ਮਸ਼ਹੂਰ ਗਾਇਕਾ ਆਸ਼ਾ ਭੌਸਲੇ ਦੀ ਪੋਤਰੀ ਜਨਾਈ ਭੌਸਲੇ ਤੇਜ਼ੀ ਨਾਲ ਬਾਲੀਵੁੱਡ ਵਿੱਚ ਆਪਣੀ ਥਾਂ ਬਣਾ ਰਹੀ ਹੈ। ਲੋਕਾਂ ਨੂੰ ਉਸ ਦੇ ਗੀਤ ਪਸੰਦ ਆ ਰਹੇ ਹਨ। ਖੂਬਸੂਰਤ ਮੱਲਿਕਾ ਜਨਾਈ ਦੀ ਆਵਾਜ਼ ਜਿੰਨੀ ਖੂਬਸੂਰਤ ਹੈ, ਓਨਾ ਹੀ ਖੂਬਸੂਰਤ ਹੈ ਉਸ ਦਾ ਅੰਦਾਜ਼ ਤੇ ਫੈਸ਼ਨ ਸੈਂਸ, ਪਰ ਫੈਸ਼ਨ ਦੇ ਚੱਕਰ ਵਿੱਚ ਪਿੱਛੇ ਜਿਹੇ ਉਹ ਮੁੰਬਈ ਏਅਰਪੋਰਟ ਉੱਤੇ ਅਸਹਿਜ ਦਿਸੀ। ਅਸਲ ਵਿੱਚ ਉਸ ਨੇ ਡਰੈੱਸ ਹੀ ਅਜਿਹੀ ਪਹਿਨ ਰੱਖੀ ਸੀ। ਜਨਾਈ ਨੂੰ ਪਿੱਛੇ ਜਿਹੇ ਸਚਿਨ ਤੇਂਦੁਲਕਰ ਦੀ ਧੀ ਸਾਰਾ ਤੇਂਦੁਲਕਰ ਦੇ ਨਾਲ ਏਅਰਪੋਰਟ ਉੱਤੇ ਦੇਖਿਆ ਗਿਆ ਸੀ। ਇਸ ਦੌਰਾਨ ਜਨਾਈ ਨੇ ਸਟ੍ਰੈਪੀ ਟੋਪਰ ਅਤੇ ਸਕਰਟ ਪਹਿਨੀ ਹੋ ਸੀ। ਉਸ ਨੇ ਟੌਪ ਨੂੰ ਸ਼ਾਲ ਨਾਲ ਢੱਕਿਆ ਹੋਇਆ ਸੀ, ਪਰ ਉਸ ਦੇ ਇੱਕ ਵਾਇਰਲ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਜਨਾਈ ਆਪਣੀ ਇਸ ਡਰੈਸ ਵਿੱਚ ਕਿੰਨੀ ਅਸਹਿਜ ਮਹਿਸੂਸ ਕਰ ਹੀ ਸੀ। ਉਸ ਨੂੰ ਵਾਰ-ਵਾਰ ਆਪਣਾ ਟੌਪ ਅਤੇ ਸ਼ਾਲ ਸੰਭਾਲਣਾ ਪੈ ਰਿਹਾ ਸੀ।
ਸਾਰਾ ਅਤੇ ਜਨਾ ਇੱਕ ਦੂਸਰੇ ਦੀਆਂ ਦੋਸਤ ਹਨ। ਦੋਵਾਂ ਨੇ ਮੁੰਬਈ ਤੋਂ ਹੈਦਰਾਬਾਦ ਲਈ ਉਡਾਣ ਭਰੀ। ਦੋਵਾਂ ਨੂੰ ਪੁੱਛਿਆ ਗਿਆ ਕਿ ਉਹ ਹੈਦਰਾਬਾਦ ਕਿਉਂ ਚੱਲੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਲੜਕੀਆਂ ਦੀ ਮੈਟ੍ਰਿਕਸ ਫਾਈਟ ਨਾਈਟ ਵਿੱਚ ਹਿੱਸਾ ਲੈਣ ਜਾ ਰਹੀਆਂ ਹਨ। ਸੂਤਰਾਂ ਮੁਤਾਬਕ ਆਸ਼ਾ ਭੌਸਲੇ ਆਪਣੀ ਪੋਤਰੀ ਜਨਾਈ ਦੇ ਕਰੀਅਰ ਨੂੰ ਸੰਵਾਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ। ਆਸ਼ਾ ਚਾਹੁੰਦੀ ਹੈ ਕਿ ਉਸ ਨੂੰ ਕਿਸੇ ਵੱਡੇ ਫਿਲਮਮੇਕਰ ਦੇ ਬੈਨਰ ਹੇਠ ਐਕਟਿੰਗ ਵਿੱਚ ਡੈਬਿਊ ਕਰਵਾਇਆ ਜਾਵੇ, ਇਸ ਲਈ ਉਸ ਨੇ ਫਿਲਮ ਇੰਡਸਟਰੀ ਦੇ ਜਾਣੇ-ਪਛਾਣੇ ਨਿਰਮਾਤਾ ਨਿਰਦੇਸ਼ਕ ਸੰਜੇ ਲੀਲਾ ਭੰਸਾਲੀ ਨਾਲ ਮੁਲਾਕਾਤ ਕੀਤੀ ਹੈ। ਜਨਾਈ ਨੇ ਫੇਮਸ ਥੀਏਟਰ ਅਤੇ ਸ਼ਬਾਨਾ ਆਜ਼ਮੀ ਤੋਂ ਐਕਟਿੰਗ ਦੇ ਗੁਣ ਸਿੱਖੇ ਹਨ।