Welcome to Canadian Punjabi Post
Follow us on

17

May 2022
 
ਪੰਜਾਬ

ਰਾਘਵ ਚੱਢਾ ਨੇ ਅਦਾਲਤ ਵਿੱਚ ਸੌਰਵ ਜੈਨ ਦੇ ਖ਼ਿਲਾਫ਼ ਮਾਣਹਾਨੀ ਕੇਸ ਦਰਜ ਕਰਾਇਆ

January 20, 2022 10:01 AM

ਚੰਡੀਗੜ੍ਹ, 19 ਜਨਵਰੀ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਅਤੇ ਦਿੱਲੀਦੇ ਵਿਧਾਇਕ ਰਾਘਵ ਚੱਢਾ ਨੇ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿੱਚ ਪਟਿਆਲਾ ਦੇ ਸੌਰਵ ਜੈਨ ਦੇ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਕੇਸਦਾਇਰ ਕੀਤਾ ਹੈ। ਸੌਰਵ ਜੈਨ ਨੇ ਰਾਘਵ ਚੱਢਾ ਉੱਤੇ ਦੋਸ਼ ਲਾਏ ਸਨ।
ਅਦਾਲਤ ਨੂੰ ਪੇਸ਼ ਕੀਤੇ ਐਫੀਡੇਵਿਟ ਵਿੱਚ ਰਾਘਵ ਚੱਢਾ ਦੇ ਵਕੀਲ ਨੇ ਦੋਸ਼ ਲਾਇਆ ਕਿ ਸੌਰਵ ਜੈਨ ਨੇ ਆਪਣੇ ਰਾਜਨੀਤਿਕ ਉਦੇਸ਼ਾਂ ਦੀ ਪੂਰਤੀ ਲਈ ਆਮ ਆਦਮੀ ਪਾਰਟੀ ਦੇਆਗੂ ਰਾਘਵ ਚੱਢਾ ਦੀ ਬੇਦਾਗ਼ ਦਿੱਖ, ਸਨਮਾਨ ਅਤੇ ਸਦਭਾਵਨਾ ਨੂੰ ਮਿੱਟੀ ਵਿੱਚ ਰੋਲਣ ਲਈ ਸਾਜਿ਼ਸ਼ ਕੀਤੀ ਹੈ। ਅਦਾਲਤ ਨੇ ਇਸ ਦਾ ਪਤਾ ਲਾਉਣ ਲਈ ਸਬੂਤ ਵਜੋਂਪੇਸ਼ ਸਮੱਗਰੀ ਨੂੰ ਦੇਖਣ ਪਿੱਛੋਂ ਅਪਰਾਧਿਕ ਮਾਨਹਾਨੀ ਕੇਸ ਦਾ ਨੋਟਿਸ ਲਿਆ ਹੈ। ਅਜਿਹੇ ਕੇਸਵਿੱਚ ਸਜ਼ਾ ਹੋਵੇ ਤਾਂ ਦੋ ਸਾਲ ਤਕ ਕੈਦ ਹੋ ਸਕਦੀ ਹੈ। ਅਦਾਲਤ ਵਿਚ ਰਾਘਵ ਚੱਢਾ ਦੇ ਵਕੀਲ ਨੇ ਕਿਹਾ ਕਿ ਸੌਰਵ ਜੈਨ ਨੇ ਰਾਘਵ ਚੱਢਾ ਨੂੰ ਬਦਨਾਮ ਕਰਨ ਦੀਮਾੜੀ ਨੀਤ ਨਾਲ ਭ੍ਰਿਸ਼ਟਾਚਾਰ ਦੇ ਝੂਠੇ ਦੋਸ਼ ਲਾਏ ਹਨ।ਰਾਘਵ ਚੱਢਾਦਿੱਲੀ ਦੇ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਹਨ। ਉਹ ਦਿੱਲੀ ਵਿਧਾਨ ਸਭਾ ਦੀਆਂ ਕਈ ਕਮੇਟੀਆਂ ਦੇ ਪ੍ਰਧਾਨ ਵੀ ਹਨ ਅਤੇ ਉਨਾਂ ਕੋਲ ਆਮ ਆਦਮੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਕੋ-ਇੰਚਾਰਜ ਦੀ ਜ਼ਿੰਮੇਵਾਰੀ ਵੀ ਹੈ।

 
Have something to say? Post your comment