Welcome to Canadian Punjabi Post
Follow us on

24

May 2022
ਬ੍ਰੈਕਿੰਗ ਖ਼ਬਰਾਂ :
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੀਆਂ ਬਰਾਂਚਾਂ ਦੀ ਅਚਨਚੇਤ ਚੈਕਿੰਗਉਂਟੇਰੀਓ ਚੋਣਾਂ - ਨੀਲੇ ਰੰਗ ਦੀ ਚੜ੍ਹਤ ਬਰਕਰਾਰਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ
 
ਟੋਰਾਂਟੋ/ਜੀਟੀਏ

ਸੰਯੁਕਤ ਸਮਾਜ ਮੋਰਚੇ ਦੇ ਸੁਪੋਰਟ ਗਰੁੱਪ ਦੀ ਹੋਈ ਜ਼ੂਮ-ਮੀਟਿੰਗ

January 21, 2022 12:08 AM

ਪ੍ਰਸਿੱਧ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ ਤੇ ਏਜੰਡੇ 'ਤੇ ਹੋਈਆਂ ਭਰਪੂਰ ਵਿਚਾਰਾਂ
ਬਰੈਂਪਟਨ, (ਡਾ. ਝੰਡ) -ਪੰਜਾਬ ਵਿਚ ਫ਼ਰਵਰੀ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਨਾ ਕੇਵਲ ਕੈਨੇਡਾ ਦੇ ਘਣੀ ਪੰਜਾਬੀ ਵਸੋਂ ਵਾਲੇ ਸ਼ਹਿਰਾਂ ਬਰੈਂਪਟਨ ਅਤੇ ਸਰੀ ਵਿਚ ਹੀ ਕਾਫ਼ੀ ਚਰਚਾ ਹੈ, ਸਗੋਂ ਇਹ ਇਸ ਸਮੇਂ ਸਾਰੇ ਉੱਤਰੀ ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈੈ। ਦਿੱਲੀ ਦੀਆਂ ਬਰੂਹਾਂ 'ਤੇ ਸਾਲ ਤੋਂ ਵਧੇਰੇ ਚੱਲੇ ਕਿਸਾਨ ਮੋਰਚੇ ਦੀ ਇਨ੍ਹਾਂ ਦੇਸ਼ਾਂ ਵਿਚਲੇ ਪਰਵਾਸੀਆਂ ਵੱਲੋਂ ਭਰਪੂਰ ਹਮਾਇਤ ਕੀਤੀ ਗਈ ਸੀ ਅਤੇ ਹੁਣ ਕਿਸਾਨਾਂ ਦੀਆਂ 22 ਜੱਥੇਬੰਦੀਆਂ ਜਿਨ੍ਹਾਂ ਦੀ ਗਿਣਤੀ ਹੁਣ ਵੱਧ ਕੇ 25 ਹੋ ਗਈ ਹੈ, ਵੱਲੋਂ ਬਣਾਏ ਗਏ ਬਣਾਏ ਗਏ 'ਸੰਯੁਕਤ ਸਮਾਜ ਮੋਰਚੇ' ਨੂੰ ਪਰਵਾਸੀਆਂ ਵੱਲੋਂ ਚੰਗਾ ਹੁੰਗਾਰਾ ਮਿਲ਼ ਰਿਹਾ ਹੈ।
ਇੱਥੇ ਇਹ ਵਰਨਣਯੋਗ ਹੈ ਕਿ ਕਿਸਾਨਾਂ ਵਿਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਐਲਾਨ ਕਰਨ ਦੇ ਬਾਵਜੂਦ ਵੀ ਅਜੇ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਜਿਨ੍ਹਾਂ ਵਿਚ ਐੱਮ.ਐੱਸ.ਪੀ. ਲਈ ਕਮੇਟੀ ਬਨਾਉਣਾ, ਅੰਦੋਲਨ ਦੌਰਾਨ ਕਿਸਾਨਾਂ ਉੱਪਰ ਦਰਜ ਕੀਤੇ ਗਏ ਝੂਠੇ ਕੇਸ ਵਾਪਸ ਲੈਣਾ, ਉੱਤਰ ਪ੍ਰਦੇਸ਼ ਵਿਚ ਲਖੀਮਪੁਰ ਖੀਰੀ ਘਟਨਾ ਦੇ ਦੋਸ਼ੀਆਂ ਨੂੰ ਉਚਿਤ ਸਜ਼ਾਵਾਂ ਦੇਣਾ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਨੂੰ ਮੰਤਰੀ-ਮੰਡਲ ਵਿੱਚੋਂ ਬਾਹਰ ਕੱਢਣਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹਨ।
ਸੰਯੁਕਤ ਸਮਾਜ ਮੋਰਚੇ ਦੀਂ ਹਮਾਇਤ ਕਰਨ ਲਈ ਗਠਿਤ ਕੀਤੇ ਗਏ ਸੁਪੋਰਟ ਗਰੁੱਪ ਦੀ ਲੰਘੇ ਸ਼ਨੀਵਾਰ ਜ਼ੂਮ ਮੀਟਿੰਗ ਹੋਈ ਜਿਸ ਵਿਚ 40 ਦੇ ਕਰੀਬ ਉੱਘੀਆਂ ਸ਼ਖਖਸੀਅਤਾਂ ਨੇ ਭਾਗ ਲਿਆ। ਗਰੁੱਪ ਦੇ ਟੋਰਾਂਟੋ ਖਿੱਤੇ ਦੇ ਕਨਵੀਨਰ ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਜ਼ੂਮ-ਮੀਟਿੰਗ ਵਿਚ ਸ਼ਾਮਲ ਵਿਅੱਕਤੀਆਂ ਦੀ ਜਾਣ-ਪਛਾਣ ਕਰਵਾਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੇ ਕਨਵੀਨਰ ਡਾ. ਇੰਦਰਜੀਨ ਸਿੰਘ ਮਾਨ ਨੂੰ ਮੀਟਿੰਗ ਦਾ ਏਜੰਡਾ ਪੇਸ਼ ਕਰਨ ਲਈ ਕਿਹਾ।
ਏਜੰਡੇ ਵਿਚ ਮੁੱਖ ਤੌਰ 'ਤੇ ਇਹ ਮੱਦਾਂ ਸ਼ਾਮਲ ਸਨ:
ਪੰਜਾਬੀ ਪਰਵਾਸੀਆਂ ਨੂੰ ਨਿੱਜੀ ਪੱਧਰ 'ਤੇ ਸੰਪਰਕ ਕੀਤਾ ਜਾਏ ਜਿਸ ਵਿਚ ਉੱਤਰੀ ਅਮਰੀਕਾ ਤੋਂ ਖ਼ਾਸ ਕਰਕੇ ਔਰਤਾਂ, ਯੂਥ ਅਤੇ ਦਲਿਤ ਸ਼ਾਮਲ ਹੋਣ।
ਗਰੁੱਪ ਨੂੰ ਉੱਤਰੀ ਅਮਰੀਕਾ ਤੋਂ ਅੱਗੇ ਯੌਰਪ, ਆਸਟ੍ਰੇਲੀਆ ਅਤੇ ਸੰਸਾਰ ਦੇ ਹੋਰ ਹਿੱਸਿਆਂ ਤੱਕ ਫੈਲਾਇਆ ਜਾਏ।
ਮੋਰਚੇ ਦੀ ਹਮਾਇਤ ਲਈ ਠੋਸ ਸੁਝਾਅ ਦੇਣ ਬਾਰੇ, ਜਿਨ੍ਹਾਂ ਵਿਚ ਪੰਜਾਬ ਨੂੰ ਫ਼ੋਨ ਕਾਲਾਂ ਕਰਨਾ ਪ੍ਰਮੁੱਖ ਸਨ।
ਐੱਕਸ ਸਰਵਿਸ ਮੈੱਨ ਸੰਸਥਾ ਦੇ ਆਗੂ ਸੇਵਾ-ਮੁਕਤ ਬ੍ਰਿਗੇਡੀਅਰ ਨਵਾਬ ਸਿੰਘ ਹੀਰ ਨੇ ਇਹ ਗਰੁੱਪ ਸਥਾਪਿਤ ਕੀਤੇ ਜਾਣ 'ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ ਅਤੇ ਹਾਜ਼ਰੀਨ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਕਿ 500 ਦੇ ਕਰੀਬ ਤਾਂ ਐੱਕਸ ਸਰਵਿਸ ਮੈਨ ਓਨਟਾਰੀਓ ਵਿਚ ਹੀ ਹਨ ਅਤੇ ਪੰਜਾਬ ਵਿਚ ਉਨ੍ਹਾਂ ਦੀ ਗਿਣਤੀ ਢਾਈ ਲੱਖ ਦੇ ਲੱਗਭੱਗ ਹੈ, ਜਦਕਿ 90,000 ਫ਼ੌਜੀ ਇਸ ਸਮੇਂ ਦੇਸ਼ ਦੀ ਰਾਖੀ ਦੀ ਡਿਊਟੀ ਨਿਭਾਅ ਰਹੇ ਹਨ। ਉਨ੍ਹਾਂ ਦੱਸਿਆ ਕਿ ਸੇਵਾ-ਮੁਕਤ ਫ਼ੌਜੀੇ ਬਿਨਾਂ ਸ਼ਰਤ ਮੋਰਚੇ ਦੀ ਹਮਾਇਤ 'ਤੇ ਆ ਗਏ ਹਨ ਅਤੇ ਇਨ੍ਹਾਂ ਵਿੱਚੋਂ ਕਈਆਂ ਨੂੰ ਟਿਕਟਾਂ ਦੇਣ ਦੀ ਸਲਾਹ ਵੀ ਸੰਯੁਕਤ ਸਮਾਜ ਮੋਰਚੇ ਨੂੰ ਦਿੱਤੀ ਗਈ ਹੈ। ਉਨ੍ਹਾਂ ਵੱਲੋਂ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਮੀਡੀਆਕਾਰ ਰਵਿੰਦਰ ਸਿੰਘ ਪੰਨੂ ਵੱਲੋਂ ਤਿਆਰ ਕੀਤੇ ਗਏ ਐਪ ਦੀ ਵਰਤੋਂ ਕਰਨ ਦੀ ਪੇਸ਼ਕਸ਼ ਦਿੱਤੀ ਗਈ ਹੈ।
ਅਮਰੀਕਾ ਤੋਂ ਧਰਮ ਸਿੰਘ ਗੁਰਾਇਆ ਨੇ ਸਾਰੇ ਪਰਵਾਸੀਆਂ ਨੂੰ ਪਹੁੰਚ ਕਰਨ ਦੀ ਵਕਾਲਤ ਕੀਤੀ। ਕਿਰਤਮੀਤ ਕੋਹਾੜ ਨੇ ਵਜ਼ਾਹਤ ਕੀਤੀ ਕਿ ਇਹ ਮੋਰਚਾ ਹੈ, ਰਾਜਸੀ ਪਾਰਟੀ ਨਹੀਂ ਹੈ। ਸੁਖਜੀਤ ਹੀਰ ਦਾ ਵਿਚਾਰ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਪ੍ਰਾਪਤੀਆਂ ਨੂੰ ਵੋਟਾਂ ਵਿਚ ਬਦਲਣ ਦੀ ਲੋੜ ਹੈ। ਰਜਿੰਦਰ ਸਿੰਘ ਦੂਹੜੇ ਨੇ ਕਿਹਾ ਕਿ ਪਰਵਾਸੀਆਂ ਨਾਲ ਪਹਿਲਾਂ ਤੋਂ ਧੋਖਾ ਹੀ ਹੁੰਦਾ ਆਇਆ ਰਿਹਾ ਹੈ ਅਤੇ ਹੁਣ ਸੁਹਿਰਦ ਧਿਰ ਨੂੰ ਮੌਕਾ ਦੇਣ ਦਾ ਸੁਨਹਿਰੀ ਮੌਕਾ ਹੈ ਜੋ ਉਨ੍ਹਾਂ ਦੀਆਂ ਮੁਸ਼ਕਲਾਂ ਹੱਲ ਕਰ ਸਕੇ। ਮਲਕੀਤ ਸਿੰਘ ਜਿੰਡੇਰ ਨੇ ਵਿਰੋਧੀ ਪ੍ਰਚਾਰ ਦਾ ਟਾਕਰਾ ਕਰਨ ਦੀ ਸਲਾਹ ਦਿੱਤੀ। ਅਵਤਾਰ ਸਿੰਘ ਬਰਾੜ ਨੇ ਪੰਜਾਬ ਦੇ ਪਿੰਡ-ਪਿੰਡ ਵਿਚ ਲੋਕਾਂ ਨਾਲ ਸੰਪਰਕ ਕਰਨ ਦਾ ਸੁਝਾਅ ਦਿੱਤਾ।
ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀਆਂ ਪ੍ਰਪਤੀਆਂ ਨੂੰ ਇਸ ਸੰਯੁਕਤ ਸਮਾਜ ਮੋਰਚੇ ਨਾਲ ਜੋੜਿਆ ਜਾਏ ਅਤੇ ਚੋਣਾਂ ਨਾ ਲੜਨ ਵਾਲੀਆਂ ਧਿਰਾਂ ਨਾਲ ਰਾਬਤਾ ਪੈਦਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸੰਯੁਕਤ ਸਮਾਜ ਮੋਰਚੇ ਦਾ ਏਜੰਡਾ ਕਾਫ਼ੀ ਹੱਦ ਤੀਕ ਸੰਯੁਕਤ ਕਿਸਾਨ ਮੋਰਚੇ ਦੇ ਵੇਲੇ ਤੋਂ ਹੀ ਬਣਿਆ ਹੋਇਆ ਹੈ। ਉਨ੍ਹਾ ਹੋਰ ਕਿਹਾ ਕਿ ਪ੍ਰਚਾਰ ਦੇ ਲਈ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਿਆ ਜਾਏ, ਅਖ਼ਬਾਰਾਂ ਵਿਚ ਇਸ ਦੇ ਬਾਰੇ ਲਿਖਿਆ ਜਾਏ ਅਤੇ ਆਧੁਨਿਕ ਤਕਨੀਕਾਂ ਵਰਤਦੇ ਹੋਏ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਏ ਵਿਚ ਪਾਈਆਂ ਜਾਣ।
ਅਖ਼ੀਰ ਵਿਚ ਡਾ. ਇੰਦਰਜੀਤ ਸਿੰਘ ਮਾਨ ਨੇ ਵੱਖ-ਵੱਖ ਬੁਲਾਰਿਆਂ ਵੱਲੋਂ ਦਿੱਤੇ ਗਏ ਸੁਝਾਵਾਂ 'ਤੇ ਵਿਚਾਰ ਕਰਕੇ ਮੋਰਚੇ ਦੇ ਏਜੰਡੇ ਵਿਚ ਸ਼ਾਮਲ ਕਰਨ ਦਾ ਭਰੋਸਾ ਦਿਵਾਇਆ। ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਸੱਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਸ ਗਰੁੱਪ ਦਾ ਘੇਰਾ ਦਿ-ਬਦਿਨ ਵੱਧਦਾ ਜਾ ਰਿਹਾ ਹੈ। ਗਰੁੱਪ ਨਾਲ ਸੰਪਰਕ ਕਰਨ ਅਤੇ ਹਰ ਕਿਸਮ ਦੀ ਜਾਣਕਾਰੀ ਲਈ ਡਾ. ਇੰਦਰਜੀਤ ਸਿੰਘ ਮਾਨ (604-725-5707), ਹਰਿੰਦਰਪਾਲ ਸਿੰਘ ਹੁੰਦਲ (647-818-6880), ਡਾ. ਕੰਵਲਜੀਤ ਕੌਰ ਢਿੱਲੋਂ (289-980-3255), ਨਿਰਮਲ ਸਿੰਘ ਢੀਂਡਸਾ (647-296-0106) ਅਤੇ ਪ੍ਰੋ. ਜਗੀਰ ਸਿੰਘ ਕਾਹਲੋਂ (647-533-8297) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

 
Have something to say? Post your comment