Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਮਨੋਰੰਜਨ

ਅਧੂਰੇ ਸੁਫਨੇ ਹੀ ਵਧਾਉਂਦੇ ਹਨ ਅੱਗੇ : ਨਵਾਜ਼ੂਦੀਨ ਸਿੱਦੀਕੀ

January 05, 2022 02:01 AM

ਅਭਿਨੇਤਾ ਨਵਾਜ਼ੂਦੀਨ ਸਿੱਦੀਕੀ ਲਈ ਇਹ ਸਾਲ ਖਾਸ ਹੋਣ ਵਾਲਾ ਹੈ। ਉਨ੍ਹਾਂ ਦੀਆਂ ਕਈ ਫਿਲਮਾਂ ਲਾਈਨ ਵਿੱਚ ਹਨ। ਬੀਤੇ ਸਾਲ ਉਨ੍ਹਾਂ ਨੂੰ ਫਿਲਮ ‘ਸੀਰੀਅਸ ਮੈਨ’ ਲਈ ਸਰਵਸ਼੍ਰੇਸ਼ਟ ਅਭਿਨੇਤਾ ਦੀ ਸ਼੍ਰੇਣੀ ਵਿੱਚ ਐਮੀ ਐਵਾਰਡ ਲਈ ਚੁਣਿਆ ਗਿਆ ਸੀ। ਬੀਤੇ ਸਾਲ ਦੇ ਤਜਰਬਿਆਂ, ਜੀਵਨ ਨਾਲ ਜੁੜੇ ਸੁਫਨਿਆਂ ਅਤੇ ਆਉਣ ਵਾਲੀਆਂ ਫਿਲਮਾਂ ਬਾਰੇ ਉਨ੍ਹਾਂ ਨਾਲ ਗੱਲਬਾਤ ਹੋਈ। ਪੇਸ਼ ਹਨ ਉਸੇ ਗੱਲਬਾਤ ਦੇ ਕੁਝ ਅੰਸ਼ :
* ਬੀਤੇ ਸਾਲ ਤੁਹਾਨੂੰ ਫਿਲਮ ‘ਸੀਰੀਅਸ ਮੈਨ’ ਲਈ ਐਮੀ ਐਵਾਰਡ ਮਿਲਿਆ ਸੀ। ਇਹ ਅਨੁਭਵ ਕਿੱਦਾਂ ਰਿਹਾ?
- ਚੰਗਾ ਲੱਗਦਾ ਹੈ। ਮੈਂ ਜਿੱਦਾਂ ਦੇ ਕੰਟੈਂਟ ਲੱਭਦਾ ਹਾਂ, ਉਸ ਨੂੰ ਗਲੋਬਲੀ ਪਸੰਦ ਕੀਤਾ ਜਾ ਰਿਹਾ ਹੈ। ਆਤਮ ਵਿਸ਼ਵਾਸ ਵੀ ਆਉਂਦਾ ਹੈ ਕਿ ਮੈਂ ਬਾਕਸ ਆਫਿਸ ਦੀ ਚਿੰਤਾ ਛੱਡ ਕੇ ਉਸ ਕੰਟੈਂਟ ਨੂੰ ਚੁਣਿਆ। ਮੈਂ ਕਦੇ ਇਹ ਸੋਚ ਕੇ ਕੋਈ ਫਿਲਮ ਸਾਈਨ ਨਹੀਂ ਕਰਦਾ ਕਿ ਫਲਾਣੀ ਪ੍ਰਫਾਰਮੈਂਸ ਨਾਲ ਮੈਨੂੰ ਐਵਾਰਡ ਮਿਲ ਜਾਏਗਾ। ਮੇਰੀ ਸੋਚ ਇਹੀ ਰਹਿੰਦੀ ਹੈ ਿਕ ਇਸ ਰੋਲ ਨੂੰ ਮੈਂ ਕਿੰਨੀ ਇਮਾਨਦਾਰੀ ਨਾਲ ਨਿਭਾ ਰਿਹਾ ਹਾਂ। ਮੇਰੇ ਲਈ ਇਹ ਅਹਿਮ ਹੁੰਦਾ ਹੈ, ਪਰ ਹਾਂ, ਐਵਾਰਡ ਕੰਟੈਂਟ ਚੁਣਨ ਲਈ ਉਤਸ਼ਾਹਤ ਕਰਦੇ ਹਨ।
* ਇਸ ਸਾਲ ਤੁਹਾਡੀਆਂ ਕਈ ਫਿਲਮਾਂ ਰਿਲੀਜ਼ ਹੋਣ ਵਾਲੀਆਂ ਹਨ...
-ਹਾਂ, ਮੇਰੀਆਂ ਸਾਰੀਆਂ ਫਿਲਮਾਂ ਅਲੱਗ ਅਲੱਗ ਜਾਨਰ ਦੀਆਂ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਲਵ ਸਟੋਰੀ ਹਨ। ਦੇਖਣਾ ਹੈ ਕਿ ਇਹ ਫਿਲਮਾਂ ਕਿਵੇਂ ਐਗਜੀਕਿਊਟ ਹੁੰਦੀਆਂ ਹਨ, ਦਰਸ਼ਕਾਂ ਦੀ ਉਨ੍ਹਾਂ ਬਾਰੇ ਕੀ ਪ੍ਰਤੀਕਿਰਿਆ ਆਉਂਦੀ ਹੈ।
* ਤੁਸੀਂ ਕਮਰਸ਼ੀਅਲ ਦੇ ਨਾਲ ਕੰਟੈਂਟ ਓਰੀਏਂਟਿਡ ਫਿਲਮਾਂ ਵਿੱਚ ਸੰਤੁਲਨ ਕਿੰਨਾ ਜ਼ਰੂਰੀ ਮੰਨਦੇ ਹੋ?
-ਮੈਨੂੰ ਦਮਦਾਰ ਕਿਰਦਾਰ ਚਾਹੀਦੇ ਹਨ। ਤੁਸੀਂ ਦੇਖੋਗੇ ਕਿ ‘ਹੀਰੋਪੰਤੀ 2’ ਵਿੱਚ ਮੇਰਾ ਕਿਰਦਾਰ ਬਹੁਤ ਸਟਰਾਂਗ ਹੈ। ਇਹੀ ਕਾਰਨ ਹੈ ਕਿ ਮੈਨੂੰ ਉਸ ਨੂੰ ਕਰਨ ਦੀ ਮਨਜ਼ੂਰੀ ਦਿੱਤੀ। ਜਦ ਮੈਂ ਥੀਏਟਰ ਕਰਦਾ ਸੀ ਤਾਂ ਹਰ ਤਰ੍ਹਾਂ ਦੇ ਪਲੇਅ ਕਰਦੇ ਸੀ। ਵੱਖ-ਵੱਖ ਸਟਾਈਲ ਦੀਆਂ ਫਿਲਮਾਂ ਕਰਨ ਨਾਲ ਐਕਟਰ ਨੂੰ ਵਧੀਆ ਲੱਗਦਾ ਹੈ ਕਿ ਇੱਕ ਆਰਟ ਟਾਈਪ ਫਿਲਮ ਹੈ ਤਾਂ ਦੂਸਰੇ ਪਾਸੇ ‘ਹੀਰੋਪੰਤੀ 2’ ਵਰਗੀ ਕਮਰਸ਼ੀਅਲ ਫਿਲਮ ਹੈ। ਇਹ ਸਾਡੇ ਲਈ ਚੈਲੇਂਜ ਵੀ ਹੁੰਦਾ ਹੈ ਅਤੇ ਇਸ ਵਿੱਚ ਮਜ਼ਾ ਵੀ ਆਉਂਦਾ ਹੈ।
* ਕਿਰਦਾਰ ਦੀ ਤਿਆਰੀ ਬਾਰੇ ਤੁਹਾਡੇ ਤਰੀਕਿਆਂ ਵਿੱਚ ਕੋਈ ਬਦਲਾਅ ਆਇਆ?
- ਮੈਂ ਕਿਰਦਾਰ ਦੀ ਗੰਭੀਰਤਾ ਵਿੱਚ ਜਾਣਾ ਚਾਹਾਂਗਾ। ਇਸ ਮਾਮਲੇ ਵਿੱਚ ਮੈਂ ਬਿਲਕੁਲ ਵੀ ਡਰਾਂਗਾ ਨਹੀਂ। ਕਿਰਦਾਰ ਤੋਂ ਬਾਹਰ ਆਉਣ ਲਈ ਮੈਂ ਮੈਨੇਜ ਕਰ ਲੈਂਦਾ ਹਾਂ। ਉਸ ਵਿੱਚ ਇੱਕ ਦੋ ਮਹੀਨਾ ਲੱਗੇਗਾ, ਪਰ ਕਿਰਦਾਰ ਨਿਭਾਉਣ ਲਈ ਗੰਭੀਰਤਾ ਵਿੱਚ ਜਾਣਾ ਪਵੇਗਾ। ਮੇਰਾ ਸੁਫਨਾ ਸਿਰਫ ਇੰਨਾ ਹੈ ਕਿ ਮੈਂ ਜੋ ਵੀ ਰੋਲ ਕਰਾਂ, ਉਸ ਦੀ ਗੰਭੀਰਤਾ ਵਿੱਚ ਜਾਣ ਦੀ ਕੋਸ਼ਿਸ਼ ਕਰਾਂ। ਸੁਫਨੇ ਵੀ ਮੈਨੂੰ ਉਸੇ ਤਰ੍ਹਾਂ ਦੇ ਆਉਂਦੇ ਹਨ। ਮੇਰਾ ਮੰਨਣਾ ਹੈ ਕਿ ਜੀਵਨ ਵਿੱਚ ਨਿਸ਼ਚਿਤ ਰੂਪ ਤੋਂ ਕੁਝ ਸੁਫਨੇ ਅਧੂਰੇ ਹੋਣੇ ਚਾਹੀਦੇ ਹਨ। ਇਹ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਮਕਸਦ ਦਿੰਦੇ ਹਨ, ਵਰਨਾ ਜੇ ਸਾਰੇ ਸੁਫਨੇ ਪੂਰੇ ਹੋ ਗਏ ਤਾਂ ਜੀਉਣ ਦਾ ਮਜ਼ਾ ਨਹੀਂ ਹੋਵੇਗਾ। ਮੇਰਾ ਸੁਫਨਾ ਹੈ ਕਿ ਅੱਗੇ ਜਾ ਕੇ ਬਹੁਤ ਹੀ ਕਠਿਨ ਕਿਰਦਾਰ ਨਿਭਾਵਾਂ ਅਤੇ ਅਜਿਹਾ ਕਿਰਦਾਰ ਕਰਾਂ ਜਿਸ ਵਿੱਚ ਕਿਰਦਾਰ ਦੇ ਦਿਮਾਗ ਨੂੰ ਐਕਸਪੋਜ਼ਰ ਕਰ ਸਕਾਂ। ਮੈਨੂੰ ਇਹੀ ਪ੍ਰੋਫੈਸ਼ਨ ਪਸੰਦ ਹੈ।
* ‘ਟੀਟੂ ਵੈਡਸ ਸ਼ੇਰੂ’ ਦੇ ਪੋਸਟਰ ਵਿੱਚ ਤੁਹਾਡੇ ਮੋਢੇ ਉੱਤੇ ਬਿੱਲੀ ਵੀ ਦਿਸ ਰਹੀ ਹੈ...
- ਫਿਲਮ ਵਿੱਚ ਬਿੱਲੀ ਦਾ ਕਮਾਲ ਵੀ ਦੇਖਣ ਨੂੰ ਮਿਲੇਗਾ। ਉਹ ਟਰੇਂਡ ਬਿੱਲੀ ਹੈ। ਕਿਰਦਾਰ ਨੂੰ ਨਿਭਾਉਣ ਲਈ ਤੁਹਾਨੂੰ ਜਾਨਵਰਾਂ ਦੇ ਨਾਲ ਘੁਲਣ-ਮਿਲਣਾ ਪੈਂਦਾ ਹੈ। ਉਹ ਮੈਂ ਕਰ ਲੈਂਦਾ ਹਾਂ।
* ‘ਹੀਰੋਪੰਤੀ 2’ ਵਿੱਚ ਆਪਣੇ ਕਿਰਦਾਰ ਨਾਲ ਤੁਸੀਂ ਵਿਨੋਦ ਖੰਨਾ ਨੂੰ ਟਿ੍ਰਬਿਊਟ ਦਿੱਤਾ ਹੈ...
- ਵਿਨੋਦ ਖੰਨਾ ਸਾਹਿਬ ਦੀ ਚਾਲ ਬਹੁਤ ਯੂਨੀਕ ਸੀ। ਉਹ ਤੁਰਦੇ ਹੋਏ ਬੁਹਤ ਖੂਬਸੂਰਤ ਲੱਗਗੇ ਸਨ। ਮੈਂ ਸੋਚਿਆ ਸੀ ਕਿ ਆਪਣੇ ਕਿਰਦਾਰ ਵਿੱਚ ਕਦੇ ਨਾ ਕਦੇ ਉਸ ਦਾ ਇਸਤੇਮਾਲ ਕਰਾਂਗਾ। ਉਹ ਮੈਂ ਇਸ ਫਿਲਮ ਵਿੱਚ ਕੀਤਾ। ਵੈਸੇ ਮੈਂ ਉਨ੍ਹਾਂ ਦੇ ਨਾਲ ਕੰਮ ਵੀ ਕੀਤਾ ਸੀ, ਪਰ ਉਹ ਕੰਮ ਕਦੇ ਸਾਹਮਣੇ ਨਹੀਂ ਆਇਆ।
* ਤੁਸੀਂ ਕਿਹਾ ਸੀ ਕਿ ਇੰਡਸਟਰੀ ਵਿੱਚ ਨੈਪੋਟਿਜ਼ਮ ਤੋਂ ਜ਼ਿਆਦਾ ਰੰਗਭੇਦ ਹੈ...
- ਉਹ ਸਾਡੀ ਸੁਸਾਇਟੀ ਵਿੱਚ ਵੀ ਹੈ। ਸਾਡੇ ਇੱਥੇ ਖੂਬਸੂਰਤ ਉਸ ਨੂੰ ਮੰਨਿਆ ਜਾਂਦਾ ਹੈ ਜੋ ਗੋਰਾ ਹੈ। ਕਿਉਂਕਿ ਸਾਡੀ ਸੁਸਾਇਟੀ ਵਿੱਚ ਹੀ ਅਜਿਹਾ ਮੰਨਿਆ ਜਾਂਦਾ ਹੈ, ਇਸ ਲਈ ਤੁਸੀਂ ਦੇਖੋ ਕਿ ਇੰਡਸਟਰੀ ਵਿੱਚ ਕੋਈ ਸਾਂਵਲੀ ਰੰਗ ਦੀ ਅਭਿਨੇਤਰੀ ਸੁਪਰਸਟਾਰ ਨਹੀਂ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ