾਈਟ ਦਾ ਪਰਦਾਫਾਸ਼ ਕੀਤਾ ਅਤੇ ਕਿਹਾ ਸੀ ਕਿ ਇਸ ਇਲਾਕੇ ਵਿੱਚ ਰੇਤ ਮਾਫੀਆ ਖੁਦ ਚੰਨੀ ਦੀ ਸੁਰੱਖਿਆ ਵਿੱਚ ਚੱਲਦਾ ਹੈ। ਉਨ੍ਹਾਂ ਕਿਹਾ ਕਿ ਮੈਂ ਓਦੋਂ ਕਿਹਾ ਸੀ ਕਿ ਰੇਤ ਮਾਫੀਆ ਦਾ ਕਮਿਸ਼ਨ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਕੋਲ ਜਾਂਦਾ ਹੈ, ਪਰ ਓਦੋਂ ਚੰਨੀ ਨੇ ਸਾਨੂੰ ਬੁਰਾ-ਭਲਾ ਕਿਹਾ ਅਤੇ ਧਮਕੀ ਵੀ ਦਿੱਤੀ, ਪਰ ਸੱਚ ਲੋਕਾਂ ਦੇ ਸਾਹਮਣੇ ਆ ਗਿਆ ਹੈ।

 
Have something to say? Post your comment