Welcome to Canadian Punjabi Post
Follow us on

17

May 2022
 
ਕੈਨੇਡਾ

ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਸੰਘਰਸ਼ ਕਰਨ ਲਈ ਮਜਬੂਰ ਹਨ ਗਰੌਸਰੀ ਸਟੋਰ

January 19, 2022 12:34 AM

ਓਟਵਾ, 18 ਜਨਵਰੀ (ਪੋਸਟ ਬਿਊਰੋ) : ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਗਰੌਸਰੀ ਸਟੋਰਜ਼ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਮਾਹਿਰਾਂ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਇਸ ਨਾਲ ਕੈਨੇਡਾ ਦੀ ਫੂਡ ਸਕਿਊਰਿਟੀ ਖਤਰੇ ਵਿੱਚ ਪੈ ਸਕਦੀ ਹੈ।
ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗਰੌਸਰਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਪਬਲਿਕ ਪਾਲਿਸੀ ਗੈਰੀ ਸੈਂਡਜ਼ ਦਾ ਕਹਿਣਾ ਹੈ ਕਿ ਕੋਵਿਡ-19 ਪ੍ਰੋਟੋਕਾਲਜ਼ ਕਾਰਨ ਇੰਪਲੌਈਜ਼ ਦਾ ਸੰਕਟ ਪੈਦਾ ਹੋਇਆ ਪਿਆ ਹੈ। ਇਨ੍ਹਾਂ ਪ੍ਰੋਟੋਕਾਲਜ਼ ਕਾਰਨ ਹੀ ਕੈਨੇਡਾ ਭਰ ਵਿੱਚ 30 ਫੀ ਬਦੀ ਇੰਪਲੌਈਜ਼ ਕੰਮ ਉੱਤੇ ਨਹੀਂ ਆ ਪਾਉਂਦੇ।ਇਹ ਖਤਰਾ ਘਟਣ ਦੀ ਥਾਂ ਉੱਤੇ ਵੱਧਦਾ ਹੀ ਜਾ ਰਿਹਾ ਹੈ।
ਉਨ੍ਹਾਂ ਆਖਿਆ ਕਿ ਕਈ ਪ੍ਰੋਵਿੰਸਾਂ ਵਿੱਚ ਰੈਪਿਡ ਟੈਸਟਿੰਗ ਦੀ ਘਾਟ ਕਾਰਨ ਵਰਕਰਜ਼ ਨੂੰ ਕੋਵਿਡ-19 ਦੀ ਚਪੇਟ ਵਿੱਚ ਆਉਣ ਤੋਂ ਬਾਅਦ ਘੱਟੋ ਘੱਟ ਇੱਕ ਹਫਤੇ ਜਾਂ ਇਸ ਤੋਂ ਵੱਧ ਸਮੇਂ ਲਈ ਆਈਸੋਲੇਟ ਕਰਨਾ ਪੈਂਦਾ ਹੈ। ਸੈਂਡਜ਼ ਨੇ ਆਖਿਆ ਕਿ ਜੇ ਹਾਲਾਤ ਹਰ ਵਿਗੜਦੇ ਹਨ ਤਾਂ ਕੁੱਝ ਗਰੌਸਰੀ ਸਟੋਰ ਮੁੜ ਖੁੱਲ੍ਹ ਹੀ ਨਹੀਂ ਸਕਣਗੇ। ਇਸ ਨਾਲ ਇੱਕਮਾਤਰ ਗ੍ਰੌਸਰ ਉੱਤੇ ਨਿਰਭਰ ਪੇਂਡੂ ਜਾਂ ਦੂਰ ਦਰਾਜ਼ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਖਾਣੇ ਦੀ ਹੋਰ ਕਿੱਲਤ ਹੋ ਜਾਵੇਗੀ।
ਇਸ ਦੌਰਾਨ ਸਪਲਾਈ ਚੇਨ ਦੇ ਮਸਲਿਆਂ ਕਾਰਨ ਸਟੋਰਜ਼ ਵਿੱਚ ਵਸਤਾਂ ਦੀ ਘਾਟ ਵੀ ਪੈਦਾ ਹੋ ਰਹੀ ਹੈ। ਇਸ ਵਿੱਚ ਟਰੱਕਰਜ਼, ਪੈਕੇਜਿੰਗ ਤੇ ਠੰਢ ਦੇ ਮੌਸਮ ਦੇ ਨਾਲ ਨਾਲ ਪ੍ਰੋਸੈਸਿੰਗ ਵਿੱਚ ਦੇਰ ਹੋਣਾ ਵੀ ਸ਼ਾਮਲ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਿੰਸ ਚਾਰਲਸ ਤੇ ਕੈਮਿਲਾ ਨੇ ਅੱਜ ਤੋਂ ਕੀਤੀ ਕੈਨੇਡਾ ਦੇ ਤਿੰਨ ਰੋਜ਼ਾ ਦੌਰੇ ਦੀ ਸ਼ੁਰੂਆਤ ਪੌਲੀਏਵਰ ਨੇ ਵ੍ਹਾਈਟ ਰਿਪਲੇਸਮੈਂਟ ਥਿਊਰੀ ਦੀ ਕੀਤੀ ਨਿਖੇਧੀ ਜੁਲਾਈ ਵਿੱਚ ਕੈਨੇਡਾ ਦਾ ਦੌਰਾ ਕਰਨਗੇ ਪੋਪ ਫਰਾਂਸਿਸ ਕੈਨੇਡਾ ਦੀ ਆਰਥਿਕ ਸਥਿਰਤਾ ਤੇ ਸਾਖ਼ ਦੀ ਕੋਈ ਪਰਵਾਹ ਨਹੀਂ ਪੌਲੀਏਵਰ ਨੂੰ : ਟਰੂਡੋ ਟੋਰੀ ਲੀਡਰਸਿ਼ਪ ਬਹਿਸ ਵਿੱਚ ਪੌਲੀਏਵਰ ਨੇ ਦਿੱਤਾ ਹਮਲਿਆਂ ਦਾ ਕਰਾਰਾ ਜਵਾਬ ਯੂਕਰੇਨੀਅਨਜ਼ ਲਈ ਕੈਨੇਡੀਅਨ ਸਰਕਾਰ ਨੇ ਚਾਰਟਰਡ ਫਲਾਈਟਸ ਦਾ ਕੀਤਾ ਇੰਤਜ਼ਾਮ ਇਸ ਹਫਤੇ ਪੰਜ ਸੈਂਟ ਹੋਰ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਹੈਲਥ ਕੈਨੇਡਾ ਨੇ ਵਾਪਿਸ ਮੰਗਵਾਈਆਂ ਆਈ ਡਰੌਪਸ ਦੀਆਂ ਸ਼ੀਸ਼ੀਆਂ ਗੈਰ ਰਸਮੀ ਬਹਿਸ ਵਿੱਚ ਕੰਜ਼ਰਵੇਟਿਵਾਂ ਨੇ ਇੱਕ ਦੂਜੇ ਦੇ ਸਿਆਸੀ ਰਿਕਾਰਡ ਉੱਤੇ ਜੰਮ ਕੇ ਕੀਤੇ ਵਾਰ ਅੱਜ ਹੋਣ ਵਾਲੀ ਗੈਰ ਰਸਮੀ ਬਹਿਸ ਵਿੱਚ ਹਿੱਸਾ ਲੈਣਗੇ 5 ਕੰਜ਼ਰਵੇਟਿਵ ਉਮੀਦਵਾਰ