Welcome to Canadian Punjabi Post
Follow us on

17

May 2022
 
ਟੋਰਾਂਟੋ/ਜੀਟੀਏ

ਟੀਡੀਐਸਬੀ ਤੇ ਜੀਟੀਏ ਦੇ ਸਕੂਲ ਬੋਰਡਜ਼ ਵੱਲੋਂ ਅੱਜ ਤੋਂ ਖੋਲ੍ਹੇ ਜਾਣਗੇ ਸਕੂਲ

January 19, 2022 09:43 AM

ਟੋਰਾਂਟੋ, 18 ਜਨਵਰੀ (ਪੋਸਟ ਬਿਊਰੋ) : ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ( ਟੀਡੀਐਸਬੀ ) ਤੇ ਕਈ ਹੋਰਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਬੁੱਧਵਾਰ ਤੋਂ ਉਹ ਇਨ ਪਰਸਨ ਕਲਾਸਾਂ ਸ਼ੁਰੂ ਕਰਨ ਜਾ ਰਹੇ ਹਨ।ਜੀਟੀਏ ਭਰ ਵਿੱਚ ਆਏ ਬਰਫੀਲੇ ਤੂਫਾਨ ਕਾਰਨ ਸਕੂਲ ਮੁੜ ਖੁੱਲ੍ਹਣ ਵਿੱਚ ਦੇਰ ਹੋ ਗਈ।
ਮਾਪਿਆਂ ਨੂੰ ਭੇਜੀ ਗਈ ਈਮੇਲ ਵਿੱਚ ਟੀਡੀਐਸਬੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਬਰਫੀਲੇ ਤੂਫਾਨ ਤੋਂ 48 ਘੰਟੇ ਬਾਅਦ ਤੱਕ ਚੱਲੀ ਸਾਫ ਸਫਾਈ ਮਗਰੋਂ ਹੁਣ ਬੁੱਧਵਾਰ ਤੋਂ ਉਹ ਵਿਦਿਆਰਥੀਆਂ ਤੇ ਸਟਾਫ ਨੂੰ ਮੁੜ ਸੱਦਣ ਲਈ ਤਿਆਰ ਹਨ।ਟੀਡੀਐਸਬੀ ਨੇ ਆਖਿਆ ਕਿ ਭਾਵੇਂ ਕਈ ਥਾਂਵਾਂ ਉੱਤੇ ਅਜੇ ਵੀ ਦੇਰ ਹੋ ਸਕਦੀ ਹੈ ਪਰ ਬਹੁਤੀਆਂ ਥਾਂਵਾਂ ਉੱਤੇ ਬਰਫ ਨੂੰ ਹਟਾ ਲਏ ਜਾਣ ਕਾਰਨ ਵਿਦਿਆਰਥੀ ਤੇ ਸਟਾਫ ਨੂੰ ਕੋਈ ਦਿੱਕਤ ਨਹੀਂ ਆਵੇਗੀ।ਟੀਡੀਐਸਬੀ ਦੀ ਡਾਇਰੈਕਟਰ ਆਫ ਐਜੂਕੇਸ਼ਨ ਕੌਲੀਨ ਰਸਲ-ਰਾਅਲਿੰਨਜ਼ ਵੱਲੋਂ ਇੱਕ ਵਾਰੀ ਫਿਰ ਸਾਰਿਆਂ ਨੂੰ ਕੋਵਿਡ-19 ਸਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਵੀ ਹਦਾਇਤਾਂ ਦਿੱਤੀਆਂ ਗਈਆਂ।
ਟੋਰਾਂਟੋ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ (ਟੀਸੀਡੀਐਸਬੀ) ਵੱਲੋਂ ਵੀ ਬੁੱਧਵਾਰ ਤੋਂ ਇਨ ਪਰਸਨ ਕਲਾਸਾਂ ਸੁ਼ਰੂ ਕਰਨ ਦਾ ਐਲਾਨ ਕੀਤਾ ਗਿਆ।ਇਸ ਤੋਂ ਇਲਾਵਾ ਪੀਲ ਡਿਸਟ੍ਰਿਕਟ ਸਕੂਲ ਬੋਰਡ, ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ, ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ, ਹਾਲਟਨ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਵੀ ਬੁੱਧਵਾਰ ਤੋਂ ਸਕੂਲ ਖੋਲ੍ਹਣ ਦਾ ਐਲਾਨ ਕੀਤਾ ਗਿਆ। ਦਰਹਾਮ ਡਿਸਟ੍ਰਿਕਟ ਸਕੂਲ ਬੋਰਡ ਨੇ ਬੁੱਧਵਾਰ ਤੋਂ ਸਕੂਲ ਖੋਲ੍ਹਣ ਦਾ ਐਲਾਨ ਤਾਂ ਕੀਤਾ ਪਰ ਇਹ ਵੀ ਆਖਿਆ ਕਿ ਕਈ ਥਾਂਵਾਂ ਉੱਤੇ ਬਰਫ ਸਾਫ ਕਰਨ ਵਿੱਚ 72 ਘੰਟੇ ਦਾ ਸਮਾਂ ਵੀ ਲੱਗ ਸਕਦਾ ਹੈ, ਦਰਹਾਮ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਆਖਿਆ ਕਿ ਉਹ ਬੁੱਧਵਾਰ ਤੋਂ ਸਕੂਲ ਖੋਲ੍ਹਣ ਦੀ ਤਿਆਰੀ ਤਾਂ ਕਰ ਰਹੇ ਹਨ ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਪੋ੍ਰਗਰਾਮਾਂ ਵਿੱਚ ਪ੍ਰਸਤਾਵਿਤ ਤਬਦੀਲੀਆਂ ਖਿਲਾਫ ਵਿਦਿਆਰਥੀਆਂ ਨੇ ਕੀਤਾ ਮੁਜ਼ਾਹਰਾ ਬਹਿਸ ਦੌਰਾਨ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਫੋਰਡ ਨੂੰ ਸਿਹਤ, ਸਿੱਖਿਆ ਸਬੰਧੀ ਮੁੱਦਿਆਂ ਉੱਤੇ ਘੇਰਿਆ ਸ਼ੱਕੀ ਹਾਲਾਤ ਵਿੱਚ ਮਰੇ 8 ਸਾਲਾ ਬੱਚੇ ਦਾ ਵਾਕਫ ਸੀ ਲਾਪਤਾ ਵਿਅਕਤੀ ਇਟੋਬੀਕੋ ਵਿੱਚ ਹੋਈ ਕਾਰਜੈਕਿੰਗ, ਮਸ਼ਕੂਕਾਂ ਦੀ ਭਾਲ ਕਰ ਰਹੀ ਹੈ ਪੁਲਿਸ ਜੀਟੀਏ ਵਿੱਚ ਗੈਸ ਦੀਆਂ ਕੀਮਤਾਂ ਛੇ ਸੈਂਟ ਪ੍ਰਤੀ ਲੀਟਰ ਹੋਰ ਵਧੀਆਂ ਟਰਾਂਸਪੋਰਟ ਟਰੱਕ ਹਾਦਸਾਗ੍ਰਸਤ ਹੋਣ ਕਾਰਨ ਫਿਊਲ ਸੜਕ ਉੱਤੇ ਖਿੱਲਰਿਆ ਦੋ ਗੱਡੀਆਂ ਦੀ ਟੱਕਰ ਵਿੱਚ ਮਹਿਲਾ ਜ਼ਖ਼ਮੀ ਐਨਡੀਪੀ ਵੱਲੋਂ ਛੇ ਸਾਲਾਂ ਵਿੱਚ ਬਜਟ ਸੰਤੁਲਿਤ ਕਰਨ ਦਾ ਵਾਅਦਾ ਮੇਰੀ ਅਗਵਾਈ ਵਾਲੀ ਸਰਕਾਰ ਵਿੱਚ ਸੋਸ਼ਲ ਕੰਜ਼ਰਵੇਟਿਵਜ਼ ਲਈ ਵੀ ਹੋਵੇਗੀ ਥਾਂ : ਪੈਟ੍ਰਿਕ ਬ੍ਰਾਊਨ ਪਾਣੀ ਵਿੱਚੋਂ ਕੱਢੇ ਜਾਣ ਤੋਂ ਬਾਅਦ ਇੱਕ ਵਿਅਕਤੀ ਦੀ ਹੋਈ ਮੌਤ