Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਮਨੋਰੰਜਨ

ਹਲਕਾ-ਫੁਲਕਾ

December 27, 2021 02:24 AM

ਇੱਕ ਵਿਅਕਤੀ ਆਪਣੇ ਦੋਸਤ ਨੂੰ ਬੋਲਿਆ, ‘‘ਮੈਨੂੰ ਕਿਸੇ ਜਾਨਵਰਾਂ ਦੇ ਡਾਕਟਰ ਕੋਲ ਲੈ ਕੇ ਚਲੋ।”

ਦੋਸਤ (ਹੈਰਾਨ ਹੋ ਕੇ), ‘‘ਉਹ ਕਿਸ ਲਈ?”
ਵਿਅਕਤੀ, ‘‘ਇਸ ਲਈ ਕਿ ਮੁਰਗੇ ਵਾਂਗ ਸਵੇਰੇ ਪੰਜ ਵਜੇ ਜਾਗ ਜਾਂਦਾ ਹਾਂ। ਘੋੜੇ ਵਾਂਗ ਭੱਜ-ਭੱਜ ਕੇ ਦਫਤਰ ਜਾਂਦਾ ਹਾਂ, ਸਾਰਾ ਦਿਨ ਗਧੇ ਵਾਂਗ ਕੰਮ ਕਰਦਾ ਹਾਂ। ਸ਼ਾਮ ਨੂੰ ਘਰ ਆ ਕੇ ਸਭ ਉੱਤੇ ਕੁੱਤੇ ਵਾਂਗ ਭੌਂਕਦਾ ਹਾਂ ਤੇ ਰਾਤ ਬਿੱਲੀ ਵਾਂਗ ਕੋਨੇ ਵਿੱਚ ਸੌਂ ਜਾਂਦਾ ਹਾਂ।”
*******
ਦੋ ਦੋਸਤ ਜੰਗਲ ਵਿੱਚ ਜਾ ਰਹੇ ਸਨ ਕਿ ਸਾਹਮਣੇ ਖੂੰਖਾਰ ਰਿੱਛ ਜਾਂਦਾ ਦਿੱਸਿਆ। ਉਸ ਨੂੰ ਦੇਖ ਕੇ ਇੱਕ ਦੋਸਤ ਨੇੜੇ ਦੇ ਰੁੱਖ ਉੱਤੇ ਚੜ੍ਹ ਗਿਆ। ਦੂਸਰਾ ਸਾਹ ਰੋਕ ਕੇ ਧਰਤੀ ਉੱਤੇ ਲੇਟ ਗਿਆ।
ਲੇਟੇ ਹੋਏ ਨੌਜਵਾਨ ਕੋਲ ਆ ਕੇ ਰਿੱਛ ਬੋਲਿਆ, ‘‘ਤੇਰਾ ਇਹ ਡਰਾਮਾ ਨਹੀਂ ਚੱਲੇਗਾ ਬੱਚੂ, ਕਿਉਂਕਿ ਇਹ ਕਹਾਣੀ ਮੈਂ ਵੀ ਪੜ੍ਹੀ ਹੋਈ ਹੈ।”
*******
ਪਾਗਲ (ਡਾਕਟਰ ਨੂੰ), ‘‘ ਕੀ ਰਾਤ ਨੂੰ ਤੁਸੀਂ ਚੌਕੀਦਾਰੀ ਦੀ ਪਾਰਟ ਟਾਈਮ ਜੌਬ ਕਰਦੇ ਹੋ?”
ਡਾਕਟਰ, ‘‘ਤੈਨੂੰ ਏਦਾਂ ਕਿਉਂ ਲੱਗਾ?”
ਪਾਗਲ, ‘‘ਕਿਉਂਕਿ ਤੁਸੀਂ ਰਾਤ ਨੂੰ ਇਸ ਬਿਲਡਿੰਗ ਦੇ ਚਾਰੇ ਪਾਸੇ ਰਾਊਂਡ ਲਗਾਉਂਦੇ ਨਜ਼ਰ ਆਉਂਦੇ ਹੋ।”

 

 
Have something to say? Post your comment