Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
‘ਰੋਡਰੇਜ’ ਮਾਮਲੇ ਵਿਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਸੁਣਾਈ ਇੱਕ ਸਾਲ ਦੀ ਸਜ਼ਾਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀ
Archive News of May 19, 2022
‘ਰੋਡਰੇਜ’ ਮਾਮਲੇ ਵਿਚ ਸੁਪਰੀਮ ਕੋਰਟ ਨੇ ਨਵਜੋਤ ਸਿੱਧੂ ਨੂੰ ਸੁਣਾਈ ਇੱਕ ਸਾਲ ਦੀ ਸਜ਼ਾ

ਚੰਡੀਗੜ੍ਹ 19 ਮਈ (ਪੋਸਟ ਬਿਊਰੋ): ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਸੁਪਰੀਮ ਕੋਰਟ ਨੇ ਵੱਡਾ ਝਟਕਾ ਦਿੱਤਾ ਹੈ . ਸੁਪਰੀਮ ਕੋਰਟ ਵੱਲੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਖ਼ਿਲਾਫ਼ ਦਾਇਰ ਕਰੀਬ ਤਿੰਨ ਦਹਾਕਿਆਂ ਪੁਰਾਣੇ ਰੋਡ ਰੇਜ ਮਾਮਲੇ ’ਚ ਸਮੀਖਿਆ ਪਟੀਸ਼ਨ ’ਤੇ ਫ਼ੈਸਲਾ ਸੁਣਾਉਂਦੇ ਹੋਏ ਇੱਕ ਸਾਲ ਦੀ ਸਜ਼ਾ ਸੁਣਾ ਦਿੱਤੀ ਹੈ।

May 19, 2022 08:26 AM
ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਵਲੋਂ ਗਾਵਾਂ ਦੀ ਭਲਾਈ ਲਈ ਵਿਧਾਨ ਸਭਾ ਸਪੀਕਰ ਨਾਲ ਮੁਲਾਕਾਤ

ਚੰਡੀਗੜ੍ਹ, 19 ਮਈ (ਪੋਸਟ ਬਿਊਰੋ): ਪੰਜਾਬ ਗਊ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਵੱਲੋਂ ਗਾਵਾਂ ਦੀ ਭਲਾਈ ਅਤੇ ਸਾਂਭ-ਸੰਭਾਲ ਲਈ ਮੁੱਦਿਆਂ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਮੁਲਾਕਾਤ ਕੀਤੀ ਗਈ।
ਸ਼ਰਮਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਗਾਵਾਂ ਦੀ ਸਾਂਭ-ਸੰਭਾਲ ਹਿੱਤ ਬਿਜਲੀ, ਸਾਫ਼ ਪਾਣੀ, ਸ਼ੈੱਡਾਂ ਅਤੇ ਵਿਸ਼ੇਸ਼ ਤੌਰ 'ਤੇ ਡਾਕਟਰੀ ਇਲਾਜ ਦੇ ਨਾਲ-ਨਾਲ ਗਾਵਾਂ ਸਬੰਧੀ ਸੈੱਸ ਇਕੱਠਾ ਕਰਕੇ ਰਾਜ ਦੀਆਂ ਗਊਸ਼ਾਲਾਵਾਂ ਨੂੰ ਰਾਸ਼ੀ ਦੇਣ ਬਾਰੇ ਵਿਚਾਰ ਕੀਤਾ 

May 19, 2022 08:23 AM
82 ਸਾਲ ਦੀ ਉਮਰ ਵਿੱਚ ਪੂਰਾ ਕੈਨੇਡਾ ਦੇਖਣ ਦੀ ਇੱਛਾ ਕੀਤੀ ਪੂਰੀ

ਬਰੈਂਪਟਨ, 18 ਮਈ (ਪੋਸਟ ਬਿਊਰੋ)- ਬਰੈਂਪਟਨ ਨਿਵਾਸੀ ਲਖਵੀਰ ਸਿੰਘ ਮੁੰਡੀਆਂ, ਜਿਨ੍ਹਾਂ ਦਾ ਪਿੰਡ ਹੁਸ਼ਿਆਰਪੁਰ ਮੁੰਡੀਆਂ ਜੱਟਾਂ ਹੈ, ਜੋ 1991 ਵਿੱਚ ਕੈਨੇਡਾ ਆ ਕੇ ਵਸੇ ਸਨ, ਉਦੋਂ ਤੋਂ ਉਨ੍ਹਾਂ ਦੇ ਦਿਲ ਵਿਚ ਇੱਛਾ ਸੀ ਕਿ ਪੂਰੀ ਕੈਨੇਡਾ ਦਾ ਕੋਸਟ ਟੂ ਕੋਸਟ ਇਕ ਟੂਰ ਕੀਤਾ ਜਾਵੇ। ਪਰ ਉਨ੍ਹਾਂ ਦੀ ਇਹ ਇੱਛਾ ਸਾਲ 2021 ਵਿੱਚ ਆ ਕੇ ਪੂਰੀ ਹੋਈ। ਇਸ ਸਮੇਂ ਉਨ੍ਹਾਂ ਦੀ ਉਮਰ 82 ਦੀ ਸੀ ਅਤੇ ਅਚਾਨਕ ਉਨ੍ਹਾਂ ਦੇ ਮਨ ਵਿੱਚ ਆਇਆ ਕਿ ਕਿਉਂ ਨਾ ਪ੍ਰੋਗਰਾਮ ਬਣਾਇਆ ਜਾਵੇ ਅਤੇ ਪੂਰੇ ਕੈਨੇਡਾ ਦਾ ਸਫ਼ਰ ਕੀਤਾ ਜਾਵੇ।

May 19, 2022 02:08 AM
ਬਰੈਂਪਟਨ ਤੋਂ ਪੀਸੀ ਪਾਰਟੀ ਦੇ ਪੰਜ ਉਮੀਦਵਾਰਾਂ ਲਈ ਮੀਟ ਐਂਡ ਗ੍ਰੀਟ ਈਵੈਂਟ ਦਾ ਕੀਤਾ ਗਿਆ ਆਯੋਜਨ

ਓਨਟਾਰੀਓ, 18 ਮਈ (ਪੋਸਟ ਬਿਊਰੋ) : ਓਨਟਾਰੀਓ ਦੀਆਂ ਪ੍ਰੋਵਿੰਸ਼ੀਅਲ ਚੋਣਾਂ ਲਈ ਬਰੈਂਪਟਨ ਦੇ ਪੰਜ ਹਲਕਿਆਂ ਤੋਂ ਚੋਣ ਲੜ ਰਹੇ ਓਨਟਾਰੀਓ ਦੀ ਪੀਸੀ ਪਾਰਟੀ ਦੇ ਪੰਜੇ ਉਮੀਦਵਾਰਾਂ-ਬਰੈਂਪਟਨ ਈਸਟ ਤੋਂ ਹਰਦੀਪ ਗਰੇਵਾਲ, ਬਰੈਂਪਟਨ ਸੈਂਟਰ ਤੋਂ ਚਾਰਾਮੀਨ ਵਿਲੀਅਮਜ਼, ਬਰੈਂਪਟਨ ਨੌਰਥ ਤੋਂ ਗ੍ਰਾਹਮ ਮੈਕਗ੍ਰੈਗਰ, ਬਰੈਂਪਟਨ ਵੈਸਟ ਤੋਂ ਅਮਰਜੋਤ ਸੰਧੂ ਤੇ ਬਰੈਂਪਟਨ ਸਾਊਥ ਤੋਂ ਪ੍ਰਭਮੀਤ ਸਰਕਾਰੀਆ ਲਈ ਮੀਟ ਐਂਡ ਗ੍ਰੀਟ ਈਵੈਂਟ ਦਾ ਆਯੋਜਨ ਕੀਤਾ ਗਿਆ। ਜਿਸ ਦੀ ਮੇਜ਼ਬਾਨੀ ਨਵਲ ਬਜਾਜ ਵੱਲੋਂ ਕੀਤੀ ਗਈ।

May 19, 2022 12:54 AM
ਸਕਾਰਾਤਮਕ ਲੀਡਰਸਿ਼ਪ ਰਵਿਊ ਦੇ ਬਾਵਜੂਦ ਜੇਸਨ ਕੇਨੀ ਨੇ ਦਿੱਤਾ ਅਸਤੀਫਾ

ਕੈਲਗਰੀ, 18 ਮਈ (ਪੋਸਟ ਬਿਊਰੋ) : ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਲੀਡਰਸਿ਼ਪ ਮੁਲਾਂਕਣ ਸਕਾਰਾਤਮਕ ਪਾਏ ਜਾਣ ਦੇ ਬਾਵਜੂਦ ਜੇਸਨ ਕੇਨੀ ਨੇ ਅਲਬਰਟਾ ਦੇ ਪ੍ਰੀਮੀਅਰ ਤੇ ਆਪਣੀ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

May 19, 2022 12:53 AM
ਫਾਸਟ ਨਹੀਂ ਹੋਣਗੇ ਕੰਜ਼ਰਵੇਟਿਵ ਫਾਇਨਾਂਸ ਕ੍ਰਿਟਿਕ

ਓਟਵਾ, 18 ਮਈ (ਪੋਸਟ ਬਿਊਰੋ) : ਅੰਤਰਿਮ ਪਾਰਟੀ ਆਗੂ ਕੈਂਡਿਸ ਬਰਜਨ ਨੇ ਦੱਸਿਆ ਕਿ ਐਡ ਫਾਸਟ ਹੁਣ ਕੰਜ਼ਰਵੇਟਿਵ ਫਾਇਨਾਂਸ ਕ੍ਰਿਟਿਕ ਨਹੀਂ ਹੋਣਗੇ।

May 19, 2022 12:49 AM
ਪ੍ਰਿੰਸ ਚਾਰਲਸ ਤੇ ਕੈਮਿਲਾ ਨੇ ਯੂਕਰੇਨੀ ਚਰਚ ਦਾ ਕੀਤਾ ਦੌਰਾ

ਓਟਵਾ, 18 ਮਈ (ਪੋਸਟ ਬਿਊਰੋ) : ਪ੍ਰਿੰਸ ਚਾਰਲਸ ਤੇ ਕੈਮਿਲਾ, ਡੱਚੈਸ ਆਫ ਕੌਰਨਵਾਲ, ਨੇ ਬੁੱਧਵਾਰ ਨੂੰ ਓਟਵਾ ਦੇ ਯੂਕਰੇਨੀਅਨ ਆਰਥੋਡੌਕਸ ਕੈਥੇਡਰਲ ਵਿੱਚ ਮੋਮਬੱਤੀਆਂ ਬਾਲੀਆਂ ਤੇ ਪ੍ਰੇਅਰ ਸਰਵਿਸ ਵਿੱਚ ਹਿੱਸਾ ਲਿਆ। ਇਸ ਦੌਰਾਨ ਲੋਕਾਂ ਵੱਲੋਂ ਨੀਲੇ ਤੇ ਪੀਲੇ ਰੰਗ ਦੇ ਨਾਲ ਨਾਲ ਯੂਨੀਅਨ ਜੈਕ ਦੇ ਝੰਡੇ ਫਹਿਰਾਏ ਗਏ।

May 19, 2022 12:45 AM
ਸਰਕਾਰ ਨਾਲ ਸਹਿਮਤੀ ਪਿੱਛੋਂ ਕਿਸਾਨਾਂ ਦਾ ਮੋਹਾਲੀ ਮੋਰਚਾ ਸਮਾਪਤ

ਚੰਡੀਗੜ੍ਹ, 18 ਮਈ, (ਪੋਸਟ ਬਿਊਰੋ)- ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇਮੋਹਾਲੀ ਬਾਰਡਰ ਉੱਤੇ ਅੰਦੋਲਨ ਕਰਨ ਦੇ ਲਈ ਡਟੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਸਹਿਮਤੀ ਮਗਰੋਂ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਹੈ। ਲਗਭਗ ਤਿੰਨ ਘੰਟੇ ਚੱਲੀ ਮੀਟਿੰਗ ਪਿੱਛੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਮੋਹਾਲੀ ਵਿੱਚ ਕਿਸਾਨਾਂ ਦੇ ਧਰਨੇ ਵਿੱਚ ਪਹੁੰਚੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਗਣ ਬਾਰੇ ਸਹਿਮਤੀ ਹੋਣ ਦਾ ਐਲਾਨ ਕਰ ਕੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਅਤੇ ਕਿਸਾਨਾਂ ਦੀ ਸਰਕਾਰ ਹੈ।
ਇਸ ਮੌਕੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਸਰਕਾਰ ਨੇ ਮੰਨ ਲਈਆਂ ਹਨ ਤੇ ਇਸ ਉੱਤੇ ਕਿਸਾਨ ਆਗੂਆਂ ਨੇ ਸਹਿਮਤੀ ਦਿੱਤੀ ਹੈ।ਉਨ੍ਹਾ ਕਿਹਾ ਕਿ ਉਹ ਕਿ

May 19, 2022 12:06 AM
ਹਾਰਦਿਕ ਪਟੇਲ ਦਾ ਕਾਂਗਰਸ ਪਾਰਟੀ ਤੋਂ ਅਸਤੀਫਾ

ਨਵੀਂ ਦਿੱਲੀ, 18 ਮਈ, (ਪੋਸਟ ਬਿਊਰੋ)- ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਫਿਰ ਵੱਡਾ ਝਟਕਾ ਲੱਗ ਗਿਆ ਹੈ। ਬਹੁ-ਚਰਚਿਤ ਨੌਜਵਾਨ ਨੇਤਾ ਹਾਰਦਿਕ ਪਟੇਲ ਨੇ ਕਾਂਗਰਸ ਪਾਰਟੀ ਛੱਡ ਦਿੱਤੀ ਹੈ।
ਇਸ ਬਾਰੇ ਹਾਰਦਿਕ ਪਟੇਲ ਨੇ ਟਵੀਟ ਕੀਤਾ ਕਿ ‘ਅੱਜ ਮੈਂ ਦਲੇਰੀ ਨਾਲ ਕਾਂਗਰਸ ਪਾਰਟੀ ਦੇ ਅਹੁਦੇ ਤੇ ਮੁੱਢਲੀ ਮੈਂਬਰੀ ਤੋਂ ਅਸਤੀਫਾ ਦੇ ਰਿਹਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਫੈਸਲੇ ਦਾ ਮੇਰੇ ਸਾਰੇ ਸਾਥੀ ਤੇ ਗੁਜਰਾਤੀ ਲੋਕ ਸਵਾਗ

May 19, 2022 12:05 AM
ਪੰਜਾਬੀ ਗਾਇਕਾ ਕੌਰ ਬੀ ਦੀ ਕੋਠੀ ਪੰਚਾਇਤੀ ਥਾਂ ਵਿੱਚ ਨਿਕਲ ਆਈ

ਲਹਿਰਾਗਾਗਾ, 18 ਮਈ, (ਪੋਸਟ ਬਿਊਰੋ)- ਪਿੰਡ ਦੀ ਪੰਚਾਇਤ ਵੱਲੋਂ ਕਰਵਾਈ ਮਿਣਤੀ ਵੇਲੇ ਗਾਇਕ/ਕਲਾਕਾਰ ਕੌਰ ਬੀ ਦੀ ਕੋਠੀ ਵੀ ਪੰਚਾਇਤੀ ਜ਼ਮੀਨ ਦੇ ਘੇਰੇ ਵਿਚ ਆ ਜਾਣ ਨਾਲ ਨਵੀਂ ਚਰਚਾ ਛਿੜ ਗਈ ਹੈ।
ਵਰਨਣ ਯੋਗ ਹੈ ਕਿ ਪੰਜਾਬ ਸਰਕਾਰ ਦੀ ਪੰਚਾਇਤੀ ਜ਼ਮੀਨਾਂ ਉੱਤੇ ਕਬਜ਼ੇ ਛੁਡਾਊ ਮੁਹਿੰਮ ਹੇਠ ਖਨੌਰੀ ਨੇੜੇ ਪਿੰਡ ਨਵਾਂਗਾਓਂ ਦੀ ਪੰਚਾਇਤ ਨੇ ਪਿੰਡ ਦੀ ਪੰਚਾਇਤੀ ਜ਼ਮੀਨ ਦੀ ਮਿਣਤੀ ਕਰਵਾਈ ਸੀ।ਸਰਪੰਚ ਕੁਲਵੰਤ

May 19, 2022 12:04 AM
ਨਾਜਾਇਜ਼ ਕਬਜ਼ੇ ਛੱਡਣ ਬਾਰੇ ਗੱਲ ਕਰਨ ਗਈ ਆਪ ਵਿਧਾਇਕਾ`ਤੇ ਹਮਲਾ ਕਰਨ ਦੀ ਕੋਸ਼ਿਸ਼

ਮੋਗਾ, 18 ਮਈ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਬੁੱਧਵਾਰ ਨੂੰ ਮੋਗਾ ਜਿ਼ਲੇਵਿਚਲੇ ਪਿੰਡ ਮੋਠਵਾਲੀ ਵਿੱਚਇੱਕ ਸੜਕ ਦੇ ਉਦਘਾਟਨ ਲਈ ਗਈ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਪਸ਼ੂ ਹਸਪਤਾਲ ਉੱਤੇ ਪਿੰਡ ਦੇ ਸਰਪੰਚ ਨੇ ਨਾਜਾਇਜ਼ ਕਬਜ਼ਾ ਕੀਤਾ ਹੈ ਤੇ ਉਹ ਉਸ ਨੂੰ ਆਪਣਾ ਘਰ ਬਣਾ ਕੇ ਹਸਪਤਾਲ ਵਿੱਚ ਹੀ ਰਹਿ ਰਿਹਾ ਹੈ। ਲੋਕਾਂ ਨੇ ਕਬਜ਼ਾ ਛੁਡਾਉਣ ਦੀ ਮੰਗ ਕੀਤੀ।

May 19, 2022 12:04 AM
ਪੈਂਟਾਗਨ ਨੇ ਕਿਹਾ: ਚੀਨ ਤੇ ਪਾਕਿਸਤਾਨ ਦੇ ਖਤਰੇ ਕਾਰਨ ਭਾਰਤ ਐੱਸ-400 ਤਾਇਨਾਤ ਕਰ ਸਕਦੈ

ਵਾਸ਼ਿੰਗਟਨ, 18 ਮਈ, (ਪੋਸਟ ਬਿਊਰੋ)- ਅਮਰੀਕੀ ਰੱਖਿਆ ਹੈੱਡਕੁਆਰਟਰ ਪੈਂਟਾਗਨ ਦੇ ਇੱਕ ਪ੍ਰਮੁੱਖ ਅਧਿਕਾਰੀ ਨੇ ਕਿਹਾ ਹੈ ਕਿ ਚੀਨ ਅਤੇ ਪਾਕਿਸਤਾਨ ਵੱਲੋਂ ਖ਼ਤਰੇ ਕਾਰਨ ਭਾਰਤ ਅਗਲੇ ਮਹੀਨੇ ਤਕ ਐੱਸ-400 ਮਿਜ਼ਾਈਲ ਸਿਸਟਮ ਤਾਇਨਾਤ ਕਰ ਸਕਦਾ ਹੈ ਤੇ ਭਾਰਤ ਜ਼ਮੀਨ ਦੇ ਨਾਲ-ਨਾਲ ਹਵਾਈ ਅਤੇ ਸਮੁੰਦਰੀ ਫੌਜ ਤੇ ਰਣਨੀਤਕ ਐਟਮੀ ਤਾਕਤ ਦੇ ਆਧੁਨਿਕੀਕਰਨ ਦੀ ਦਿਸ਼ਾ ਵਿੱਚ ਵੀ ਕਾਫੀ ਅੱਗੇ ਵਧ ਚੁੱਕਾ ਹੈ।

May 19, 2022 12:03 AM