Welcome to Canadian Punjabi Post
Follow us on

17

May 2022
 
ਮਨੋਰੰਜਨ

‘ਪੁਸ਼ਪਾ’ ਦੇ ਹਿੱਟ ਹੁੰਦੇ ਹੀ ਰਸ਼ਮਿਕਾ ਨੇ ਵਧਾਈ ਫੀਸ

January 16, 2022 09:13 PM

ਅੱਲੂ ਅਰਜੁਨ ਅਤੈ ਨੈਸ਼ਨਲ ਕ੍ਰੱਸ਼ ਕਹੀ ਜਾਂਦੀ ਰਸ਼ਮਿਕਾ ਮੰਦਾਨਾ ਦੀ ਫਿਲਮ ‘ਪੁਸ਼ਪਾ : ਦ ਰਾਈਜ਼’ ਸੁਪਰਹਿੱਟ ਫਿਲਮ ਰਹੀ ਹੈ। ਇਸ ਫਿਲਮ ਨੇ ਬਾਕਸ ਆਫਿਸ ਉੱਤੇ ਖੂਬ ਧਮਾਕਾ ਕੀਤਾ ਹੈ। ਇਸ ਪੈਨ ਇੰਡੀਆ ਫਿਲਮ ਨੂੰ ਪੂਰੇ ਭਾਰਤ ਤੋਂ ਭਰਪੂਰ ਪਿਆਰ ਮਿਲਿਆ ਹੈ। ਅੱਲੂ ਅਰਜੁਨ ਨੇ ਸਾਰਿਆਂ ਦਾ ਦਿਲ ਜਿੱਤਿਆ ਹੀ ਹੈ, ਨਾਲ ਦਰਸ਼ਕ ਰਸ਼ਮਿਕਾ ਮੰਦਾਨਾ ਦੀ ਪ੍ਰਫਾਰਮੈਂਸ ਉੱਤੇ ਫਿਦਾ ਹੋ ਗਏ ਹਨ। ਫਿਲਮ ਦਾ ਦੂਸਰਾ ਪਾਰਟ ਵੀ ਆਉਣ ਵਾਲਾ ਹੈ, ਜਿਸ ਦਾ ਨਾਂਅ ਹੈ ‘ਪੁਸ਼ਪਾ-ਦ ਰੂਲ’ ਪਰ ਖਬਰਾਂ ਆਈਆਂ ਕਿ ਦੂਸਰੇ ਪਾਰਟ ਤੋਂ ਪਹਿਲਾਂ ਫਿਲਮ ਦੀ ਲੀਡ ਅਭਿਨੇਤਰੀ ਰਸ਼ਮਿਕਾ ਮੰਦਾਨਾ ਨੇ ਆਪਣੀ ਫੀਸ ਵਧਾ ਦਿੱਤੀ ਹੈ ਕਿਉਂਕਿ ਪਹਿਲੀ ਫਿਲਮ ਨੇ ਝੰਡੇ ਗੱਡ ਦਿੱਤੇ ਹਨ। ਸੂਤਰਾਂ ਦੀ ਮੰਨੀਏ ਤਾਂ ਰਸ਼ਮਿਕਾ ਨੇ ‘ਪੁਸ਼ਪਾ’ ਦੇ ਪਹਿਲੇ ਪਾਰਟ ਲਈ ਦੋ ਕਰੋੜ ਰੁਪਏ ਲਏ ਹਨ ਅਤੇ ਅੱਗੋਂ ਉਸ ਨੇ ਮੇਕਰਸ ਤੋਂ ਅਗਲੇ ਪਾਰਟ ਲਈ ਤਿੰਨ ਕਰੋੜ ਤੋਂ ਛੇ ਕਰੋੜ ਦੀ ਡਿਮਾਂਡ ਕੀਤੀ ਹੈ। ਖਬਰ ਹੈ ਕਿ ਮੇਕਰਸ ਨੇ ਇਸ ਫੀਸ ਲਈ ਹਾਂ ਕਰ ਦਿੱਤੀ ਹੈ, ਜੇ ਅਜਿਹਾ ਹੁੰਦਾ ਹੈ ਤਾਂ ਇਹ ਰਸ਼ਮਿਕਾ ਦੇ ਕਰੀਅਰ ਦੀ ਅਜੇ ਤੱਕ ਦੀ ਸਭ ਤੋਂ ਮਹਿੰਗੀ ਫੀਸ ਹੋਵੇਗੀ।
ਦੱਸਣਾ ਬਣਦਾ ਹੈ ਕਿ ਅੱਲੂ ਅਰਜੁਨ ਦੀ ‘ਪੁਸ਼ਪਾ’ ਨੂੰ ਸੁਕੁਮਾਰ ਨੇ ਡਾਇਰੈਕਟ ਕੀਤਾ ਹੈ। ਉਸ ਨੇ ਐਲਾਨ ਕਰ ਦਿੱਤਾ ਹੈ ਕਿ ‘ਪੁਸ਼ਪਾ : ਦ ਰੂਲ’ ਦੀ ਸ਼ੂਟਿੰਗ ਉਹ ਫਰਵਰੀ ਵਿੱਚ ਸ਼ੁਰੂ ਕਰ ਦੇਣਗੇ ਅਤੇ ਕੋਸ਼ਿਸ਼ ਕਰਨਗੇ ਕਿ ਫਿਲਮ ਨੂੰ 2022 ਦੇ ਅਖੀਰ ਤੱਕ ਰਿਲੀਜ਼ ਕਰ ਦਿੱਤਾ ਜਾਏਗਾ। ਓਧਰ ਰਸ਼ਮਿਕਾ ਦੇ ਬਾਕੀ ਵਰਕ ਫਰੰਟ ਵਿੱਚੋਂ ‘ਪੁਸ਼ਪਾ 2’ ਦੇ ਇਲਾਵਾ ਉਹ ਬਾਲੀਵੁੱਡ ਵਿੱਚ ਡੈਬਿਊ ਕਰ ਰਹੀ ਹੈ। ਉਹ ਸਿਧਾਰਥ ਮਲਹੋਤਰਾ ਦੇ ਨਾਲ ਫਿਲਮ ‘ਮਿਸ਼ਨ ਮਜਨੂੰ’ ਵਿੱਚ ਨਜ਼ਰ ਆਏਗੀ। ਇਸ ਦੇ ਇਲਾਵਾ ਅਭਿਨੇਤਰੀ ਬਾਲੀਵੁੱਡ ਫਿਲਮ ‘ਗੁਡਬਾਇ' ਦਾ ਵੀ ਹਿੱਸਾ ਰਹੇਗੀ।

 
Have something to say? Post your comment