Welcome to Canadian Punjabi Post
Follow us on

17

May 2022
 
ਮਨੋਰੰਜਨ

ਪਿਤਾ ਦੀ ਹੱਤਿਆ ਦੇ ਮਾਮਲੇ ਵਿੱਚ ਪੁੱਤਰ ਨੂੰ ਉਮਰ ਕੈਦ

January 08, 2022 09:26 PM

ਲੰਡਨ, 8 ਜਨਵਰੀ (ਪੋਸਟ ਬਿਊਰੋ)- ਨਵੰਬਰ 2020 ਵਿੱਚ ਬਰੈਡਫੋਰਡ ਦੇ ਏਅਰਡੇਲ ਰੋਡ ਦੇ ਘਰ ਵਿੱਚ 59 ਸਾਲਾ ਸੰਤੋਖ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਉਸ ਦੇ 25 ਸਾਲਾਂ ਪੁੱਤ ਫਿਲਪ ਤਜਿੰਦਰ ਬਡਵਾਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਜਿਸ ਕਾਰਨ ਹਰ ਕੋਈ ਹੈਰਾਨ ਹੋ ਰਿਹਾ ਹੈ।
ਬਰੈਡਫੋਰਡ ਅਦਾਲਤ ਵਿੱਚ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਸੰਤੋਖ ਸਿੰਘ ਉਰਫ ਚਾਰਲੀ, ਜੋ ਇੰਜਨੀਅਰ ਸੀ, ਨਾਲ ਉਸ ਦੇ ਬੇਟੇ ਫਿਰਪ ਨੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਉਸ ਦੀ ਖੋਪੜੀ, ਨੱਕ, ਲੱਤਾਂ ਅਤੇ ਪੱਸਲੀਆਂ ਤੋੜ ਦਿੱਤੀਆਂ ਸਨ। ਦੋ ਦਿਨ ਚੱਲੀ ਸੁਣਵਾਈ ਦੌਰਾਨ ਫਿਲਪ ਨੇ ਕਤਲ ਕਰਨ ਤੋਂ ਪਹਿਲਾਂ ਇਨਕਾਰ ਕੀਤਾ। ਜੱਜ ਜੌਨਾਥਨ ਰੋਜ਼ ਨੇ ਸਜ਼ਾ ਸੁਣਾਉਂਦਿਆਂ ਕਿਹਾ ਕਿ ਇਹ ਵਹਿਸ਼ੀ ਹਮਲਾ ਸੀ। ਉਸ ਨੇ ਕ੍ਰਿਕਟ ਬੈਟ ਨੂੰ ਗੁਆਂਢੀਆਂ ਦੀ ਕੰਧ ਤੋਂ ਸੁੱਟ ਦਿੱਤਾ ਅਤੇ ਆਪਣੇ ਪਿਤਾ ਦਾ ਫੋਨ ਵੀ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ। ਵਰਨਣ ਯੋਗ ਹੈ ਕਿ ਫਿਲਪ ਤਜਿੰਦਰ ਬਡਵਾਲ ਕਈ ਲੁੱਟ ਖੋਹ ਦੇ ਕੇਸਾਂ ਵਿੱਚ ਪੰਜ ਸਾਲ ਕੈਦ ਦੀ ਸਜ਼ਾ ਭੁਗਤ ਰਿਹਾ ਸੀ ਤੇ ਹਮਲੇ ਵੇਲੇ ਜਮਾਨਤ ਉੱਤੇ ਸੀ। ਜੱਜ ਨੇ ਉਸ ਨੂੰ ਉਮਰ ਕੈਦ ਦੀ ਸਜ਼ਾਂ ਦਿੰਦਿਆਂ ਜਮਾਨਤ ਤੋਂ ਪਹਿਲਾਂ ਘੱਟੋ ਘੱਟ 20 ਸਾਲ ਜੇਲ੍ਹ ਵਿੱਚ ਰੱਖਣ ਨੂੰ ਕਿਹਾ ਹੈ।

 
Have something to say? Post your comment