Welcome to Canadian Punjabi Post
Follow us on

17

May 2022
 
ਭਾਰਤ

ਉਘੇ ਕੱਥਕ ਉਸਤਾਦ ਬਿਰਜੂ ਮਹਾਰਾਜ ਦਾ ਦਿਹਾਂਤ

January 19, 2022 01:49 AM

ਨਵੀਂ ਦਿੱਲੀ, 18 ਜਨਵਰੀ (ਪੋਸਟ ਬਿਊਰੋ)- ਕੱਥਕ ਨਾਚ ਦੇ ਪ੍ਰਸਿੱਧ ਉਸਤਾਦ ਪੰਡਿਤ ਬਿਰਜੂ ਮਹਾਰਾਜ (83) ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਇਸਹ ਜਾਣਕਾਰੀ ਉਨ੍ਹਾਂ ਦੇ ਪੋਤੇ ਸਵਰਾਂਸ਼ ਮਿਸ਼ਰਾ ਅਤੇ ਪੋਤੀ ਰਾਗਨੀ ਮਹਾਰਾਜ ਨੇ ਦਿੱਤੀ ਹੈ। ਰਵਾਇਤੀ ਭਾਰਤੀ ਨ੍ਰਿਤ ਸ਼ੈਲੀ ਕੱਥਕ ਨੂੰ ਵਿਸ਼ਵ ਪੱਧਰ ਉੱਤੇ ਲੈ ਕੇ ਜਾਣ ਵਾਲੇ ਮਸ਼ਹੂਰ ਕੱਥਕ ਡਾਂਸਰ ਬਿਰਜੂ ਮਹਾਰਾਜ ਅਗਲੇ ਮਹੀਨੇ ਚਾਰ ਫਰਵਰੀ ਨੂੰ 84 ਸਾਲ ਦੇ ਹੋਣ ਵਾਲੇ ਸਨ। ਉਨ੍ਹਾਂ ਦੇ ਦਿਹਾਂਤ ਉੱਤੇਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਉਪ-ਰਾਸ਼ਟਰਪਤੀ ਐਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵਿੱਤ ਮੰਤਰੀ ਨਿਰਮਲਾ ਸੀਤਾਰਾਮਨ, ਕਾਂਗਰਸੀ ਆਗੂ ਰਾਹੁਲ ਗਾਂਧੀ ਤੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਬਿਰਜੂ ਮਹਾਰਾਜ ਦਾ ਅੰਤਿਮ ਸੰਸਕਾਰ ਦਿੱਲੀ ਦੇ ਲੋਧੀ ਰੋਡ ਸ਼ਮਸ਼ਾਨਘਾਟ ਵਿੱਚ ਕਰ ਦਿੱਤਾ ਗਿਆ ਹੈ, ਜਿੱਥੇ ਪਰਵਾਰਕ ਮੈਂਬਰਾਂ ਤੇ ਵੱਖ-ਵੱਖ ਸ਼ਖ਼ਸੀਅਤਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।
ਲਖਨਊ ਘਰਾਣੇ ਨਾਲ ਸਬੰਧਤ ਬਿਰਜੂ ਮਹਾਰਾਜ ਦਾ ਜਨਮ 4 ਫਰਵਰੀ 1938 ਨੂੰ ਲਖਨਊ ਵਿੱਚ ਹੋਇਆ ਸੀ। ਉਨ੍ਹਾਂ ਦਾ ਅਸਲੀ ਨਾਂਅ ਪੰਡਿਤ ਬ੍ਰਿਜਮੋਹਨ ਮਿਸ਼ਰਾ ਸੀ। ਕੱਥਕ ਡਾਂਸਰ ਹੋਣ ਦੇ ਨਾਲ ਉਹ ਕਲਾਸੀਕਲ ਗਾਇਕ ਵੀ ਸਨ। ਬਿਰਜੂ ਮਹਾਰਾਜ ਦੇ ਪਿਤਾ ਅਤੇ ਗੁਰੂ ਅੱਚਨ ਮਹਾਰਾਜ, ਚਾਚਾ ਸ਼ੰਭੂ ਮਹਾਰਾਜ ਅਤੇ ਲੱਛੂ ਮਹਾਰਾਜ ਵੀ ਪ੍ਰਸਿੱਧ ਕੱਥਕ ਡਾਂਸਰ ਸਨ। ਬਿਰਜੂ ਮਹਾਰਾਜ ਨੇ ਦੇਵਦਾਸ, ਡੇਢ ਇਸ਼ਕੀਆ, ਉਮਰਾਓ ਜਾਨ ਤੇ ਬਾਜੀਰਾਓ ਮਸਤਾਨੀ ਆਦਿ ਫ਼ਿਲਮਾਂ ਲਈ ਡਾਂਸ ਦੀ ਕੋਰੀਓਗ੍ਰਾਫੀ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਤਿਆਜੀਤ ਰੇਅ ਦੀ ਫ਼ਿਲਮ ‘ਸ਼ਤਰੰਜ ਕੇ ਖਿਲਾੜੀ' ਵਿੱਚ ਸੰਗੀਤ ਦਿੱਤਾ ਸੀ। ਬਿਰਜੂ ਮਹਾਰਾਜ ਨੂੰ 1983 ਵਿੱਚ ਪਦਮ ਵਿਭੂਸ਼ਣ ਨਾਲ ਸਨਮਾਨਤ ਕੀਤਾ ਗਿਆ ਸੀ। ਇਸ ਦੇ ਨਾਲ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਐਵਾਰਡਅਤੇ ਕਾਲੀਦਾਸ ਸਨਮਾਨ ਵੀ ਦਿੱਤਾ ਜਾ ਚੁੱਕਾ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਤੇ ਖੈਰਾਗੜ੍ਹ ਯੂਨੀਵਰਸਿਟੀ ਨੇ ਬਿਰਜੂ ਮਹਾਰਾਜ ਨੂੰ ਆਨਰੇਰੀ ਡਾਕਟਰੇਟ ਦੀ ਡਿਗਰੀ ਦਿੱਤੀ ਸੀ। ਸਾਲ 2012 ਵਿੱਚ ਉਨ੍ਹਾਂ ਨੂੰ ਵਿਸ਼ਵਰੂਪ ਫਿਲਮ ਵਿੱਚ ਡਾਂਸ ਕੋਰੀਓਗ੍ਰਾਫੀ ਲਈ ਰਾਸ਼ਟਰੀ ਫਿਲਮ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਸੀ ਜਦਕਿ 2016 ਵਿੱਚ ਬਾਲੀਵੁੱਡ ਫਿਲਮ ‘ਬਾਜੀਰਾਓ ਮਸਤਾਨੀ' ਦੇ ਗੀਤ ‘ਮੋਹੇ ਰੰਗ ਦੋ ਲਾਲ' ਨੂੰ ਕੋਰੀਓਗ੍ਰਾਫੀ ਲਈ ਫਿਲਮਫੇਅਰ ਪੁਰਸਕਾਰ ਮਿਲਿਆ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ