Welcome to Canadian Punjabi Post
Follow us on

17

May 2022
 
ਕੈਨੇਡਾ

ਪੇਟੈਂਟ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਕੀਤੀਆਂ ਸੋਧਾਂ ਨੂੰ ਲਾਗੂ ਕਰਨ ਉੱਤੇ ਲਿਬਰਲਾਂ ਨੇ ਲਾਈ ਰੋਕ

December 24, 2021 08:30 AM

ਓਟਵਾ, 23 ਦਸੰਬਰ (ਪੋਸਟ ਬਿਊਰੋ) : ਕੈਨੇਡਾ ਵਿੱਚ ਪੇਟੈਂਟ ਕੀਤੀਆਂ ਗਈਆਂ ਦਵਾਈਆਂ ਦੀਆਂ ਕੀਮਤ ਘਟਾਉਣ ਲਈ ਤਿਆਰ ਨਵੀਆਂ ਸੋਧਾਂ ਨੂੰ ਲਾਗੂ ਕਰਨ ਉੱਤੇ ਸਿਹਤ ਮੰਤਰੀ ਜੀਨ ਯਵੇਸ ਡਕਲਸ ਨੇ ਛੇ ਮਹੀਨੇ ਲਈ ਰੋਕ ਲਾ ਦਿੱਤੀ ਹੈ।
ਹੈਲਥ ਕੈਨੇਡਾ ਨੇ 2019 ਵਿੱਚ ਪਹਿਲੀ ਵਾਰੀ ਇਹ ਐਲਾਨ ਕੀਤਾ ਸੀ ਕਿ ਪੇਟੈਂਟਿਡ ਮੈਡੀਸਿਨ ਪ੍ਰਾਈਸਿਜ਼ ਰਵਿਊ ਬੋਰਡ (ਪੀਐਮਪੀਆਰਬੀ) ਲੋੜੋਂ ਵੱਧ ਮਹਿੰਗੀਆਂ ਦਵਾਈਆਂ ਦੀ ਕੀਮਤ ਘਟਾਉਣ ਲਈ ਉਸ ਰੁਝਾਨ ਨੂੰ ਹੀ ਬਦਲ ਦੇਵੇਗਾ ਜਿਸ ਰਾਹੀਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਤਬਦੀਲੀਆਂ ਨੂੰ ਲਾਗੂ ਕਰਨ ਵਿੱਚ ਇਹ ਦੇਰ ਚੌਥੀ ਵਾਰੀ ਕੀਤੀ ਗਈ ਹੈ। ਇਹ ਤਬਦੀਲੀਆਂ ਜਨਵਰੀ ਦੇ ਸ਼ੁਰੂ ਵਿੱਚ ਲਾਗੂ ਹੋਣੀਆਂ ਚਾਹੀਦੀਆਂ ਸਨ ਪਰ ਇਨ੍ਹਾਂ ਨੂੰ ਪਹਿਲੀ ਜੁਲਾਈ, 2022 ਤੱਕ ਪਿੱਛੇ ਧੱਕ ਦਿੱਤਾ ਗਿਆ ਹੈ।
ਡਕਲਸ ਨੇ ਆਖਿਆ ਕਿ ਇਸ ਨਵੇਂ ਕਦਮ ਨਾਲ ਇੰਡਸਟਰੀ, ਸਰਕਾਰ ਤੇ ਡਰੱਗ ਵੰਡਣ ਵਾਲੇ ਸਿਸਟਮ ਵਿਚਲੇ ਹੋਰਨਾਂ ਖਿਡਾਰੀਆਂ ਨੂੰ ਮਹਾਂਮਾਰੀ ਨਾਲ ਲੜਨ ਉੱਤੇ ਧਿਆਨ ਕੇਂਦਰਿਤ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਆਖਿਆ ਕਿ ਇਨ੍ਹਾਂ ਸੁਧਾਰਾਂ ਨੂੰ ਲਾਗੂ ਕਰਨ ਲਈ ਪੂਰੀ ਤਿਆਰੀ ਤੇ ਸਲਾਹ ਮਸ਼ਵਰੇ ਦੀ ਲੋੜ ਹੈ। ਹੈਲਥ ਕੈਨੇਡਾ ਨੂੰ ਉਮੀਦ ਹੈ ਕਿ ਇਨ੍ਹਾਂ ਸੁਧਾਰਾਂ ਨਾਲ ਪੇਟੈਂਟਿਡ ਦਵਾਈਆਂ ਉੱਤੇ ਕੈਨੇਡੀਅਨਜ਼ ਦੇ ਕਈ ਬਿਲੀਅਨ ਡਾਲਰ ਬਚ ਜਾਣਗੇ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਪ੍ਰਿੰਸ ਚਾਰਲਸ ਤੇ ਕੈਮਿਲਾ ਨੇ ਅੱਜ ਤੋਂ ਕੀਤੀ ਕੈਨੇਡਾ ਦੇ ਤਿੰਨ ਰੋਜ਼ਾ ਦੌਰੇ ਦੀ ਸ਼ੁਰੂਆਤ ਪੌਲੀਏਵਰ ਨੇ ਵ੍ਹਾਈਟ ਰਿਪਲੇਸਮੈਂਟ ਥਿਊਰੀ ਦੀ ਕੀਤੀ ਨਿਖੇਧੀ ਜੁਲਾਈ ਵਿੱਚ ਕੈਨੇਡਾ ਦਾ ਦੌਰਾ ਕਰਨਗੇ ਪੋਪ ਫਰਾਂਸਿਸ ਕੈਨੇਡਾ ਦੀ ਆਰਥਿਕ ਸਥਿਰਤਾ ਤੇ ਸਾਖ਼ ਦੀ ਕੋਈ ਪਰਵਾਹ ਨਹੀਂ ਪੌਲੀਏਵਰ ਨੂੰ : ਟਰੂਡੋ ਟੋਰੀ ਲੀਡਰਸਿ਼ਪ ਬਹਿਸ ਵਿੱਚ ਪੌਲੀਏਵਰ ਨੇ ਦਿੱਤਾ ਹਮਲਿਆਂ ਦਾ ਕਰਾਰਾ ਜਵਾਬ ਯੂਕਰੇਨੀਅਨਜ਼ ਲਈ ਕੈਨੇਡੀਅਨ ਸਰਕਾਰ ਨੇ ਚਾਰਟਰਡ ਫਲਾਈਟਸ ਦਾ ਕੀਤਾ ਇੰਤਜ਼ਾਮ ਇਸ ਹਫਤੇ ਪੰਜ ਸੈਂਟ ਹੋਰ ਵੱਧ ਸਕਦੀਆਂ ਹਨ ਗੈਸ ਦੀਆਂ ਕੀਮਤਾਂ ਹੈਲਥ ਕੈਨੇਡਾ ਨੇ ਵਾਪਿਸ ਮੰਗਵਾਈਆਂ ਆਈ ਡਰੌਪਸ ਦੀਆਂ ਸ਼ੀਸ਼ੀਆਂ ਗੈਰ ਰਸਮੀ ਬਹਿਸ ਵਿੱਚ ਕੰਜ਼ਰਵੇਟਿਵਾਂ ਨੇ ਇੱਕ ਦੂਜੇ ਦੇ ਸਿਆਸੀ ਰਿਕਾਰਡ ਉੱਤੇ ਜੰਮ ਕੇ ਕੀਤੇ ਵਾਰ ਅੱਜ ਹੋਣ ਵਾਲੀ ਗੈਰ ਰਸਮੀ ਬਹਿਸ ਵਿੱਚ ਹਿੱਸਾ ਲੈਣਗੇ 5 ਕੰਜ਼ਰਵੇਟਿਵ ਉਮੀਦਵਾਰ