Welcome to Canadian Punjabi Post
Follow us on

17

May 2022
 
ਭਾਰਤ

26 ਜਨਵਰੀ ਨੂੰ ਦਿੱਲੀ ਦੇ ਇੰਡੀਆ ਗੇਟ ਤੇ ਲਾਲ ਕਿਲੇ ਉੱਤੇ ਖਾੜਕੂ ਹਮਲੇ ਦਾ ਸ਼ੱਕ

January 20, 2022 10:02 AM

ਨਵੀਂ ਦਿੱਲੀ, 19 ਜਨਵਰੀ, (ਪੋਸਟ ਬਿਊਰੋ)- ਇਸ ਵਾਰੀ26 ਜਨਵਰੀ ਗਣਤੰਤਰ ਦਿਵਸ ਮੌਕੇਦਿੱਲੀ ਵਿੱਚਖਾੜਕੂ ਹਮਲਾ ਹੋ ਸਕਦਾ ਹੈ। ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਗਣਤੰਤਰ ਦਿਵਸ ਮੌਕੇਖਾੜਕੂ ਹਮਲੇ ਦੀ ਸੰਭਾਵਨਾ ਦੀ ਜਾਣਕਾਰੀ ਦਿੱਤੀ ਹੈ, ਜਿਸ ਮੁਤਾਬਕ ਖਾੜਕੂ ਗਣਤੰਤਰ ਦਿਵਸ ਮੌਕੇ ਨੇਤਾਵਾਂ ਸਮੇਤ ਕੁਝ ਵੀ ਆਈ ਪੀਜ਼ ਨੂੰ ਨਿਸ਼ਾਨਾ ਬਣਾਉਣ ਦੀ ਕੋਸਿ਼ਸ਼ ਕਰ ਸਕਦੇ ਹਨ, ਜਿਸ ਦੇ ਸੰਕੇਤ ਮਿਲੇ ਹਨ।
ਮਿਲੀ ਜਾਣਕਾਰੀ ਅਨੁਸਾਰ ਆਈਬੀ ਦੇ ਇਨਪੁਟ ਮੁਤਾਬਕ ਪਾਬੰਦੀਸ਼ੁਦਾ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਇਸ ਵਾਰੀ ਗਣਤੰਤਰ ਦਿਵਸ ਉੱਤੇਖਾੜਕੂ ਹਮਲਾ ਕਰਾਉਣ ਦੀ ਤਿਆਰੀ ਵਿੱਚ ਹੈ। ਇਸ ਜਥੇਬੰਦੀ ਦੇ ਲੋਕ ਕਾਰ ਵਿੱਚ ਵਿਸਫੋਟਕ ਰੱਖ ਕੇ ਇੰਡੀਆ ਗੇਟ ਤੇ ਲਾਲ ਕਿਲ੍ਹੇ ਦੇ ਆਲੇ-ਦੁਆਲੇ ਹਮਲਾ ਕਰ ਸਕਦੇ ਹਨ। ਇਨਪੁੱਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਸਿੱਖਸ ਫਾਰ ਜਸਟਿਸ ਪਿਛਲੇ ਸਾਲ ਵਾਂਗ ਲਾਲ ਕਿਲੇ ਉੱਤੇ ਧਾਰਮਿਕ ਝੰਡਾ ਲਹਿਰਾਉਣ ਦੀ ਘਟਨਾ ਦੁਹਰਾ ਸਕਦਾ ਹੈ।ਇੰਟੈਲੀਜੈਂਸ ਬਿਊਰੋ ਦਾ ਦਾਅਵਾ ਹੈ ਕਿ ਖਾੜਕੂ ਸੰਗਠਨ ਪਾਕਿਸਤਾਨ ਵਿੱਚੋਂ ਭਾਰਤ ਵਿੱਚ ਵਿਸਫੋਟਕ ਲਿਆਏ ਹਨ।ਦਿੱਲੀ ਦੀ ਗਾਜ਼ੀਪੁਰ ਮੰਡੀ ਵਿੱਚ ਪਿਛਲੇ ਦਿਨੀਂ ਮਿਲਿਆ ਆਈਈ ਡੀ ਇਸ ਦਾ ਹਿੱਸਾ ਸੀ ਅਤੇਜਿਸ ਤਰ੍ਹਾਂ ਜੰਮੂ ਏਅਰਪੋਰਟ ਉੱਤੇ ਡਰੋਨ ਹਮਲਾ ਕੀਤਾ ਗਿਆ, ਉਸੇ ਤਰ੍ਹਾਂਖਾੜਕੂ ਡਰੋਨ ਨਾਲ ਹਮਲਾ ਕਰ ਸਕਦੇ ਹਨ ਅਤੇ ਡਰੋਨ ਵੱਲੋਂ ਪਰੇਡ ਦੇ ਰਸਤੇ ਜਾਂ ਇਸ ਦੇ ਪਿੱਛੇ ਹਮਲਾ ਕਰਨ ਲਈ ਕਿਹਾ ਜਾ ਰਿਹਾ ਹੈ।
ਇਸ ਦੌਰਾਨ ਦਿੱਲੀ ਪੁਲਿਸ ਨੇ 20 ਜਨਵਰੀ ਤੋਂ ਰਾਜਧਾਨੀ ਨੂੰ ਡਰੋਨ ਫਰੀ ਜ਼ੋਨ ਐਲਾਨ ਕੀਤਾ ਅਤੇ ਦਿੱਲੀ ਵਿੱਚ ਡਰੋਨ, ਪੈਰਾ ਗਲਾਈਡਰ, ਛੋਟੇ ਮਾਈਕ੍ਰੋ ਏਅਰਕ੍ਰਾਫਟ, ਏਅਰ ਬੈਲੂਨਦੀ ਪਾਬੰਦੀ ਹੋਵੇਗੀ।ਦਿੱਲੀ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਸਥਾਨਾ ਦੇ ਮੁਤਾਬਕ ਦਿੱਲੀਵਿੱਚ ਇਹ ਐਂਟੀ ਡਰੋਨ ਸਿਸਟਮ 15 ਫਰਵਰੀ ਤੱਕ ਲਾਗੂ ਰਹੇਗਾ ਅਤੇ ਇੰਡੀਆ ਗੇਟ ਅਤੇ ਭੀੜ-ਭੜੱਕੇ ਵਾਲੇ ਇਲਾਕਿਆਂਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।

 

 
Have something to say? Post your comment
ਹੋਰ ਭਾਰਤ ਖ਼ਬਰਾਂ