Your browser does not support iframes.
ਟੋਰਾਂਟੋ, 21 ਫਰਵਰੀ (ਪੋਸਟ ਬਿਊਰੋ) : ਸ਼ਹਿਰ ਦੀ ਟਰਾਂਜਿ਼ਟ ਦਾ ਭਵਿੱਖ ਤੈਅ ਕਰਨ ਬਾਰੇ ਚੱਲ ਰਹੀ ਬਹਿਸ ਨੇ ਅਖੀਰ ਟੀਟੀਸੀ ਦੇ ਜਨਰਲ ਮੈਨੇਜਰ ਦੀ ਬਲੀ ਲੈ ਲਈ। ਟੀਟੀਸੀ ਦੇ ਜਨਰਲ ਮੈਨੇਜਰ ਗੈਰੀ ਵੈੱਬਸਟਰ ਦੀ ਛੁੱਟੀ ਕਰ ਦਿੱਤੀ ਗਈ ਹੈ। ਐਗਲਿਟਨ ਤੇ ਸੈ਼ਪਰਡ ਐਵਨਿਊਜ਼ ਵਰਗੇ ਅਹਿਮ ਰੂਟਾਂ ਉੱਤੇ ਸਬਵੇਅ ਬਣਾਏ ਜਾਣ ਦੀ ਮੇਅਰ ਰੌਬ ਫੋਰਡ ਦੀ ਯੋਜਨਾ ਦੀ ਹਮਾਇਤ ਨਾ ਕਰਨ ਉੱਤੇ ਗੈਰੀ ਨੂੰ ਅਹੁਦੇ ਤੋਂ ਹਟਾਇਆ ਗਿਆ ਮੰਨਿਆ ਜਾ ਰਿਹਾ ਹੈ। ਵੈੱਬਸਟਰ ਨੇ ਮੇਅਰ ਦੀ ਯੋਜਨਾ ਦੇ ਉਲਟ ਇਹ ਤਜਵੀਜ਼ ਦਿੱਤੀ ਸੀ ਕਿ ਇਨ੍ਹਾਂ ਰੂਟਾਂ ਦੇ ਨਾਲ ਨਾਲ ਸਤਹਿ ਨਾਲ ਲੱਗਦੀ ਰੇਲ ਚਲਾਈ ਜਾਵੇ। ਤਿੰਨ ਘੰਟੇ ਤੱਕ ਚੱਲੀ ਬੰਦ ਦਰਵਾਜ਼ਾ ਮੀਟਿੰਗ ਵਿੱਚ ਮੰਗਲਵਾਰ ਦੁਪਹਿਰ ਨੂੰ ਟੀਟੀਸੀ ਦੇ ਨੌ ਕਮਿਸ਼ਨਰਾਂ, ਜਿਨ੍ਹਾਂ ਵਿੱਚੋਂ ਪੰਜ ਫੋਰਡ ਦੇ ਸਹਿਯੋਗੀ ਹਨ, ਨੇ ਵੈੱਬਸਟਰ ਨੂੰ ਬਾਹਰ ਕਰਨ ਦੇ ਫੈਸਲੇ ਉੱਤੇ ਮੁਹਰ ਲਾ ਦਿੱਤੀ। ਇਹ ਵੋਟ 5-4 ਦੇ ਫਰਕ ਨਾਲ ਨੇਪਰੇ ਚੜ੍ਹੀ। ...