Welcome to Canadian Punjabi Post
Follow us on

17

May 2022
 
ਕੈਨੇਡਾ

ਕਿਊਬਿਕ ਵਿੱਚ ਵੈਕਸੀਨੇਸ਼ਨ ਨਾ ਕਰਵਾਉਣ ਵਾਲਿਆਂ ਨੂੰ ਦੇਣੀ ਹੋਵੇਗੀ ਫੀਸ

January 12, 2022 01:00 AM

ਕਿਊਬਿਕ, 11 ਜਨਵਰੀ (ਪੋਸਟ ਬਿਊਰੋ) : ਕੋਵਿਡ-19 ਵੈਕਸੀਨ ਦੀ ਡੋਜ਼ ਹਾਸਲ ਕਰਨ ਤੋਂ ਇਨਕਾਰ ਕਰਨ ਵਾਲੇ ਗੈਰਵੈਕਸੀਨੇਟਿਡ ਕਿਊਬਿਕ ਵਾਸੀਆਂ ਤੋਂ ਹੁਣ ਫੀਸ ਵਸੂਲੀ ਜਾਵੇਗੀ।
ਕਿਊਬਿਕ ਦੇ ਪ੍ਰੀਮੀਅਰ ਫਰੈਂਕੌਇਸ ਲੀਗਾਲਟ ਦਾ ਕਹਿਣਾ ਹੈ ਕਿ ਹੈਲਥ ਕੇਅਰ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਗੈਰਵੈਕਸੀਨੇਟਿਡ ਬਾਲਗਾਂ ਤੋਂ ਹੁਣ ਪ੍ਰੋਵਿੰਸ ਵੱਲੋਂ ਵਾਧੂ ਫੀਸ ਲਈ ਜਾਵੇਗੀ। ਇਹ ਫੀਸ ਉਨ੍ਹਾਂ ਨਾਗਰਿਕਾਂ ਉੱਤੇ ਅਪਲਾਈ ਨਹੀਂ ਹੋਵੇਗੀ ਜਿਨ੍ਹਾਂ ਕੋਲ ਜਾਇਜ਼ ਮੈਡੀਕਲ ਕਾਰਨ ਹੈ। ਲੀਗਾਲਟ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਫੀਸ ਤੈਅ ਨਹੀਂ ਕੀਤੀ ਗਈ ਹੈ ਪਰ ਇਹ ਰਕਮ ਐਨੀ ਜ਼ਰੂਰ ਹੋਵੇਗੀ ਕਿ ਗੈਰਵੈਕਸੀਨੇਟਿਫ ਲੋਕਾਂ ਨੂੰ ਸ਼ੌਟ ਲੈਣ ਲਈ ਰਾਜ਼ੀ ਕੀਤਾ ਜਾ ਸਕੇ।
ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕੈਨੇਡਾ ਵਿੱਚ ਕਿਸੇ ਸਰਕਾਰ ਨੇ ਕੋਵਿਡ-19 ਵੈਕਸੀਨ ਦਾ ਸ਼ੌਟ ਨਾ ਲਵਾਉਣ ਵਾਲਿਆਂ ਲਈ ਫੀਸ ਐਲਾਨੀ ਹੈ। ਉਨ੍ਹਾਂ ਆਖਿਆ ਕਿ ਅਸੀਂ ਵੈਕਸੀਨ ਪਾਸਪੋਰਟ ਵੀ ਜਲਦ ਹੀ ਲਿਆਂਵਾਂਗੇ। ਉਨ੍ਹਾਂ ਦੱਸਿਆ ਕਿ ਪ੍ਰੋਵਿੰਸ ਵਿੱਚ 10 ਫੀ ਸਦੀ ਅਜਿਹੇ ਲੋਕ ਹਨ ਜਿਨ੍ਹਾਂ ਨੇ ਅਜੇ ਆਪਣੀ ਪਹਿਲੀ ਡੋਜ਼ ਲੈਣੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਆਈਸੀਯੂ ਵਿੱਚ 50 ਫੀ ਸਦੀ ਬੈੱਡ ਗੈਰਵੈਕਸੀਨੇਟਿਡ ਲੋਕਾਂ ਕੋਲ ਹੀ ਹਨ।
ਮੰਗਲਵਾਰ ਨੂੰ ਕਿਊਬਿਕ ਵਿੱਚ ਨੋਵਲ ਕਰੋਨਾਵਾਇਰਸ ਕਾਰਨ ਹੋਈਆਂ 62 ਮੌਤਾਂ ਰਿਪੋਰਟ ਕੀਤੀਆਂ ਗਈਆਂ ਤੇ ਇਸ ਦੇ ਨਾਲ ਹੀ ਪ੍ਰੋਵਿੰਸ ਵਿੱਚ ਕੋਵਿਡ-19 ਕਾਰਨ ਮਰਨ ਵਾਲਿਆਂ ਦੀ ਗਿਣਤੀ 12,028 ਤੱਕ ਪਹੁੰਚ ਗਈ ਹੈ ਜੋ ਕਿ ਕੈਨੇਡਾ ਵਿੱਚ ਸੱਭ ਤੋਂ ਵੱਧ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਿੰਸ ਚਾਰਲਸ ਤੇ ਕੈਮਿਲਾ ਨੇ ਅੱਜ ਤੋਂ ਕੀਤੀ ਕੈਨੇਡਾ ਦੇ ਤਿੰਨ ਰੋਜ਼ਾ ਦੌਰੇ ਦੀ ਸ਼ੁਰੂਆਤ ਪੌਲੀਏਵਰ ਨੇ ਵ੍ਹਾਈਟ ਰਿਪਲੇਸਮੈਂਟ ਥਿਊਰੀ ਦੀ ਕੀਤੀ ਨਿਖੇਧੀ ਜੁਲਾਈ ਵਿੱਚ ਕੈਨੇਡਾ ਦਾ ਦੌਰਾ ਕਰਨਗੇ ਪੋਪ ਫਰਾਂਸਿਸ ਕੈਨੇਡਾ ਦੀ ਆਰਥਿਕ ਸਥਿਰਤਾ ਤੇ ਸਾਖ਼ ਦੀ ਕੋਈ ਪਰਵਾਹ ਨਹੀਂ ਪੌਲੀਏਵਰ ਨੂੰ : ਟਰੂਡੋ ਟੋਰੀ ਲੀਡਰਸਿ਼ਪ ਬਹਿਸ ਵਿੱਚ ਪੌਲੀਏਵਰ ਨੇ ਦਿੱਤਾ ਹਮਲਿਆਂ ਦਾ ਕਰਾਰਾ ਜਵਾਬ ਯੂਕਰੇਨੀਅਨਜ਼ ਲਈ ਕੈਨੇਡੀਅਨ ਸਰਕਾਰ ਨੇ ਚਾਰਟਰਡ ਫਲਾਈਟਸ ਦਾ ਕੀਤਾ ਇੰਤਜ਼ਾਮ ਇਸ ਹਫਤੇ ਪੰਜ ਸੈਂਟ ਹੋਰ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਹੈਲਥ ਕੈਨੇਡਾ ਨੇ ਵਾਪਿਸ ਮੰਗਵਾਈਆਂ ਆਈ ਡਰੌਪਸ ਦੀਆਂ ਸ਼ੀਸ਼ੀਆਂ ਗੈਰ ਰਸਮੀ ਬਹਿਸ ਵਿੱਚ ਕੰਜ਼ਰਵੇਟਿਵਾਂ ਨੇ ਇੱਕ ਦੂਜੇ ਦੇ ਸਿਆਸੀ ਰਿਕਾਰਡ ਉੱਤੇ ਜੰਮ ਕੇ ਕੀਤੇ ਵਾਰ ਅੱਜ ਹੋਣ ਵਾਲੀ ਗੈਰ ਰਸਮੀ ਬਹਿਸ ਵਿੱਚ ਹਿੱਸਾ ਲੈਣਗੇ 5 ਕੰਜ਼ਰਵੇਟਿਵ ਉਮੀਦਵਾਰ