Welcome to Canadian Punjabi Post
Follow us on

17

May 2022
 
ਭਾਰਤ

ਕਾਰੋਬਾਰੀ ਦੇ ਕੈਸ਼ੀਅਰ ਵੱਲੋਂ ਪੈਸੇ ਹੜੱਪਣ ਲਈ ਲੁੱਟ ਦੀ ਝੂਠੀ ਫੋਨ ਕਾਲ ਦਾ ਭੇਦ ਖੁੱਲ੍ਹਾ

January 13, 2022 08:01 PM

ਨਵੀਂ ਦਿੱਲੀ, 13 ਜਨਵਰੀ (ਪੋਸਟ ਬਿਊਰੋ)- ਉਤਰੀ ਦਿੱਲੀ ਜ਼ਿਲ੍ਹਾ ਪੁਲਸ ਨੇ ਬਾੜਾ ਹਿੰਦੂਰਾਓ ਇਲਾਕੇ ਵਿੱਚ 17.71 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਵਾਰਦਾਤ ਦੀ ਸਾਜ਼ਿਸ਼ ਪੀੜਤ ਕਾਰੋਬਾਰੀ ਦੇ ਕੈਸ਼ੀਅਰ ਨੇ ਰਚੀ ਸੀ। ਪੁਲਸ ਨੇ 16.80 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ।
ਮਿਲੀ ਜਾਣਕਾਰੀ ਅਨੁਸਾਰ ਦੀਪਕ ਕਰੋਲ ਬਾਗ ਵਿੱਚ ਮੋਬਾਈਲ ਕਾਰੋਬਾਰੀ ਪ੍ਰਤਾਪ ਸਿੰਘ ਦੀ ਕੰਪਨੀ ਵਿੱਚ ਦੋ ਸਾਲ ਤੋਂ ਕੈਸ਼ੀਅਰ ਦਾ ਕੰਮ ਕਰਦਾ ਹੈ। ਉਹ 10 ਦਸੰਬਰ ਨੂੰ ਕੰਪਨੀ ਦਾ ਪੈਸਾ ਚਾਂਦਨੀ ਚੌਕ ਲੈਣ ਗਿਆ ਤਾਂ ਉਥੋਂ ਰੁਪਏ ਲੈ ਕੇ ਸ਼ਾਮ ਨੂੰ ਆਪਣੇ ਦੋਸਤ ਰਾਹੁਲ ਦੇ ਨਾਲ ਆਟੋ ਵਿੱਚ ਕਰੋਲ ਬਾਗ ਨੂੰ ਚੱਲਿਆ, ਪਰ ਬਾੜਾ ਹਿੰਦੂਰਾਓ ਇਲਾਕੇ ਵਿੱਚ ਸਕੂਟੀ ਸਵਾਰ ਨੌਜਵਾਨਾਂ ਨੇ ਇਨ੍ਹਾਂ ਤੋਂ ਰੁਪਏ ਅਤੇ ਫੋਨ ਲੁੱਟ ਲਏ। ਡੀ ਸੀ ਪੀ ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਰਾਤ ਨੌਂ ਵਜੇ ਦੀਪਕ ਤੇ ਪ੍ਰਤਾਪ ਥਾਣੇ ਪਹੁੰਚੇ ਅਤੇ ਘਟਨਾ ਦੀ ਜਾਣਕਾਰੀ ਦਿੱਤੀ।ਪੁਲਸਵੱਲੋਂਕੇਸ ਦਰਜ ਕਰਨ ਪਿੱਛੋਂ ਏ ਸੀ ਪੀ ਸਦਰ ਬਾਜ਼ਾਰ ਪ੍ਰੱਗਿਆ ਆਨੰਦ ਦੀ ਟੀਮਬਣਾਈ ਗਈ। ਪੁਲਸ ਨੇ ਵਾਰਦਾਤ ਦੌਰਾਨ ਮੌਜੂਦ ਦੀਪਕ, ਰਾਹੁਲ ਅਤੇ ਆਟੋ ਚਾਲਕ ਕਿਸ਼ਨ ਤੋਂ ਪੁੱਛਗਿੱਛ ਕੀਤੀ ਤਾਂ ਨੇ ਤਿੰਨਾਂ ਤੋਂ ਅਲੱਗ-ਅਲੱਗ ਪੁੱਛਗਿੱਛ ਕੀਤੀ ਤਾਂ ਤਿੰਨਾਂ ਦੇ ਬਿਆਨਾਂ ਵਿੱਚ ਬਦਲਾਅ ਮਿਲਿਆ। ਸਖਤੀ ਨਾਲ ਪੁੱਛਗਿੱਛ ਉੱਤੇ ਦੀਪਕ ਨੇ ਸਾਰਾ ਰਾਜ਼ ਉਗਲ ਦਿੱਤਾ।

 
Have something to say? Post your comment
ਹੋਰ ਭਾਰਤ ਖ਼ਬਰਾਂ