Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਮਨੋਰੰਜਨ

‘ਵਿਕਰਮ ਵੇਧਾ’ ਫਿਲਮ ਸੋਚਣ ਨੂੰ ਮਜਬੂਰ ਕਰੇਗੀ: ਸੈਫ ਅਲੀ ਖਾਨ

December 16, 2021 02:13 AM

ਅਭਿਨੇਤਾ ਸੈਫ ਅਲੀ ਖਾਨ ਇਨ੍ਹੀਂ ਦਿਨੀਂ ਤਮਿਲ ਫਿਲਮ ‘ਵਿਕਰਮ ਵੇਧਾ’ ਦੀ ਹਿੰਦੀ ਰੀਮੇਕ ਦੀ ਸ਼ੂਟਿੰਗ ਕਰ ਰਹੇ ਹਨ। ਮੂਲ ਫਿਲਮ ਵਿੱਚ ਗੈਂਗਸਟਰ ਦੀ ਭੂਮਿਕਾ ਵਿਜੇ ਸੇਤੂਪਤੀ ਅਤੇ ਇਮਾਨਦਾਰ ਪੁਲਸ ਅਧਿਕਾਰੀ ਦੀ ਭੂਮਿਕਾ ਆਰ ਮਾਧਵਨ ਨੇ ਨਿਭਾਈ ਸੀ। ਰੀਮੇਕ ਵਿੱਚ ਸੈਫ ਅਲੀ ਖਾਨ ਪੁਲਸ ਅਧਿਕਾਰੀ ਤੇ ਰਿਤਿਕ ਰੋਸ਼ਨ ਗੈਂਗਸਟਰ ਬਣਨਗੇ। ਫਿਲਮ ਦੇ ਪਹਿਲੇ ਸ਼ਡਿਊਲ ਨੂੰ ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ ਵਿੱਚ ਸ਼ੂਟ ਕੀਤਾ ਗਿਆ। ਇਸ ਫਿਲਮ ਦਾ ਨਿਰਦੇਸ਼ਨ ਮੂਲ ਫਿਲਮ ਦੇ ਡਾਇਰੈਕਟਰ ਪੁਸ਼ਕਰ ਅਤੇ ਗਾਇਤਰੀ ਹੀ ਕਰ ਰਹੇ ਹਨ।
ਫਿਲਮ ਬਾਰੇ ਗੱਲਬਾਤ ਦੌਰਾਨ ਸੈਫ ਅਲੀ ਖਾਨ ਨੇ ਕਿਹਾ, ‘ਵਿਕਰਮ ਵੇਧਾ’ ਸ਼ਾਨਦਾਰ ਫਿਲਮ ਹੈ। ਇਸ ਨੂੰ ਦੇਖ ਕੇ ਤੁਸੀਂ ਸੋਚਣ ਨੂੰ ਮਜਬੂਰ ਹੋਵੋਗੇ। ਇਹ ਫਿਲਮ ਇਮਾਨਦਾਰ ਪੁਲਸ ਅਫਸਰ ਦੇ ਦੁਆਲੇ ਘੁੰਮਦੀ ਹੈ, ਜੋ ਆਪਣੇ ਫਰਜ਼ ਨਾਲ ਕੋਈ ਸਮਝੌਤਾ ਨਹੀਂ ਕਰਦਾ। ਜਦ ਤੱਕ ਉਹ ਗੈਂਗਸਟਰ ਵੇਧਾ ਦੇ ਐਨਕਾਊਂਟਰ ਲਈ ਬਣਾਈ ਟੀਮ ਦੀ ਅਗਵਾਈ ਕਰਦਾ ਹੈ ਤਾਂ ਦੋਵਾਂ ਦਾ ਸਾਹਮਣਾ ਹੁੰਦਾ ਹੈ। ਗੈਂਗਸਟਰ ਉਸ ਨੂੰ ਤਿੰਨ ਕਹਾਣੀਆਂ ਸੁਣਾਉਂਦਾ ਹੈ, ਜਿਸ ਨੂੰ ਸੁਣ ਕੇ ਸਹੀ ਅਤੇ ਗਲਤ ਨੂੰ ਲੈ ਕੇ ਵਿਕਰਮ ਦਾ ਨਜ਼ਰੀਆ ਬਦਲ ਜਾਂਦਾ ਹੈ।

 
Have something to say? Post your comment