Welcome to Canadian Punjabi Post
Follow us on

30

June 2022
ਭਾਰਤ

ਰਾਜਸਥਾਨੀ ਪੁਲਸ ਸਾਈਬਰ ਠੱਗਾਂ ਉੱਤੇ ਭਾਰੂ ਹੋਣੀ ਸ਼ੁਰੂ

January 16, 2022 08:59 PM

ਉਦੈਪੁਰ, 16 ਜਨਵਰੀ (ਪੋਸਟ ਬਿਊਰੋ)- ਰਾਜਸਥਾਨ ਦੇ ਉਦੈਪੁਰ ਵਿੱਚ ਰਿਟਾਇਰਡ ਬੈਂਕ ਅਫਸਰ ਦੇ ਨਾਲ ਕਰੀਬ 9.50 ਲੱਖ ਰੁਪਏ ਆਨਲਾਈਨ ਠੱਗੀ ਹੋਈ ਤਾਂ ਉਨ੍ਹਾਂ ਨੇ ਸਾਈਬਰ ਪੁਲਸ ਵਿੱਚ ਸੂਚਨਾ ਦਿੱਤੀ। ਪੁਲਸ ਨੇ ਫੁਰਤੀ ਨਾਲ ਕਾਨੂੰਨੀ ਕਾਰਵਾਈ ਕੀਤੀ ਅਤੇ 15 ਦਿਨ ਵਿੱਚ ਠੱਗੀ ਗਈ ਰਕਮ ਵੀ ਉਸ ਨੂੰ ਵਾਪਸ ਦਿਵਾ ਦਿੱਤੀ।
ਅਸਲ ਵਿੱਚ ਠੱਗਾਂ ਨੇ ਜਿਸ ਐਪ ਨੂੰ ਇਹ ਪੇਮੈਂਟ ਭੇਜੀ ਸੀ, ਪੁਲਸ ਨੇ ਉਸ ਨੂੰ ਹੋਲਡ ਕਰਵਾ ਦਿੱਤਾ ਤੇ ਇਸ ਦੇ ਲਈ 8 ਘੰਟਿਆਂ ਤਕ 23 ਵੱਖ-ਵੱਖ ਵੈਬਸਾਈਟ ਫੋਲ ਕੇ ਰੁਪਏ ਦੇ ਹਰ ਟਰਾਂਸਫਰ ਉਤੇ ਨਜ਼ਰ ਰੱਖੀ।ਉਦੈਪੁਰ ਦੇ 70 ਸਾਲਾ ਸਾਬਕਾ ਬੈਂਕ ਅਫਸਰ ਪਵਨ ਬੋਹਰਾ ਨੇ 30 ਦਸੰਬਰ ਨੂੰ ਐਸ ਬੀ ਆਈ (ਸਟੇਟ ਬੈਂਕ ਆਫ ਇੰਡੀਆ) ਦੀ ਯੋਨੋ ਐਪ ਨਾ ਚੱਲਣ ਉੱਤੇ ਇੰਟਰਨੈਟ ਉੱਤੇ ਹੈਲਪਲਾਈਨ ਨੰਬਰ ਲੱਭੇ ਤਾਂ ਇਸ ਦੌਰਾਨ ਗੂਗਲ ਉਤੇ ਸਭ ਤੋਂ ਪਹਿਲਾਂ ਆਏ ਟੋਲ ਫਰੀ ਨੰਬਰ ਉੱਤੇ ਉਨ੍ਹਾਂ ਨੇ ਕਾਲ ਕੀਤੀ ਸੀ। ਕਸਟਮਰ ਕੇਅਰ ਅਧਿਕਾਰੀ ਬਣ ਕੇ ਠੱਗ ਨੇ ਕਰੀਬ ਦੋ ਮਿੰਟ ਗੱਲ ਕੀਤੀ ਅਤੇ ਐਪ ਵਿੱਚ ਟੈਕਨੀਕਲ ਐਰਰ ਦੀ ਗੱਲ ਕਹਿ ਕੇ ਐਨੀ ਡੈਸਕ ਚਾਲੂ ਕਰਾਇਆ। ਇਸ ਪਿੱਛੋਂ ਠੱਗ ਨੇ ਸਿਰਫ ਦੋ ਮਿੰਟ ਵਿੱਚ ਐਨੀ ਡੈਸਕ ਦੀ ਮਦਦ ਨਾਲ ਉਨ੍ਹਾਂ ਦਾ ਫੋਨ ਆਨਲਾਈਨ ਹੈਕ ਕਰ ਕੇ ਨੌਂ ਲੱਖ ਰੁਪਏ ਦੂਸਰੇ ਖਾਤੇ ਵਿੱਚ ਭੇਜਣ ਦੀ ਰਿਕਵੈਸਟ ਭੇਜ ਦਿੱਤੀ। ਠੱਗ ਨੇ ਪਾਸਵਰਡ ਪੁੱਛ ਕੇ ਤੀਹ ਸੈਕਿੰਡ ਵਿੱਚ ਨੌਂ ਲੱਖ ਪੰਜਾਹ ਹਜ਼ਾਰ ਟਰਾਂਸਫਰ ਕਰ ਦਿੱਤੇ।ਪੁਲਸ ਨੇ ਇੱਕ ਹੋਰ ਟ੍ਰਾਂਜੈਕਸ਼ਨ ਉਤੇ ਨਜ਼ਰ ਰੱਖੀ। ਸਾਹਮਣੇ ਆਇਆ ਕਿ ਇਹ ਪੈਸੇ ਇੱਕ ਦੇ ਬਾਅਦ ਇੱਕ ਤਿੰਨ ਖਾਤਿਆਂ ਨੂੰ ਟਰਾਂਸਫਰ ਹੋ ਰਹੇ ਹਨ। ਆਖਰੀ ਵਾਰ ਠੱਗਾਂ ਨੇ ਭਾਰਤ ਪੇ ਐਪ ਦੀ ਮਦਦ ਨਾਲ ਇੱਕ ਖਾਤੇ ਵਿੱਚ ਇਹ ਪੇਮੈਂਟ ਟਰਾਂਸਫਰ ਕੀਤੀ। ਇਸ ਪਿੱਛੋਂ ਪੁਲਸ ਨੇ ਭਾਰਤ ਪੇ ਦੇ ਪ੍ਰਤੀਨਿਧੀਆਂ ਨਾਲ ਸੰਪਰਕ ਕਰ ਕੇ ਪੇਮੈਂਟ ਨੂੰ ਅੱਗੇ ਟਰਾਂਸਫਰ ਹੋਣ ਤੋਂ ਪਹਿਲਾਂ ਹੋਲਡ ਕਰਵਾ ਦਿੱਤਾ। ਠੱਗਾਂ ਨੇ ਇਸ ਖਾਤੇ ਵਿੱਚੋਂ ਨੌਂ ਲੱਖ ਪੰਜਾਹ ਹਜ਼ਾਰ ਦੀਆਂ ਤਿੰਨ ਐਫ ਡੀ ਬਣਵਾ ਦਿੱਤੀਆਂ। ਵੈਰੀਫਿਕੇਸ਼ਨ ਅਤੇ ਪ੍ਰੋਸੈਸ ਹੋਣ ਦੇ ਬਾਅਦ ਸ਼ੁੱਕਰਵਾਰ ਨੂੰ 15 ਦਿਨ ਬਾਅਦ ਕੰਪਨੀ ਨੇ ਬੋਹਰਾ ਨੂੰ ਪੂਰੀ ਪੇਮੈਂਟ ਵਾਪਸ ਦਿਵਾ ਦਿੱਤੀ ਅਤੇ ਠੱਗਾਂ ਦੇ ਖਿਲਾਫ ਕਾਰਵਾਈ ਹੋ ਰਹੀ ਹੈ।

Have something to say? Post your comment