Welcome to Canadian Punjabi Post
Follow us on

24

May 2022
ਬ੍ਰੈਕਿੰਗ ਖ਼ਬਰਾਂ :
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲਬਾਇਡਨ ਦੀ ਹਾਜ਼ਰੀ ਵਿੱਚ ਮੋਦੀ ਨੇ ਕਿਹਾ: ਇੰਡੋ-ਪੈਸਿਫਿਕ ਖੇਤਰ ਨੂੰ ਮੁਕਤ ਅਤੇ ਖੁੱਲ੍ਹਾ ਰੱਖਣ ਦੇ ਲਈ ਭਾਰਤ ਵਚਨਬੱਧਭਗਵੰਤ ਮਾਨ ਵੱਲੋਂ ਸ਼ਹਿਰੀ ਹਵਾਬਾਜ਼ੀ ਵਿਭਾਗ ਨੂੰ ਚੰਡੀਗੜ੍ਹ ਤੋਂ ਕੈਨੇਡਾ, ਅਮਰੀਕਾ ਅਤੇ ਯੂ.ਕੇ. ਲਈ ਸਿੱਧੀਆਂ ਅੰਤਰਰਾਸ਼ਟਰੀ ਉਡਾਨਾਂ ਤੁਰੰਤ ਸ਼ੁਰੂ ਕਰਨ ਲਈ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਏ.ਏ.ਆਈ. ਨਾਲ ਤਾਲਮੇਲ ਕਰਨ ਦੇ ਨਿਰਦੇਸ਼ਮੁੱਖ ਮੰਤਰੀ 15 ਅਗਸਤ ਨੂੰ ਸਰਕਾਰ ਦੇ ਮੁੱਖ ਪ੍ਰੋਗਰਾਮ ‘ਮੁਹੱਲਾ ਕਲੀਨਿਕ’ ਦੀ ਕਰਨਗੇ ਸ਼ੁਰੂਆਤਪੰਜਾਬੀ ਭਾਸ਼ਾ ਦਾ ਪ੍ਰਚਾਰ-ਪ੍ਰਸਾਰ ਲਈ ਭਾਸ਼ਾ ਵਿਭਾਗ ਗਤੀਵਿਧੀਆਂ ਚਲਾਏਗਾ: ਮੀਤ ਹੇਅਰਲੋਕ ਨਿਰਮਾਣ ਮੰਤਰੀ ਵੱਲੋਂ ਵਿਭਾਗ ਦੀਆਂ ਬਰਾਂਚਾਂ ਦੀ ਅਚਨਚੇਤ ਚੈਕਿੰਗਉਂਟੇਰੀਓ ਚੋਣਾਂ - ਨੀਲੇ ਰੰਗ ਦੀ ਚੜ੍ਹਤ ਬਰਕਰਾਰਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ
 
ਭਾਰਤ

ਪਟਨਾ ਤੋਂ ਮੋਹਾਲੀ ਆ ਰਹੇ ਸਿੱਖਾਂ ਉਤੇ ਮੰਦਰ ਲਈ ਚੰਦਾ ਮੰਗਦੇ ਲੋਕਾਂ ਵੱਲੋਂ ਹਮਲਾ, ਛੇ ਜ਼ਖਮੀ

January 18, 2022 02:57 AM

ਆਰਾ, 17 ਜਨਵਰੀ (ਪੋਸਟ ਬਿਊਰੋ)- ਬਿਹਾਰ ਦੇ ਭੋਜਪੁਰ ਜ਼ਿਲ੍ਹੇ ਦੇ ਆਰਾ-ਸਾਸਾਰਾਮ ਸਟੇਟ ਹਾਈਵੇ ਉੱਤੇ ਧਿਆਨੀ ਟੋਲਾ ਪਿੰਡ ਨੇੜੇ ਕੱਲ੍ਹ ਦੁਪਹਿਰੇ ਚੰਦਾ ਉਗਰਾਹੁਣ ਵਾਲਿਆਂ ਨੇ ਮੋਹਾਲੀ ਆ ਰਹੇ ਸਿੱਖ ਸ਼ਰਧਾਲੂਆਂ ਉੱਤੇ ਇੱਟਾਂ-ਪੱਥਰਾਂ ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਅੱਧਾ ਦਰਜਨ ਸ਼ਰਧਾਲੂ ਜ਼ਖਮੀ ਹੋ ਗਏ।

 
ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਵਿੱਚ ਵੀਹ ਔਰਤਾਂ ਤੇ ਚਾਲੀ ਮਰਦ ਸ਼ਰਧਾਲੂਆਂ ਦਾ ਜੱਥਾ ਪਟਨਾ ਵਿੱਚ ਪ੍ਰਕਾਸ਼ ਪੁਰਬ ਵਿੱਚ ਸ਼ਾਮਲ ਹੋਣ ਪਿੱਛੋਂ ਮੋਹਾਲੀ ਮੁੜ ਰਿਹਾ ਸੀ। ਪਿੰਡ ਦੇ ਨੇੜੇ ਕੁਝ ਲੋਕ ਵਾਹਨਾਂ ਨੂੰ ਰੋਕ ਕੇ ਯੱਗ ਲਈ ਚੰਦਾ ਵਸੂਲ ਰਹੇ ਸਨ। ਟਰੱਕ ਡਰਾਈਵਰ ਨਾਲ ਝਗੜੇ ਦੇ ਬਾਅਦ ਉਨ੍ਹਾਂ ਲੋਕਾਂ ਨੇ ਹਮਲਾ ਕਰ ਦਿੱਤਾ। ਪੁਲਸ ਦੇ ਪੁੱਜਣ ਤੋਂ ਪਹਿਲਾਂ ਸ਼ਰਾਰਤੀ ਅਨਸਰ ਫਰਾਰ ਹੋ ਗਏ। ਜ਼ਖਮੀਆਂ ਦਾ ਇਲਾਜ ਚਰਪੋਖਰੀ ਮੁੱਢਲੇ ਸਿਹਤ ਕੇਂਦਰ (ਪੀ ਐਚ ਸੀ) ਵਿੱਚ ਚੱਲ ਰਿਹਾ ਹੈ। ਇਸ ਹਮਲੇ ਵਿੱਚ ਮਨਪ੍ਰੀਤ ਸਿੰਘ, ਬਰਿੰਦਰ ਸਿੰਘ, ਹਰਪ੍ਰੀਤ ਸਿੰਘ, ਬਲਬੀਰ ਸਿੰਘ, ਜਸਬੀਰ ਸਿੰਘ, ਹਰਪ੍ਰੀਤ ਅਤੇ ਚਾਲਕ ਤਜਿੰਦਰ ਸਿੰਘ ਨੂੰ ਸੱਟਾਂ ਲੱਗੀਆਂ ਹਨ। ਸਾਰੇ ਜ਼ਖਮੀ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਚੰਡੀਗੜ੍ਹ ਦੇ ਵਸਨੀਕ ਹਨ। ਭੋਜਪੁਰ ਦੇ ਐਸ ਪੀ ਨੇ ਦੱਸਿਆ ਕਿ ਯੱਗ ਪੂਜਾ ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸਾਰੇ ਧਿਆਨੀ ਟੋਲਾ, ਗੜਹਨੀ ਦੇ ਵਸਨੀਕ ਹਨ। ਐਸ ਪੀ ਨੇ ਦੱਸਿਆ ਕਿ ਚੰਦੇ ਬਾਰੇ ਝਗੜਾ ਹੋਇਆ ਸੀ। ਸਾਰੇ ਸ਼ਰਧਾਲੂਆਂ ਨੂੰ ਪੁਲਸ ਐਸਕਾਰਟ ਦੇ ਨਾਲ ਮੋਹਾਲੀ ਭੇਜਿਆ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਆਟੋ ਰਿਕਸ਼ਾ ਚਾਲਕ ਨੇ ਸੋਨੇ ਦਾ ਹਾਰ ਮਹਿਲਾ ਨੂੰ ਵਾਪਸ ਕੀਤਾ ਭਾਜਪਾ ਪਾਰਲੀਮੈਂਟ ਮੈਂਬਰ ਮੁੜ ਕੇ ਤਿ੍ਰਣਮੂਲ ਕਾਂਗਰਸ ਵਿੱਚ ਸ਼ਾਮਲ ਐਪਲ ਕੰਪਨੀ ਚੀਨ ਛੱਡ ਕੇ ਭਾਰਤ ਆਉਣ ਦੀ ਤਿਆਰੀ ਵਿੱਚ ਸਿੱਖ ਕਤਲੇਆਮ ਪੀੜਤਾਂ ਸਬੰਧੀ ਭਰਤੀ `ਚ ਪਹਿਲ ਦਾ ਅਰਥ ਲਾਜ਼ਮੀ ਰੁਜ਼ਗਾਰ ਨਹੀਂ: ਅਦਾਲਤ ਕਮਰੇ ਨੂੰ ਗੈਸ ਚੈਂਬਰ ਵਿੱਚ ਬਦਲ ਕੇ ਮਾਂ ਤੇ ਦੋ ਧੀਆਂ ਵੱਲੋਂ ਖੁਦਕੁਸ਼ੀ ਡੋਮੀਨਿਕਾ ਵੱਲੋਂ ਮੇਹੁਲ ਚੋਕਸੀ ਖਿਲਾਫ ਉਸ ਦੇਸ਼ ਵਿੱਚ ਗੈਰ ਕਾਨੂੰਨੀ ਦਾਖਲੇ ਦੇ ਦੋਸ਼ ਰੱਦ ਕੁਤਬ ਮੀਨਾਰ ਕੰਪਲੈਕਸ ਵਿੱਚ ਨਮਾਜ਼ ਪੜ੍ਹਨ ਦੀ ਪਾਬੰਦੀ ਲਾਈ ਗਈ ਵਾਹਨ ਚੋਰ ਗੈਂਗ ਦੇ ਦੋ ਮੈਂਬਰ ਗ੍ਰਿਫਤਾਰ, ਇੱਕ ਜਣਾ ਅੰਮ੍ਰਿਤਸਰ ਦਾ ਬਾੜਮੇਰ ਦੇ ਸਿਹਤ ਕੇਂਦਰ ਵਿੱਚ ਨਰਸ ਦੀ ਸੂਝ ਨਾਲ ਬੱਚੇ ਦੀ ਜਾਨ ਬਚੀ ਸੁਪਰੀੰਮ ਕੋਰਟ ਨੇ ਕਿਹਾ: ਘੋਟਾਲਿਆਂ ਦੇ ਮਾਮਲਿਆਂ ਵਿੱਚ ਵੱਖ-ਵੱਖ ਕੇਸ ਲੋਕ ਹਿੱਤ `ਚ ਨਹੀਂ