Welcome to Canadian Punjabi Post
Follow us on

17

May 2022
 
ਅੰਤਰਰਾਸ਼ਟਰੀ

ਅਮਰੀਕੀ ਡਾਕਟਰਾਂ ਨੇ ਇਤਿਹਾਸ ਰਚਿਆ ਪਹਿਲੀ ਵਾਰ ਇਨਸਾਨ ਦੇ ਅੰਦਰ ਸੂਰ ਦਾ ਦਿਲ ਧੜਕੇਗਾ

January 12, 2022 09:49 AM

ਵਾਸ਼ਿੰਗਟਨ, 11 ਜਨਵਰੀ, (ਪੋਸਟ ਬਿਊਰੋ)- ਅਮਰੀਕਾ ਵਿੱਚਡਾਕਟਰਾਂ ਨੇ ਜੈਨੇਟਿਕ ਤੌਰ ਉੱਤੇ ਮੋਡੀਫਾਈਡ ਸੂਰ ਦਾ ਦਿਲ 57 ਸਾਲਾ ਵਿਅਕਤੀ ਦੇ ਸਰੀਰ ਵਿੱਚ ਟ੍ਰਾਂਸਪਲਾਂਟ ਕਰ ਦਿੱਤਾ ਹੈ।
ਮੈਰੀਲੈਂਡ ਮੈਡੀਕਲ ਸਕੂਲ ਨੇ ਸੋਮਵਾਰ ਨੂੰ ਕਿਹਾ ਕਿ ਇਹ ਟ੍ਰਾਂਸਪਲਾਂਟ ਦੁਨੀਆ ਤੇ ਮੈਡੀਕਲ ਜਗਤ ਲਈ ਵੱਡੀ ਖ਼ਬਰ ਹੈਤੇ ਇਹ ਹਾਰਟ ਟ੍ਰਾਂਸਪਲਾਂਟੇਸ਼ਨ ਇਸ ਖੇਤਰ ਵਿੱਚ ਕ੍ਰਾਂਤੀ ਲਿਆ ਸਕਦਾ ਹੈ ਤੇ ਇਸ ਨਾਲ ਦਿਲ ਦੀਆਂ ਗੰਭੀਰ ਬਿਮਾਰੀਆਂ ਤੋਂ ਪੀੜਤ ਲੱਖਾਂ ਲੋਕਾਂ ਲਈ ਦਿਲ ਦੇ ਟ੍ਰਾਂਸਪਲਾਂਟੇਸ਼ਨ ਦਾ ਨਵਾਂ ਰਾਹ ਖੁੱਲ੍ਹ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਇਹ ਹਾਰਟ ਟਰਾਂਸਪਲਾਂਟ ਡੇਵਿਡ ਬੈਨੇਟ ਨਾਮ ਦੇਇੱਕ ਮਰੀਜ਼ ਦਾ ਕੀਤਾ ਗਿਆ ਸੀ। ਮੈਰੀਲੈਂਡ ਦੇ ਵਸਨੀਕ ਇਸ ਮਰੀਜ਼ ਨੇ ਸਰਜਰੀ ਤੋਂ ਪਹਿਲਾਂ ਕਿਹਾ ਕਿ ‘ਮੇਰੇ ਕੋਲ ਸਿਰਫ ਦੋ ਬਦਲ ਸਨ ਜਾਂ ਮੌਤ ਜਾਂ ਇਹ ਟ੍ਰਾਂਸਪਲਾਂਟ। ਮੈਂ ਜਿਉਣਾ ਚਾਹੁੰਦਾ ਹਾਂ, ਮੈਂ ਜਾਣਦਾ ਹਾਂ ਕਿ ਇਹ ਹਨੇਰੇ ਵਿੱਚ ਤੀਰ ਚਲਾਉਣ ਦੇਵਾਂਗ ਹੈ, ਪਰ ਇਹ ਮੇਰੀ ਆਖਰੀ ਇੱਛਾ ਹੈ।’ ਡੇਵਿਡ ਕਈ ਮਹੀਨਿਆਂ ਤੋਂ ਹਾਰਟ-ਲੰਗ ਬਾਈਪਾਸ ਮਸ਼ੀਨ ਦੀ ਮਦਦ ਨਾਲ ਬੈੱਡ ਉੱਤੇ ਪਿਆ ਹੈ। ਟ੍ਰਾਂਸਪਲਾਂਟ ਮਗਰੋਂ ਉਸ ਦੀ ਹਾਲਤਸੁਧਰ ਰਹੀ ਹੈ ਅਤੇ ਉਸ ਦੀ ਨਿਗਰਾਨੀ ਕੀਤੀ ਜਾਂਦੀ ਹੈ ਕਿ ਨਵਾਂ ਅੰਗ ਕਿਵੇਂ ਕੰਮ ਕਰ ਰਿਹਾ ਹੈ।ਡੇਵਿਡ ਬੈਨੇਟ ਦਾ ਪੁਰਾਣੇ ਢੰਗ ਦਾ ਹਾਰਟ ਟ੍ਰਾਂਸਪਲਾਂਟ ਹੋਣ ਦੀ ਆਸ ਨਹੀਂ ਸੀ, ਇਸ ਕਰ ਕੇ ਅਮਰੀਕੀ ਡਾਕਟਰਾਂ ਨੇ ਇਹ ਵੱਡਾ ਫ਼ੈਸਲਾ ਲਿਆ ਅਤੇ ਇੱਕ ਸੂਰ ਦਾ ਦਿਲ ਟ੍ਰਾਂਸਪਲਾਂਟ ਕੀਤਾ ਹੈ।
ਅਮਰੀਕਾ ਦੀ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਨੇ ਨਵੇਂ ਸਾਲ ਦੀ ਸ਼ਾਮ ਨੂੰ ਏਦਾਂ ਦੀ ਐਮਰਜੈਂਸੀ ਸਰਜਰੀ ਦੇ ਲਈ ਇਜਾਜ਼ਤ ਦੇਦਿੱਤੀ ਸੀ। ਇਹ ਟ੍ਰਾਂਸਪਲਾਂਟ ਕਰਨ ਵਾਲੇ ਬਾਰਟਲੇ ਗ੍ਰਿਫਿਥ ਨੇ ਕਿਹਾ ਕਿ ਇਹ ਸਫਲ ਸਰਜਰੀ ਸੀ, ਜਿਸ ਨੇ ਅੰਗਾਂ ਦੀ ਕਮੀ ਦੇ ਸੰਕਟ ਨਾਲ ਨਜਿੱਠਣ ਲਈ ਸਾਨੂੰ ਇੱਕ ਕਦਮ ਅੱਗੇ ਵਧਾਇਆ ਹੈ।’ਉਂਜ ਇਸ ਟ੍ਰਾਂਸਪਲਾਂਟ ਤੋਂ ਬਾਅਦ ਵੀ ਮਰੀਜ਼ ਦੀ ਬੀਮਾਰੀ ਦਾ ਠੀਕ ਹੋਣਾ ਯਕੀਨੀ ਨਹੀਂ, ਪਰ ਇਸ ਸਰਜਰੀ ਨੂੰ ਜਾਨਵਰਾਂ ਤੋਂ ਇਨਸਾਨਾਂ ਵਿੱਚ ਟ੍ਰਾਂਸਪਲਾਂਟ ਕਰਨ ਦੇ ਮਾਮਲੇ ਵਿੱਚ ਕਿਸੇ ਮੀਲ ਪੱਥਰ ਤੋਂ ਘੱਟ ਨਹੀਂ ਕਿਹਾ ਜਾ ਸਕਦਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ