Welcome to Canadian Punjabi Post
Follow us on

17

May 2022
 
ਭਾਰਤ

ਸਿੱਖ ਨੌਜਵਾਨ ਨੇ ਬਰਫੀਲੇ ਪਾਣੀ ਵਿੱਚ ਛਾਲ ਮਾਰ ਕੇ ਬੱਚੀ ਦੀ ਜਾਨ ਬਚਾਈ

January 19, 2022 01:46 AM

ਸ੍ਰੀਨਗਰ, 18 ਜਨਵਰੀ (ਪੋਸਟ ਬਿਊਰੋ)- ਸ੍ਰੀਨਗਰ ਦੇ ਬੇਮਿਨਾ ਖੇਤਰ ਵਿੱਚ ਹਮਦਾਨੀਆ ਕਾਲੋਨੀ ਵਿੱਚ ਇੱਕ ਪੰਜ ਸਾਲਾ ਬੱਚੀ ਨਹਿਰ ਦੇ ਕਿਨਾਰੇ ਬਣੇ ਤੱਟ ਉੱਤੇ ਜੰਮੀ ਬਰਫ ਦੀ ਮੋਟੀ ਪਰਤ ਉੱਤੇ ਪੈਦਲ ਚੱਲ ਰਹੀ ਸੀ ਕਿ ਅਚਾਨਕ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਨਹਿਰ ਵਿੱਚ ਜਾ ਡਿੱਗੀ। ਨਹਿਰ ਦਾ ਪਾਣੀ ਬਰਫੀਲਾ ਸੀ। ਉਹ ਮਦਦ ਲਈ ਰੌਲਾ ਪਾਉਣ ਲੱਗੀ। ਨੇੜੇ ਆਪਣੇ ਘਰ ਦੀ ਖਿੜਕੀ ਵਿੱਚ ਖੜ੍ਹੇ ਸਿੱਖ ਨੌਜਵਾਨ ਸਿਮਰਨ ਪਾਲ ਸਿੰਘ ਦੀ ਨਜ਼ਰ ਉਸ ਉੱਤੇ ਪਈ ਅਤੇ ਉਹ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਬਰਫੀਲੇ ਤੇ ਡੂੰਘੇ ਪਾਣੀ ਵਿੱਚ ਉਤਰ ਗਿਆ ਅਤੇ ਬੱਚੀ ਨੂੰ ਬਾਹਰ ਕੱਢ ਲਿਆ। ਬੀਤੇ ਸ਼ਨੀਵਾਰ ਦੀ ਇਹਘਟਨਾ ਨੇੜੇ ਲੱਗੇ ਇੱਕ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ।
ਸਿਮਰਨ ਪਾਲ ਸਿੰਘ ਨੇ ਦੱਸਿਆ ਕਿ ਮੈਂ ਇੱਕ ਬੱਚੀ ਦੇ ਚੀਕਣ ਦੀ ਆਵਾਜ਼ ਸੁਣੀ। ਕੁਝ ਲੋਕ ਉਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕੋਈ ਬਰਫੀਲੇ ਪਾਣੀ ਵਿੱਚ ਜਾਣ ਤੇ ਡੁੱਬਣ ਦੇ ਡਰੋਂ ਨਹਿਰ ਵਿੱਚ ਉਤਰਨ ਦੀ ਹਿੰਮਤ ਨਹੀਂ ਦਿਖਾ ਰਿਹਾ ਸੀ। ਮੈਂ ਦੇਖਿਆ ਕਿ ਜੇ ਕੁਝ ਹੋਰ ਦੇਰ ਹੋਈ ਤਾਂ ਠੰਢ ਨਾਲ ਬੱਚੀ ਦੀ ਜਾਨ ਜਾ ਸਕਦੀ ਹੈ। ਮੈਂ ਤੁਰੰਤ ਪਾਣੀ ਵਿੱਚ ਛਾਲ ਮਾਰ ਦਿੱਤੀ। ਉਥੇ ਇੱਕ ਬਜ਼ੁਰਗ ਸਨ, ਜਿਨ੍ਹਾਂ ਨੇ ਮੇਰੀ ਮੱਦਦ ਕੀਤੀ।ਸਿਮਰਨ ਨੇ ਕਿਹਾ ਕਿ ਮੈਂ ਸਿੱਖ ਹਾਂ ਤੇ ਗੁਰੂਆਂ ਨੇ ਸਾਨੂੰ ਸਰਬੱਤ ਦਾ ਭਲਾ ਕਰਨ ਦੀ ਸਿੱਖਿਆ ਦਿੱਤੀ ਹੈ, ਚਾਹੇ ਇਸ ਵਿੱਚ ਸਾਡੀ ਜਾਨ ਕਿਉਂ ਨਾ ਚਲੀ ਜਾਏ। ਮੈਂ ਵਾਹਿਗੁਰੂੁ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਮੈਨੂੰ ਹਿੰਮਤ ਦਿੱਤੀ।ਇਸ ਮੌਕੇ ਸ੍ਰੀਨਗਰ ਦੇ ਫੈਆਜ ਨੇ ਕਿਹਾ ਕਿ ਇਹ ਹਿੰਦੂ-ਮੁਸਲਿਮ-ਸਿੱਖ-ਈਸਾਈ ਦੀ ਨਹੀਂ, ਇਨਸਾਨੀਅਤ ਅਤੇ ਕਸ਼ਮੀਰੀਅਤ ਦੀ ਗੱਲ ਹੈ। ਕਸ਼ਮੀਰ ਵਿੱਚ ਸਿੱਖ, ਹਿੰਦੂ ਅਤੇ ਮੁਸਲਿਮ ਏਕਤਾ ਸਦੀਆਂ ਤੋਂ ਏਸੇ ਤਰ੍ਹਾਂ ਨਿਭਦੀ ਆ ਰਹੀ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ